Prime Punjab Times

Latest news
ਅਮਰਪ੍ਰੀਤ ਸਿੰਘ ਸੋਨੂੰ ਖਾਲਸਾ ਪ੍ਰਧਾਨ ਤੇ ਸੁਖਵਿੰਦਰ ਕੌਰ ਮੀਤ ਪ੍ਰਧਾਨ ਨਿਯੁਕਤ ਗੁਰਪ੍ਰੀਤ ਸਿੰਘ ਨੇ ਬਤੌਰ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਵਜੋਂ ਅਹੁਦਾ ਸੰਭਾਲਿਆ ਮਹਿਲਾਵਾਂ ਲਈ 1500 ਰੁ ਵਾਲੀ ਫ੍ਰੀ ਸਕੀਮ ਨੇ ਲੋਕਾਂ ਦੇ ਕੱਢੇ ਸਾਹ,ਕੀ ਬੋਲੇ ਸੀਨੀਅਰ ... ਅੰਕਿਤ ਸ਼ਰਮਾ ਯੂਥ ਕਾਂਗਰਸ ਗੜ੍ਹਦੀਵਾਲਾ ਦੇ ਪ੍ਰਧਾਨ ਨਿਯੁਕਤ  DAV ਪਬਲਿਕ ਸਕੂਲ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ ਡਿਪਟੀ ਕਮਿਸ਼ਨਰ ਵੱਲੋਂ ਨੌਜਵਾਨਾਂ ਨੂੰ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਿੱਚ ਦਾਖਲਾ ਲੈਣ ਦੀ ਅਪੀਲ KMS ਕਾਲਜ ਦਸੂਹਾ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ - ਪ੍ਰਿੰਸੀਪਲ ਡਾ. ਮਾਨਵ ਸੈਣੀ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪੁਲਿਸ ਲਾਈਨ ਗਰਾਊਂਡ ‘ਚ 1500 ਤੋਂ ਵੱਧ ਲੋਕਾਂ ਨੇ ਕੀਤਾ ਯੋਗ आयुष्मान आरोग्य केन्द्र जलोटा में योग दिवस मनाया ਅੰਤਰਰਾਸ਼ਟਰੀ ਯੋਗ ਦਿਵਸ 2026 ਮੌਕੇ ਬੀਬੀਐਮਬੀ ਵੱਲੋਂ ਸਮੂਹਿਕ ਯੋਗ ਸੈਸ਼ਨ ਦਾ ਸ਼ਾਨਦਾਰ ਆਯੋਜਨ
ADVERTISEMENT
You are currently viewing ਮਹਿਲਾਵਾਂ ਲਈ 1500 ਰੁ ਵਾਲੀ ਫ੍ਰੀ ਸਕੀਮ ਨੇ ਲੋਕਾਂ ਦੇ ਕੱਢੇ ਸਾਹ,ਕੀ ਬੋਲੇ ਸੀਨੀਅਰ …

ਮਹਿਲਾਵਾਂ ਲਈ 1500 ਰੁ ਵਾਲੀ ਫ੍ਰੀ ਸਕੀਮ ਨੇ ਲੋਕਾਂ ਦੇ ਕੱਢੇ ਸਾਹ,ਕੀ ਬੋਲੇ ਸੀਨੀਅਰ …

ਗੜ੍ਹਦੀਵਾਲਾ 23 ਜੂਨ (ਪ੍ਰਾਈਮ ਪੰਜਾਬ ਟਾਈਮਜ)

: ਪੰਜਾਬ ਸਰਕਾਰ ਵਲੋਂ ਔਰਤਾਂ ਲਈ ਚਲਾਈ ਜਾ ਰਹੀ 1500 ਰੁਪਏ ਵਾਲੀ ਫ੍ਰੀ ਸਕੀਮ ਨੇ ਲੋਕਾਂ ਦੇ ਸਾਹ ਕੱਢੇ ਪਏ ਹਨ। ਸੁਵਿਧਾ ਸੇਵਾ ਕੇਂਦਰਾਂ ਦੇ ਬਾਹਰ ਸਵੇਰੇ 5 ਵਜੇ ਤੋਂ ਲੋਕਾਂ ਲੰਬੀਆਂ ਕਤਾਰਾਂ ਲਗੀਆਂ ਨਜ਼ਰ ਆਉਂਦੀਆਂ ਹਨ,ਜਾਤੀ ਸਰਟੀਫਿਕੇਟ ਅਤੇ ਇਸ ਸਕੀਮ ਸਬੰਧੀ ਹੋਰ ਦਸਤਾਵੇਜ਼ ਬਣਾਉਣ ਲਈ ਲੋਕ ਕਾਫੀ ਖੱਜਣ ਖੁਆਰ ਹੋ ਰਹੇ ਹਨ।

ਕੀ ਬੋਲੇ ਸੀਨੀਅਰ ਸਿਟੀਜਨ ਦੇਖੋ ਵੀਡੀਓ 

https://www.facebook.com/share/v/14eVNg69mu7/

ਇਸ ਸਬੰਧੀ ਗੜ੍ਹਦੀਵਾਲਾ ਦੇ ਸੁਵਿਧਾ ਸੇਵਾ ਕੇਂਦਰ ਦੇ ਬਾਹਰ ਖੱਜਲਖੁਆਰ ਹੋ ਰਹੇ ਇੱਕ ਸੀਨੀਅਰ ਸਿਟੀਜਨ ਵਿਅਕਤੀ ਨੇ ਦੁੱਖੀ ਹੋ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਸੇਵਾ ਕੇਂਦਰ ਦੇ ਚੱਕਰ ਲੱਗਾ ਰਿਹਾ ਹੈ। ਪਰ ਅੱਗਿਓਂ ਇਹ ਜਬਾਬ ਮਿਲਦਾ ਹੈ ਕਿ ਸਾਈਟ ਬੰਦ ਜਾ ਸਰਬਰ ਡਾਉਨ ਹੈ। ਲੋਕ ਫਿਰ ਕਾਫੀ ਸਮਾਂ ਬੈਠ ਕੇ ਖੱਜਲਖੁਆਰ ਹੋ ਘਰਾਂ ਨੂੰ ਪਰਤ ਜਾਂਦੇ ਹਨ।ਸੀਨੀਅਰ ਸਿਟੀਜਨ ਵਿਅਕਤੀ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਲੋਕਾਂ ਦੇ ਕੰਮ ਹੀ ਨਹੀਂ ਕਰਨੇ ਤਾਂ ਇਸ ਤਰਾਂ ਲੋਕਾਂ ਨੂੰ ਕਿਓਂ ਖਰਾਬ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਜਦੋਂ ਸੇਵਾ ਕੇਂਦਰ ਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਕਰੀਏ ਸਾਈਟ ਹੀ ਨਹੀਂ ਚੱਲ ਰਹੀ ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜਦੋਂ ਵੀ ਕੋਈ ਸਕੀਮ ਆਉਂਦੀ ਹੈ ਕਈ ਵਾਰ ਇਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ  ਪੈ ਸਕਦਾ ਹੈ।ਪਿਛਿਓਂ ਸਾਟੀਟ ਚਲਨ ਨਾਲ ਹੀ ਅਸੀਂ ਕੰਮ ਕਰ ਸਕਦੇ ਹਾਂ ਇੱਥੋਂ ਤੱਕ ਕਿ ਜਿਹੜੇ ਕੈਫੇ ਰੋਡ ਤੇ ਵੀ ਹਨ ਉਹ ਵੀ ਇਸੇ ਤਰਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਲੋਕ ਸੇਵਾ ਕੇਂਦਰ ਤੋਂ ਬਾਅਦ ਕੈਫੇ ਵਾਲਿਆਂ ਕੋਲ ਹੀ ਜਾਂਦੇ ਹਨ।

ਇਸ ਸਬੰਧੀ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਈਟ ਬੰਦ ਹੋਣ ਸਬੰਧੀ ਵਿਭਾਗ ਨੂੰ ਲਿਖਤੀ ਜਾਣਕਾਰੀ ਭੇਜ ਦਿੱਤੀ ਗਈ ਹੈ ਅਤੇ ਇਸ ਦਾ ਜਲਦੀ ਹੀ ਹੱਲ ਹੋ ਜਾਵੇਗਾ।

error: copy content is like crime its probhihated