Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਵਿਦੇਸ਼ ਭੇਜਣ ਦਾ ਨਾਮ ਤੇ 26,67000 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ‘ਚ 3 ਵਿਅਕਤੀਆਂ ਤੇ ਮਾਮਲਾ ਦਰਜ

ਵਿਦੇਸ਼ ਭੇਜਣ ਦਾ ਨਾਮ ਤੇ 26,67000 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ‘ਚ 3 ਵਿਅਕਤੀਆਂ ਤੇ ਮਾਮਲਾ ਦਰਜ

ਟਾਂਡਾ / ਦਸੂਹਾ (ਚੌਧਰੀ) 

:  ਵਿਦੇਸ਼ ਭੇਜਣ ਦਾ ਨਾਮ ਤੇ ਟਾਂਡਾ ਪੁਲਿਸ ਨੇ 26 67000 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ।

ਇਹ ਮੁੱਕਦਮਾ ਦਰਖਾਸਤ ਨੰਬਰੀ 8967-ਪੀ ਡੀ ਮਿਤੀ 12.12.2024 ਵਲੋ ਗੁਰਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਵਾਰਡ ਨੰਬਰ 8 ਬਿਜਲੀ ਘਰ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਬਰਖਿਲਾਫ ਨਵਜੋਤ ਸਿੰਘ ਬਾਜਵਾ ਪੱਤਰ ਤਰਲੋਕ ਸਿੰਘ ਵਾਸੀ ਪਲ ਪਖਤਾ ਥਾਣਾ ਟਾਂਡਾ ਅਤੇ ਸੰਦੀਪ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਕੱਤੋਵਾਲ ਥਾਣਾ ਟਾਂਡਾ ਬਾਬਤ ਵਿਦੇਸ਼ ਭੇਜਣ ਦੇ ਨਾਮ ਤੇ 9.67.000/-ਰੁਪਏ ਦੀ ਠੱਗੀ ਮਾਰਨ ਸਬੰਧੀ ਸੀਨੀਅਰ ਅਫਸਰਾਨ ਬਾਲਾ ਦੇ ਦਿੱਤੀ ਸੀ । ਜੋ ਦਰਖਾਸਤ ਪੜਤਾਲ ਲਈ ਕਪਤਾਨ ਪੁਲਿਸ ਸਥਾਨਕ ਹੁਸਿਆਰਪੁਰ ਨੂੰ ਮਾਰਕ ਹੋਈ ਸੀ । ਜਿਹਨਾ ਦੀ ਪੜਤਾਲ ਤੋਂ ਪਾਇਆ ਗਿਆ ਹੈ ਕਿ ਨਵਜੋਤ ਸਿੰਘ ਬਾਜਵਾ ਪੁੱਤਰ ਤਰਲੋਕ ਸਿੰਘ ਵਾਸੀ ਪੁਲ ਪੁਖਤਾ ਥਾਣਾ ਟਾਂਡਾ ਸੰਦੀਪ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਕੱਤੋਵਾਲ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਨੇ ਵਿਦੇਸ਼ ਭੇਜਣ ਦੇ ਨਾਮ ਤੇ 9.67,000/- ਰੁਪਏ ਦੀ ਧੋਖਾਧੜੀ ਕਰਨੀ ਸਾਬਿਤ ਹੋਈ ਹੈ। ਜਿਸ ਤੇ ਰਾਹੀ ਹੁਕਮ ਨੰਬਰ 2374-ਪੀ ਸੀ ਮਿਤੀ 25.4.2025 ਨਾਲ ਦਰਖਾਸਤ ਸਮੇਤ ਇੰਨਕੁਆਰੀ ਥਾਣਾ ਮੌਸੂਲ ਹੋਣ ਤੇ ਮੁੱਕਦਮਾ ਦਰਜ ਕੀਤਾ ਗਿਆ ।

ਇਸੇ ਤਰ੍ਹਾਂ ਇਹ ਮੁਕੱਦਮਾ ਦਰਖਾਸਤ ਨੰਬਰੀ 318-ਐਸ ਐਸ ਪੀ ਮਿਤੀ 18.02.2025 ਵਲੋ ਸੁਖਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਖੁੱਡਾ ਟਾਂਡਾ ਥਾਣਾ ਟਾਂਡਾ ਹੁਸ਼ਿਆਰਪੁਰ ਬਰਖਿਲਾਫ ਏਜੰਟ ਜਸਵੰਤ ਸਿੰਘ ਫੋਜੀ ਪੁੱਤਰ ਰਾਮ ਸਿੰਘ ਵਾਸੀ ਪਿੰਡ ਖੁੱਡਾ ਜਿਲ੍ਹਾ ਹੁਸ਼ਿਆਰਪੁਰ ਵਲੋਂ ਵਿਦੇਸ਼ ਕਨੈਡਾ ਭੇਜਣ ਦੇ ਨਾਮ ਪਰ 17.00,000 ਰੁਪਏ ਦੀ ਠੱਗੀ ਮਾਰਨ ਸਬੰਧੀ ਦਿੱਤੀ ਸੀ ਜੋ ਤਫਤੀਸ਼ ਦੋਰਾਨ ਜਸਵੰਤ ਸਿੰਘ ਫੋਜੀ ਪੁੱਤਰ ਰਾਮ ਸਿੰਘ ਵਾਸੀ ਪਿੰਡ ਖੁੱਡਾ ਜਿਲ੍ਹਾਂ ਹੁਸ਼ਿਆਰਪੁਰ ਵਲੋਂ ਰਕਮ 17,00,000 ਦੀ ਠੱਗੀ ਮਾਰਨੀ ਸਾਹਮਣੇ ਆਉਣ ਪਰ ਆਪਣੇ ਦਫਤਰੀ ਹੁਕਮ ਨੰਬਰੀ 2550 ਪੀ ਸੀ ਮਿਤੀ 01.05.2025 ਨਾਲ ਦਰਖਾਸਤ ਸਮੇਤ ਇੰਨਕੁਆਰੀ ਥਾਣਾ ਮੌਸੂਲ ਹੋਣ ਤੇ ਮੱਕਦਮਾ ਦਰਜ ਕੀਤਾ ਗਿਆ ।

error: copy content is like crime its probhihated