Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਗੁਰਦੁਆਰਾ ਸ਼੍ਰੀ ਸੁਖਚੈਨਆਣਾ ਸਾਹਿਬ ਵਿਖੇ ਹਫਤਾਵਰੀ ਧਾਰਮਿਕ ਸਮਾਗਮ ਕਰਵਾਇਆ

ਗੁਰਦੁਆਰਾ ਸ਼੍ਰੀ ਸੁਖਚੈਨਆਣਾ ਸਾਹਿਬ ਵਿਖੇ ਹਫਤਾਵਰੀ ਧਾਰਮਿਕ ਸਮਾਗਮ ਕਰਵਾਇਆ

ਫਗਵਾੜਾ 30 ਅਕਤੂਬਰ ( ਲਾਲੀ )

*ਵੱਖ ਵੱਖ ਰਾਗੀ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਕੀਤਾ ਨਿਹਾਲ

: ਗੁਰਦੁਆਰਾ ਸ਼੍ਰੀ ਸੁਖਚੈਨਆਣਾ ਸਾਹਿਬ ਵੱਲੋਂ ਡਾ. ਸ. ਤਰਸੇਮ ਸਿੰਘ ਦੇ ਸਮੂਹ ਪਰਿਵਾਰ ਅਤੇ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ ਹਫਤਾਵਰੀ ਗੁਰਮਤਿ ਸਮਾਗਮ ਗੁਰਦੁਆਰਾ ਸ਼੍ਰੀ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਭਾਈ ਦਵਿੰਦਰ ਸਿੰਘ ਜੀ ਬਟਾਲਾ ਹਜੂਰੀ ਰਾਗੀ ਸ੍ਰੀ ਦਰਬਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ , ਭਾਈ ਯਾਦਵਿਂਦਰ ਸਿਂੰਘ ਧੰਦਲ ਸਿੰਘ ਕਵੀਸ਼ਰੀ ਜਥਾ,ਭਾਈ ਕੇਵਲ ਸਿੰਘ ਕਥਾ ਵਾਚਕ ,ਭਾਈ ਸਤਿੰਦਰਜੀਤ ਸਿੰਘ ਖਾਲਸਾ, ਭਾਈ ਬਲਵਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸੁਖਚੈਨਆਣਾ ਸਾਹਿਬ ਆਦਿ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ।ਇਸ ਮੌਕੇ ਸ.ਨਰਿੰਦਰ ਸਿੰਘ ਮੈਨੇਜਰ,ਗੁਰਪ੍ਰੀਤ ਸਿੰਘ ਅਕਾਊਂਟੈਂਟ, ਜਤਿੰਦਰ ਸਿੰਘ ਖਾਲਸਾ, ਭਾਈ ਬਲਵਿੰਦਰ ਸਿੰਘ ਹੈੱਡ ਗ੍ਰੰਥੀ, ਭਾਈ ਅੰਮ੍ਰਿਤਪਾਲ ਸਿੰਘ ਹੈੱਡ ਗ੍ਰੰਥੀ ,ਜਸਵੀਰ ਸਿੰਘ ਸੱਗੂ , ਭਾਈ ਹਰਜਿੰਦਰ ਸਿੰਘ ਸਟੋਰ ਕੀਪਰ, ,ਮੋਹਣ ਸਿੰਘ ਮਾਛੀਵਾੜਾ ਰਿਕਾਰਡ ਕੀਪਰ,ਬੀਬੀ ਮਨਪ੍ਰੀਤ ਕੌਰ ਖਜ਼ਾਨਚੀ ,ਗੁਰਪ੍ਰੀਤ ਸਿੰਘ,ਗੁਰਭੇਜ ਸਿੰਘ ਭੇਜਾ, ਮੋਹਣ ਸਿੰਘ ਸ਼ਾਹੀ,ਸਤਨਾਮ ਸਿੰਘ ਅਰਸ਼ੀ, ਰਵਿੰਦਰ ਸਿੰਘ ਰਾਏ,ਗੁਰਦੀਪ ਸਿੰਘ ਖੇੜਾ, ਸ. ਹਰਵਿੰਦਰ ਸਿੰਘ ਬਾਵਾ, ਪਲਵਿੰਦਰ ਸਿੰਘ ਲਾਡੀ ,ਜਸਵਿੰਦਰ ਸਿੰਘ ਘੁੰਮਣ,ਤਰਸੇਮ ਸਿੰਘ ਸੇਮੀ ,ਰਣਬੀਰ ਸਿੰਘ,ਕੁਲਵਿੰਦਰ ਸਿੰਘ ਕਿੰਦਾ, ਅਮਰਜੀਤ ਸਿੰਘ ਬੱਬਲੀ ,ਅਰਵਿੰਦਰ ਸਿੰਘ ਨੀਟਾ ਆਦਿ ਹਾਜ਼ਰ ਸਨ । ਸੇਵਾਦਾਰਾਂ ਵੱਲੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।