Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਵਿਦਿਆਰਥੀਆਂ ਨੇ ਹੁਸ਼ਿਆਰਪੁਰ ਵੁਡਨ ਇਨਲੇ, ਬੂਥਗੜ੍ਹ ਦਾ ਉਦਯੋਗਿਕ ਦੌਰਾ ਕੀਤਾ

ਵਿਦਿਆਰਥੀਆਂ ਨੇ ਹੁਸ਼ਿਆਰਪੁਰ ਵੁਡਨ ਇਨਲੇ, ਬੂਥਗੜ੍ਹ ਦਾ ਉਦਯੋਗਿਕ ਦੌਰਾ ਕੀਤਾ

ਗੜ੍ਹਦੀਵਾਲਾ 5 ਮਈ (ਚੌਧਰੀ)

: ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ, ਸਕੱਤਰ (ਵਿੱਦਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਕਮਰਸ ਵਿਭਾਗ, ਅਰਥ ਸ਼ਾਸਤਰ ਵਿਭਾਗ, ਆਈ.ਕਿਊ.ਏ. ਸੀ. ਅਤੇ ਆਈ.ਆਈ.ਸੀ.ਸੈੱਲ ਵੱਲੋਂ ਵਿਦਿਆਰਥੀਆਂ ਦਾ ਹੁਸ਼ਿਆਰਪੁਰ ਵੁਡਨ ਇਨਲੇ, ਬੂਥਗੜ੍ਹ ਦਾ ਦੌਰਾ ਉਦਯੋਗਿਕ ਦੌਰਾ ਕੀਤਾ ਗਿਆ। ਇਸ ਦੌਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਭਾਰਤ ਦੇ ਰਿਵਾਇਤੀ ਹਸਤ-ਕਲਾ ਦੇ ਇੱਕ ਮਹੱਤਵਪੂਰਨ ਰੂਪ ਬਾਰੇ ਜਾਣਕਾਰੀ ਦੇਣਾ ਸੀ। ਉਦਯੋਗ ਦੇ ਮੁੱਖੀ ਸ. ਸਤਯੋਗ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਹ ਕਲਾ ਕਿੰਨੀ ਨਿੱਜੀ ਧਿਆਨ ਅਤੇ ਸਹਿਣਸ਼ੀਲਤਾ ਮੰਗਦੀ ਹੈ। ਉਦਯੋਗ ਵਿੱਚ ਵਿਦਿਆਰਥੀਆਂ ਨੇ ਲੱਕੜ ਦੀ ਚੋਣ, ਡਿਜ਼ਾਇਨ ਬਣਾਉਣ ਅਤੇ ਲੱਕੜ ਦੀ ਜੜਾਈ ਦੀ ਪ੍ਰਕਿਰਿਆ ਨੂੰ ਨੇੜੇ ਤੋਂ ਵੇਖਿਆ। ਇਸ ਸਮੇਂ ਦੌਰਾਨ ਵਿਦਿਆਰਥੀਆਂ ਨਾਲ ਕਮਰਸ ਵਿਭਾਗ ਦੇ ਅਧਿਆਪਕ ਮੈਡਮ ਈਸ਼ਤਾ ਤੇ ਮੈਡਮ ਪੂਜਾ ਹਾਜ਼ਰ ਸਨ।