ਤਿੰਨੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਵਫ਼ਦ ਡੀਸੀ ਗੁਰਦਾਸਪੁਰ ਨੂੰ ਮਿਲਿਆ
ਡੇਰਾ ਬਾਬਾ ਨਾਨਕ 17 ਨਵੰਬਰ (ਆਸ਼ਕ ਰਾਜ ਮਾਹਲਾ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜਿਲਾ ਜਰਨਲ ਸਕੱਤਰ ਦਲਜੀਤ ਸਿੰਘ ਚਿਤੌੜਗੜ੍ਹ ਦੀ ਅਗਵਾਈ ਵਿੱਚ ਡੀਸੀ ਗੁਰਦਾਸਪੁਰ ਨੂੰ ਡੈਪੂਟੇਸ਼ਨ ਮਿਲੇ, ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਤਿੰਨੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਰੱਦ ਕਰਵਾਉਣ ਲਈ 29 ਅਕਤੂਬਰ ਨੂੰ ਸ਼ਹੀਦ ਹੋਏ ਬਾਪੂ ਸੋਹਣ ਸਿੰਘ ਮੁਰੀਦਕੇ ਦੇ ਪਰਿਵਾਰ ਨੂੰ ਮੁਆਵਜਾ ਦਵਾਉਣ ਦੀ ਮੰਗ ਕੀਤੀ ਅਤੇ ਡੀਸੀ ਗੁਰਦਾਸਪੁਰ ਨੇ ਵਿਸ਼ਵਾਸ ਦਵਾਇਆ ਕਿ ਐਸਡੀਐਮ ਬਟਾਲਾ ਨੂੰ ਹਦਾਇਤਾਂ ਕਰ ਦਿੱਤੀਆ ਗਈਆਂ ਹਨ ਕਿ ਕੇਸ ਵੇਰੀਫਾਈ ਕਰਕੇ 15 ਦਿਨਾਂ ਦੇ ਅੰਦਰ ਪ੍ਰੀਵਾਰ ਨੂੰ ਮੁਵਾਅਜਾ ਦੇ ਦਿੱਤਾ ਜਾਵੇਗਾ। ਬੀਕੇਯੂ ਏਕਤਾ ਉਗਰਾਹਾਂ ਦੀ ਜਿਲਾ ਕਮੇਟੀ ਵੱਲੋਂ ਡੀਸੀ ਗੁਰਦਾਸਪੁਰ ਧਿਆਨ ਵਿੱਚ ਲਿਆਂਦਾ ਗਿਆ ਕਿ ਜੇਕਰ 15 ਦਿਨਾਂ ਵਿੱਚ ਮੁਵਾਅਜਾ ਨਾ ਮਿਲਿਆ ਤਾਂ ਡੀਸੀ ਦਫਤਰ ਗੁਰਦਾਸਪੁਰ ਵਿੱਚ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਜਾਵੇਗਾ। ਜਿਸ ਦੀ ਜਿੰਮੇਵਾਰੀ ਪ੍ਰਸਾਸਨ ਅਤੇ DC ਗੁਰਦਾਸਪੁਰ ਦੀ ਹੋਵੇਗੀ। ਇਸ ਮੌਕੇ ਗੁਰਬਚਨ ਸਿੰਘ ਖੋਦੇਬੇਟ,ਸਿਮਰਨਜੋਤ ਸਿੰਘ ਮੂਲੋਵਾਲੀ, ਮੇਜਰ ਸਿੰਘ ਭੌਲੇਕੇ, ਸਵਰਨ ਸਿੰਘ ਦਿਲਰਾਜ ਮੂਲੋਵਾਲੀ ਸ਼ਿੰਦਰ ਪੰਨੂ,ਗੁਰਪ੍ਰੀਤ ਮਾਲੇਵਾਲ,ਅਮਰੀਕ ਸਿੰਘ ਮਾਲੇਵਾਲ,ਨਿਰਮਲ ਸਿਘ ਮੁਰੀਦਕੇ ਰਖਨਪ੍ਰੀਤ ਭੌਲੇਕੇ,ਮੰਨਾ ਚੀਮਾ,ਪ੍ਰਭ ਕਠਿਆਲਾ,ਨਿਰਮਲ ਕੌਰ, ਸੁਖਵਿੰਦਰ ਕੌਰ,ਪਰਮਜੀਤ ਕੌਰ ਹਾਜਰ ਸਨ।