Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਵੈਸ਼ਨੋ ਸਭਾ ਵਲੋਂ ਕਰਵਾਏ ਗਏ ਮਹਾਂਮਾਈ ਦੇ ਜਾਗਰਣ ਵਿਚ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਅਤੇ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਸਾਥੀਆਂ ਸਮੇਤ ਹਾਜ਼ਰੀ ਭਰੀ

ਵੈਸ਼ਨੋ ਸਭਾ ਵਲੋਂ ਕਰਵਾਏ ਗਏ ਮਹਾਂਮਾਈ ਦੇ ਜਾਗਰਣ ਵਿਚ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਅਤੇ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਸਾਥੀਆਂ ਸਮੇਤ ਹਾਜ਼ਰੀ ਭਰੀ

ਬਟਾਲਾ, 28 ਅਕਤੂਬਰ (ਅਵਿਨਾਸ਼ ਸ਼ਰਮਾ )

ਜਿਸ ਨਗਰ ਵਿਚ ਮਹਾਂਮਾਈ ਦਾ ਜਾਗਰਣ ਹੁੰਦਾ ਹੈ ਉਹ ਨਗਰ ਪਵਿੱਤਰ ਹੋ ਜਾਂਦਾ ਹੈ : ਸੁਖਜਿੰਦਰ ਸਿੰਘ ਰੰਧਾਵਾ, ਐਡਵੋਕੇਟ ਅਮਨਦੀਪ ਜੈਂਤੀਪੁਰ

– ਵੈਸ਼ਨੋ ਸਭਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਂਮਾਈ ਦਾ 25ਵਾਂ ਵਿਸ਼ਾਲ ਜਾਗਰਣ ਕਰਵਾਇਆ ਗਿਆ ਜਿਸ ਵਿਚ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਅਤੇ ਬਟਾਲਾ ਹਲਕੇ ਤੋਂ ਸੀਨੀਅਰ ਕਾਂਗਰਸੀ ਲੀਡਰ ਅਮਨਦੀਪ ਜੈਂਤੀਪੁਰ ਨੇ ਸਾਥੀਆਂ ਸਮੇਤ ਮਹਾਂਮਾਈ ਦੇ ਚਰਨਾਂ ਵਿਚ ਹਾਜ਼ਰੀ ਭਰੀ। ਇਸ ਮੌਕੇ ਗੱਲਬਾਤ ਕਰਦਿਆਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਵੈਸ਼ਨੋ ਕਲੱਬ ਵਲੋਂ ਜੋ ਹਰ ਸਾਲ ਮਾਤਾਰਾਣੀ ਦਾ ਜਾਗਰਣ ਕਰਵਾਇਆ ਜਾਂਦਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਹਨਾਂ ਕਿਹਾ ਕਿ ਅੱਜ ਮਹਾਂਮਾਈ ਦੇ ਜਾਗਰਣ ਵਿਚ ਹਾਜਰੀ ਭਰ ਕੇ ਮਨ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਉਹਨਾਂ ਕਿਹਾ ਕਿ ਸਾਨੂੰ ਹਮੇਸ਼ਾ ਹੀ ਧਾਰਮਿਕ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਮਿਲ ਜੁਲ ਕੇ ਅਜਿਹੇ ਉਪਰਾਲੇ ਕਰਨ ਨਾਲ ਜਿੱਥੇ ਸਮਾਜ ਵਿਚ ਇਕ ਚੰਗਾ ਸੰਦੇਸ਼ ਜਾਂਦਾ ਹੈ ਉਥੇ ਨਾਲ ਹੀ ਲੋਕਾਂ ਨੂੰ ਚੰਗੇ ਰਸਤੇ ਲਾਉਣ ਦਾ ਇਹ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਗੱਲਬਾਤ ਕਰਦਿਆਂ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਵੈਸ਼ਨੋ ਕਲੱਬ ਵਧਾਈ ਦਾ ਪਾਤਰ ਹੈ ਜੋ ਹਰ ਸਾਲ ਵਿਸ਼ਾਲ ਰੂਪ ਵਿਚ ਮਹਾਂਮਾਈ ਦਾ ਜਾਗਰਣ ਕਰਵਾ ਕੇ ਮਾਤਾਰਾਣੀ ਦਾ ਆਸ਼ੀਰਵਾਦ ਘਰ ਘਰ ਪਹੁੰਚਾਉਂਦੇ ਹਨ। ਉਹਨਾਂ ਕਿਹਾ ਕਿ ਜਿਸ ਵੀ ਨਗਰ ਜਾਂ ਇਲਾਕੇ ਵਿਚ ਮਹਾਂਮਾਈ ਦਾ ਜਾਗਰਣ ਹੁੰਦਾ ਹੈ ਉਹ ਇਲਾਕਾ ਪੂਰੀ ਤਰ੍ਹਾਂ ਪਵਿੱਤਰ ਅਤੇ ਪ੍ਰਮਾਤਮਾ ਦੇ ਰੰਗ ਵਿਚ ਰੰਗਿਆ ਜਾਂਦਾ ਹੈ। ਅੱਜ ਸ਼ਰਧਾਲੂਆਂ ਦਾ ਮੇਲਾ ਦੇਖ ਕੇ ਜਿੱਥੇ ਮੇਰਾ ਮਨ ਬਹੁਤ ਪ੍ਰਸੰਨ ਹੋਇਆ ਹੈ। ਉਥੇ ਨਾਲ ਹੀ ਮਹਾਂਮਾਈ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਤਨ ਮਨ ਪਵਿੱਤਰ ਹੋ ਗਿਆ ਹੈ। ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਅੱਗੇ ਕਿਹਾ ਕਿ ਮਹਾਂਮਾਈ ਆਪਣੇ ਬੱਚਿਆਂ ’ਤੇ ਹਮੇਸ਼ਾ ਹੀ ਆਪਣਾ ਆਸ਼ੀਰਵਾਦ ਬਣਾਈ ਰੱਖਦੇ ਹਨ। ਉਹਨਾਂ ਕਿਹਾ ਕਿ ਸਾਨੂੰ ਹਮੇਸ਼ਾ ਨੇਕ ਕੰਮ ਕਰਨੇ ਚਾਹੀਦੇ ਹਨ ਅਤੇ ਹਰ ਜ਼ਰੂਰਤਮੰਦ ਅਤੇ ਲੋੜਵੰਦ ਵਿਅਕਤੀ ਦੀ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਉਹਨਾਂ ਨੇ ਜਾਗਰਣ ਵਿਚ ਹਾਜਰ ਸਮੂਹ ਸੰਗਤਾਂ ਅਤੇ ਕਲੱਬ ਮੈਂਬਰਾਂ ਨੂੰ ਮਹਾਂਮਾਈ ਦੇ ਜਾਗਰਣ ਦੀ ਵਧਾਈ ਦਿੱਤੀ। ਇਸ ਮੌਕੇ ਕੌਂਸਲਰ ਹਰਿੰਦਰ ਸਿੰਘ, ਕੌਂਸਲਰ ਬੱਬੀ ਸੇਖੜੀ, ਕੌਂਸਲਰ ਅਰਵਿੰਦ ਰਾਣੂ ਸੇਖੜੀ, ਕੌਂਸਲਰ ਕਸਤੂਰੀ ਲਾਲ, ਸਵਰਨ ਮੁੱਢ ਸਾਬਕਾ ਪ੍ਰਧਾਨ ਸਿਟੀ ਕਾਂਗਰਸ ਕਮੇਟੀ, ਕੌਂਸਲਰ ਬਾਵਾ ਸਿੰਘ, ਕੌਂਸਲਰ ਸੁਧੀਰ ਚੰਦਾ, ਕੌਂਸਰ ਸਰਬ ਬਾਜਵਾ, ਕੌਂਸਲਰ ਸੁਖਦੇਵ ਸਿੰਘ ਬਾਜਵਾ, ਜਗੀਰ ਖੋਖਰ ਕੌਂਸਲਰ, ਜਰਮਨਜੀਤ ਸਿੰਘ ਬਾਜਵਾ ਕੌਂਸਲਰ, ਸੁੱਚਾ ਸਿੰਘ ਕੌਂਸਲਰ, ਅਮਨ ਸ਼ੇਰੇ ਪੰਜਾਬ, ਭੋਲਾ ਪੁਰੀ ਸ਼ਿਵ ਸਾਨਨ, ਗੁਲਸ਼ਨ ਮਾਰਬਲ ਵਾਲੇ, ਸ਼ਿੰਗਾਰੀ, ਚੰਦਰ ਚੰਦਾ, ਬੱਬੂ ਬੋਰੇਵਾਲ, ਅਸ਼ੋਕ ਲੂਥਰਾ, ਬਲਵਿੰਦਰ ਰਾਏਮੋਡ, ਸੋਹਲ, ਕਾਲਾ ਸ਼ਾਹ, ਪਿੰਕੀ, ਰਾਜੂ, ਪਵਨ ਧਵਨ, ਵਰਮਾ ਰਮੇਸ਼, ਰਾਜੂ ਭੱਲਾ, ਪਵਨ ਭੱਲਾ, ਸੇਠੀ, ਚੇਅਰਮੈਨ ਆਰ.ਡੀ.ਖੋਸਲਾ, ਕਾਕਾ ਖੋਸਲਾ, ਮਨਰਾਜ, ਰਿੰਕੂ ਡੇਰਾ ਰੋਡ, ਨਰਿੰਦਰ ਸੇਖੜੀ, ਮੰਟੂ ਸੇਖੜੀ, ਪ੍ਰਵੀਨ ਸਾਨਨ, ਜਗਮੋਹਨ ਨਾਗੀ, ਜਗਜੋਤ ਹਾਂਡਾ ਆਦਿ ਹਾਜਰ ਸਨ।

error: copy content is like crime its probhihated