Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing ਸੀਐਚਸੀ ਭੂੰਗਾ ਵਿਖੇ ਕੌਮੀ ਪੋਸ਼ਣ ਜਾਗਰੂਕਤਾ ਸੈਮੀਨਾਰ ਲਗਾਇਆ 

ਸੀਐਚਸੀ ਭੂੰਗਾ ਵਿਖੇ ਕੌਮੀ ਪੋਸ਼ਣ ਜਾਗਰੂਕਤਾ ਸੈਮੀਨਾਰ ਲਗਾਇਆ 

ਗੜ੍ਹਦੀਵਾਲਾ 4 ਅਗਸਤ (ਚੌਧਰੀ) 

: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਜੀ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਹਰਜੀਤ ਸਿੰਘ ਦੀ ਅਗਵਾਈ ਹੇਠ ਰਾਸ਼ਟਰੀ ਪੋਸ਼ਣ ਜਾਗਰੂਕਤਾ ਸੈਮੀਨਾਰ ਸੀਐਚਸੀ ਭੂੰਗਾ ਵਿਖੇ ਲਗਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਐਸ.ਐਮ.ਓ. ਡਾ. ਹਰਜੀਤ ਸਿੰਘ ਨੇ ਕਿਹਾ ਕਿ ਰਾਸ਼ਟਰੀ ਪੋਸ਼ਣ ਹਫਤਾ ਮਨਾਉਣ ਦਾ ਮੁੱਖ ਉਦੇਸ਼ ਗਰਭਵਤੀ ਔਰਤਾਂ, ਕਿਸ਼ੋਰ ਅਵਸਥਾ ਵਾਲੇ, ਨਵ-ਜਨਮੇ ਬਚਿਆਂ ਸਣੇ ਹਰੇਕ ਉਮਰ ਦੇ ਲੋਕਾਂ ਨੂੰ ਪੋਸ਼ਟਿਕ ਖੁਰਾਕ, ਡਾਇਰੀਆ ਤੋਂ ਬਚਾਅ, ਪੂਰਨ ਟੀਕਾਕਰਨ, ਬਚਿਆਂ ਅਤੇ ਔਰਤਾਂ ਨੂੰ ਅਨੀਮੀਆ ਮੁਕਤ, ਹੱਥ ਧੋਣ ਦੀ ਵਿਧੀ ਸਬੰਧੀ ਜਾਗਰੂਕ ਕਰਨਾ ਹੈ। ਗਰਭਵਤੀ ਔਰਤਾਂ ਨੂੰ ਆਪਣੇ ਗਰਭ ਵਿਚ ਪਲ ਰਹੇ ਬਚੇ ਦੇ ਵਿਕਾਸ ਲਈ ਸਾਫ-ਸੁਥਰਾ ਭੋਜਨ, ਹਰੀਆਂ ਪਤੇਦਾਰ ਸਬਜ਼ੀਆਂ, ਲੋਹ ਤਤਾਂ ਨਾਲ ਭਰਪੂਰ ਫੱਲ-ਫਰੂਟ, ਦੁੱਧ, ਸੋਇਆਬੀਨ, ਅੰਡਿਆ ਸਣੇ ਸੰਤੁਲਿਤ ਖੁਰਾਕ ਖਾਣ, 6 ਮਹੀਨੇ ਤੱਕ ਛੋਟੇ ਬਚਿਆਂ ਨੂੰ ਮਾਂ ਦੁੱਧ ਪਿਲਾਉਣ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਨੂੰ ਵੀ ਆਪਣੀ ਖੁਰਾਕ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ।
ਇਸ ਮੌਕੇ ਜਸਤਿੰਦਰ ਸਿੰਘ ਬਲਾਕ ਐਕਟੈਨਸ਼ਨ ਐਜੂਕੇਟਰ ਨੇ ਦਸਿਆ ਕਿ ਉਮਰ ਦੇ ਹਿਸਾਬ ਨਾਲ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ। ਸਾਡੀ ਮੁਢਲੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਜੱਚ-ਬੱਚਾ ਦੀ ਸਿਹਤ ਸੰਭਾਲ ਅਤੇ ਕੁਪੋਸ਼ਣ ਨੂੰ ਖਤਮ ਕਰਨ ਦੇ ਲਈ ਵੱਧ ਤੋਂ ਵੱਧ ਉਪਰਾਲੇ ਕਰੀਏ ਤਾਂ ਜੋ ਕੋਈ ਵੀ ਬੱਚਾ ਕੁਪੋਸ਼ਣ ਦਾ ਸ਼ਿਕਾਰ ਨਾ ਹੋ ਸਕੇ। ਛੋਟੇ ਬਚਿਆਂ ਵਿੱਚ ਵਿਟਾਮਿਨ ਦੀ ਘਾਟ ਪੂਰੀ ਕਰਨ, ਕਿਸ਼ੋਰ ਅਵਸਥਾ ਦਰਾਨ ਲੜਕੇ ਤੇ ਲੜਕੀਆਂ, ਔਰਤਾਂ ਨੂੰ ਵੀ ਫਾਸਟ ਫੁਟ ਖਾਣ ਤੋਂ ਪ੍ਰੇਹਜ ਕਰਦਿਆਂ ਬੈਲੇਂਸ ਡਾਇਟ ਖਾਣੀ ਚਾਹੀਦੀ ਹੈ। ਇਸ ਮੌਕੇ ਡਾ.ਰਣਜੀਤ ਸਿੰਘ,ਡਾ.ਜਗਤਾਰ ਸਿੰਘ, ਪਰਦੀਪ ਕੌਰ ਐਲ.ਐਚ.ਵੀ,ਹਰਪ੍ਰੀਤ ਕੌਰ, ਐਲ.ਐਚ.ਵੀ, ਮਨਜਿੰਦਰ ਕੌਰ ਸੀਐਚਓ, ਜਸਵਿੰਦਰ ਕੌਰ, ਰਣਜੋਧ ਸਿੰਘ,ਅਰਪਿੰਦਰ ਸਿੰਘ, ਰਾਮਲਾਲ, ਸੁਨੀਤਾ, ,ਰਾਜ ਆਮ ਲੋਕ ਹਾਜਰ ਸਨ।