Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਭੜਕਿਆ ਮਾਮਲਾ ਆਗੂਆਂ ਨੇ ਸੁਲਝਾਇਆ , ਰਾਜਵਿੰਦਰ ਰਾਜਾ ਨੇ ਜਰੂਰਤਮੰਦ ਲੜਕੀ ਦੀ 29 ਹਜਾਰ ਬਕਾਇਆ ਫੀਸ ਦੇ ਕੇ ਕਿੱਤੀ ਮਦਦ

ਭੜਕਿਆ ਮਾਮਲਾ ਆਗੂਆਂ ਨੇ ਸੁਲਝਾਇਆ , ਰਾਜਵਿੰਦਰ ਰਾਜਾ ਨੇ ਜਰੂਰਤਮੰਦ ਲੜਕੀ ਦੀ 29 ਹਜਾਰ ਬਕਾਇਆ ਫੀਸ ਦੇ ਕੇ ਕਿੱਤੀ ਮਦਦ

ਗੜ੍ਹਦੀਵਾਲਾ, 16 ਦਸੰਬਰ (ਯੋਗੇਸ਼ ਗੁਪਤਾ)-
ਗੜ੍ਹਦੀਵਾਲਾ ਨੇੜੇ ਪੈਂਦੇ ਅਕਾਲ ਅਕੈਡਮੀ ਧੁੱਗਾ ਕਲਾਂ ਦੀ ਪ੍ਰਿੰਸੀਪਲ ਵੱਲੋਂ 9ਵੀਂ ਕਲਾਸ ’ਚ ਪੜ੍ਹਦੀ ਵਿਦਿਆਰਥਣ ਹਰਲੀਨ ਕੌਰ ਨੂੰ ਥੱਪੜ ਮਾਰਨ ਨੂੰ ਲੈ ਕੇ ਮਾਮਲਾ ਭੜਕ ਉੱਠਿਆ। ਇਸ ਸਬੰਧੀ ਪਤਾ ਲੱਗਦਿਆਂ ਜ਼ਿਲਾ ਯੂਥ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ, ਸਮਾਜ ਸੇਵਕ ਸ਼ੁਭਮ ਸਹੋਤਾ, ਸਰਪੰਚ ਬਚਿੱਤਰ ਸਿੰਘ, ਵਿਵੇਕ ਗੁਪਤਾ, ਸਿਮਰਜੀਤ ਸਿੰਮੀ ਤੇ ਹੋਰ ਮੋਹਤਬਰ ਮੌਕੇ ’ਤੇ ਪਹੁੰਚ ਗਏ।
ਇਸ ਸਬੰਧੀ ਲੜਕੀ ਦੀ ਮਾਤਾ ਦਾ ਕਹਿਣਾ ਸੀ ਕਿ ਉਨ੍ਹਾਂ ਵੱਲ ਲੱਗਭਗ 29 ਹਜ਼ਾਰ ਰੁਪਏ ਫੀਸ ਦਾ ਬਕਾਇਆ ਹੈ, ਜਿਸ ਕਰ ਕੇ ਉਸ ਦੀ ਧੀ ਨਾਲ ਦੁਰਵਿਹਾਰ ਕਰਦਿਆਂ ਥੱਪੜ ਮਾਰੇ ਗਏ। ਇਸ ਸਬੰਧੀ ਜਦੋਂ ਸਕੂਲ ਦੀ ਪ੍ਰਿੰਸੀਪਲ ਪਰਮਜੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹਰਲੀਨ ਕੌਰ ਆਪਣੀ ਕਲਾਸ ਤੋਂ ਬਾਹਰ ਜਾ ਕੇ ਕਿਸੇ ਦੂਜੀ ਕਲਾਸ ’ਚ ਮੌਜੂਦ ਸੀ, ਜੋ ਕਿ ਅਨੁਸ਼ਾਸ਼ਨ ਦੇ ਵਿਰੁੱਧ ਹੈ, ਜਿਸ ਕਾਰਨ ਉਸ ਨੂੰ ਝਿੜਕ ਕੇ ਸਮਝਾਉਣਾ ਚਾਹਿਆ ਤਾਂ ਇਹ ਘਟਨਾ ਵਾਪਰ ਗਈ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲਾ ਯੂਥ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਵੱਲੋਂ ਵਿਦਿਆਰਥਣ ਹਰਲੀਨ ਕੌਰ ਦੀ ਬਣਦੀ ਲੱਗਭਗ 29 ਹਜ਼ਾਰ ਰੁਪਏ ਦੀ ਫੀਸ ਅਪਣੇ ਵੱਲੋਂ ਮਦਦ ਦੇ ਤੌਰ ’ਤੇ ਮੌਕੇ ’ਤੇ ਦਿੱਤੀ ਗਈ। ਚੌਧਰੀ ਰਾਜਾ ਸਮੇਤ ਮੌਕੇ ’ਤੇ ਮੌਜੂਦ ਪ੍ਰਮੁੱਖ ਸੂਝਵਾਨ ਸਖਸ਼ੀਅਤਾਂ ਵੱਲੋਂ ਦੋਵਾਂ ਧਿਰਾਂ ਵਿਚਲੀ ਗਲਤਫਹਿਮੀ ਨੂੰ ਦੂਰ ਕਰ ਕੇ ਮੌਕੇ ’ਤੇ ਹੀ ਮਾਮਲਾ ਨਿਪਟਾ ਦਿੱਤਾ ਗਿਆ। ਇਸ ਮੌਕੇ ਸਕੂਲ ਸਟਾਫ਼ ਤੋਂ ਇਲਾਵਾ ਹੋਰ ਸ਼ਖਸੀਅਤਾਂ ਹਾਜ਼ਰ ਸਨ।