Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਵਿਆਹ ਤੋਂ ਮਨ੍ਹਾ ਕਰਨ ਦੀ ਰੰਜਿਸ਼ ਦੇ ਚਲਦਿਆਂ ਨੌਜਵਾਨ ਨੇ ਕੀਤਾ ਗੁਰਲੀਨ ਕੌਰ ਦਾ ਬੇਰਹਿਮੀ ਨਾਲ ਕ+ਤ+ਲ

ਵਿਆਹ ਤੋਂ ਮਨ੍ਹਾ ਕਰਨ ਦੀ ਰੰਜਿਸ਼ ਦੇ ਚਲਦਿਆਂ ਨੌਜਵਾਨ ਨੇ ਕੀਤਾ ਗੁਰਲੀਨ ਕੌਰ ਦਾ ਬੇਰਹਿਮੀ ਨਾਲ ਕ+ਤ+ਲ

ਗੜ੍ਹਦੀਵਾਲਾ 31 ਮਈ (ਚੌਧਰੀ / ਪ੍ਰਦੀਪ ਕੁਮਾਰ)

: ਬੀਤੇ ਦਿਨੀ 29 ਮਈ ਨੂੰ ਮਾਨਗੜ੍ਹ ਟੋਲਪਲਾਜਾ ਨਜਦੀਕ 18 ਸਾਲਾ ਗੁਰਲੀਨ ਕੌਰ ਦਾ ਬੇਰਹਿਮੀ ਨਾਲ ਨੌਜਵਾਨ ਵਲੋਂ ਕੀਤੇ ਕ+ਤ+ਲ ਦਾ ਸੱਚ ਲੜਕੀ ਅਤੇ ਉਸ ਦੇ ਪਰਿਵਾਰ ਵਲੋਂ ਸ਼ਾਦੀ ਤੋਂ ਮਨ੍ਹਾ ਕਰਨਾ ਸਾਹਮਣੇ ਆਇਆ ਹੈ।ਇਸ ਕਤਲ ਦਾ ਪਰਦਾਫਾਸ਼ ਮ੍ਰਿਤਕ ਗੁਰਲੀਨ ਕੌਰ ਦੀ ਮਾਤਾ ਮਨਦੀਪ ਕੌਰ ਪਤਨੀ ਮਨਜੀਤ ਸਿੰਘ ਨਿਵਾਸੀ ਪਿੰਡ ਮਾਨਗੜ੍ਹ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਰਾਹੀਂ ਕੀਤਾ ਹੈ।ਜਿਸ ਦੇ ਆਧਾਰ ‘ਤੇ ਪੁਲਸ ਵੱਲੋਂ ਇਸ ਹੱਤਿਆਕਾਂਡ ਦੇ ਕਥਿਤ ਦੋਸ਼ੀ ਪਰਮਿੰਦਰ ਸਿੰਘ ਪੁੱਤਰ ਉਂਕਾਰ ਸਿੰਘ ਨਿਵਾਸੀ ਪਿੰਡ ਹਰਦੋਪੱਟੀ ਵੜੈਚ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਪੁਲਸ ਨੂੰ ਦਿੱਤੇ ਗਏ ਬਿਆਨਾਂ ਵਿਚ ਮਨਦੀਪ ਕੌਰ ਨੇ ਦੱਸਿਆ ਕਿ ਉਸ ਦੀ 18 ਸਾਲਾ ਲੜਕੀ ਗੁਰਲੀਨ ਕੌਰ + 2 ਕਰਨ ਤੋਂ ਬਾਅਦ ਗੜ੍ਹਦੀਵਾਲਾ ਵਿਖੇ ਕੰਪਿਊਟਰ ਦਾ ਕੋਰਸ ਕਰਨ ਵਾਸਤੇ ਜਾਂਦੀ ਸੀ। ਜਿਸ ਨੂੰ ਉਹ ਰੋਜ਼ਾਨਾ ਟੋਲ ਪਲਾਜ਼ਾ ਮਾਨਗੜ੍ਹ ਤੱਕ ਛੱਡਣ ਅਤੇ ਲੈਣ ਵਾਸਤੇ ਜਾਂਦੀ ਸੀ।ਉਸਨੇ ਦੱਸਿਆ ਕਿ 29 ਮਈ ਦਿਨ ਬੁੱਧਵਾਰ ਨੂੰ ਦੁਪਹਿਰ ਕਰੀਬ 3.30 ਵਜੇ ਆਪਣੀ ਲੜਕੀ ਗੁਰਲੀਨ ਕੌਰ ਨੂੰ ਰੋਜ਼ਾਨਾ ਦੀ ਤਰ੍ਹਾਂ ਟੋਲ ਪਲਾਜ਼ਾ ਮਾਨਗੜ੍ਹ ‘ਤੇ ਲੈਣ ਵਾਸਤੇ ਗਈ ਸੀ। ਉਸਨੇ ਦੱਸਿਆ ਕਿ ਜਦੋਂ ਉਸ ਦੀ ਲੜਕੀ ਗੁਰਲੀਲ ਕੌਰ ਬੱਸ ਵਿਚੋਂ ਉੱਤਰ ਕੇ ਉਸ ਵੱਲ ਆ ਰਹੀ ਸੀ ਤਾਂ ਮੇਰੀ ਲੜਕੀ ਦੇ ਪਿੱਛੇ ਗੜ੍ਹਦੀਵਾਲਾ ਸਾਈਡ ਤੋਂ ਉਕਤ ਕਥਿਤ ਦੋਸ਼ੀ ਪਰਮਿੰਦਰ ਸਿੰਘ ਪੁੱਤਰ ਉਂਕਾਰ ਸਿੰਘ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਇਆ। ਜਿਸਦੇ ਹੱਥ ਵਿਚ ਇਕ ਚਾਕੂ ਫੜਿਆ ਹੋਇਆ ਸੀ ਅਤੇ ਮੇਰੇ ਦੇਖਦੇ-ਦੇਖਦੇ ਹੀ ਪਰਮਿੰਦਰ ਸਿੰਘ ਨੇ ਮੇਰੀ ਲੜਕੀ ਗੁਰਲੀਨ ਕੌਰ ਨੂੰ ਗਲੇ ਤੋਂ ਫੜ ਲਿਆ ਅਤੇ ਉਸ ਨੂੰ ਖਿੱਚਕੇ ਪੈਲੇਸ ਦੇ ਨਜ਼ਦੀਕ ਝਾੜੀਆਂ ਵੱਲ ਨੂੰ ਲੈ ਗਿਆ।

ਜਿਸ ਨੇ ਮਾਰਨ ਦੀ ਨੀਅਤ ਨਾਲ ਮੇਰੀ ਲੜਕੀ ਗੁਰਲੀਨ ਕੌਰ ਦੀ ਗਰਦਨ ਅਤੇ ਛਾਤੀ ‘ਤੇ ਚਾਕੂ ਨਾਲ ਕਈ ਵਾਰ ਕੀਤੇ। ਉਸਨੇ ਦੱਸਿਆ ਕਿ ਮੈਂ ਅਤੇ ਮੇਰੀ ਲੜਕੀ ਨੇ ਰੋਲਾ ਪਾਉਣਾ ਸ਼ੂਰੂ ਕਰ ਦਿੱਤਾ। ਇਸ ਦੌਰਾਨ ਸਾਡੇ ਪਿੰਡ ਦਾ ਨੰਬਰਦਾਰ ਮਨਿੰਦਰਪਾਲ ਸਿੰਘ ਮੌਕੇ ‘ਤੇ ਆ ਗਿਆ ਅਤੇ ਹੋਰ ਲੋਕਾਂ ਨੂੰ ਇਕੱਠੇ ਹੁੰਦੇ ਦੇਖਕੇ ਪਰਮਿੰਦਰ ਸਿੰਘ ਆਪਣੇ ਹੱਥ ਵਿਚ ਫੜੀ ਕਰਦ ਨੂੰ ਮੌਕੇ ‘ਤੇ ਸੁੱਟ ਕੇ ਅਤੇ ਮੇਰੀ ਲੜਕੀ ਦਾ ਫੋਨ ਲੈ ਕੇ ਮੌਕੇ ਤੋਂ ਭੱਜ ਗਿਆ। ਉਸ ਨੇ ਦੱਸਿਆ ਜਦੋਂ ਉਹ ਆਪਣੀ ਲੜਕੀ ਗੁਰਲੀਨ ਕੌਰ ਕੋਲ ਪੁੱਜੀ ਤਾਂ ਉਹ ਬੁਰੀ ਹਾਲਤ ਵਿਚ ਜ਼ਖਮੀ ਹੋ ਚੁੱਕੀ ਸੀ। ਜਿਸ ਦੀ ਮੌਕੇ ‘ਤੇ ਹੀ ਮੌ+ਤ ਹੋ ਗਈ।

ਉਸਨੇ ਇਸ ਕਤਲਕਾਂਡ ਦੀ ਅਸਲ ਵਜ੍ਹਾ ਦੱਸਦੇ ਹੋਏ ਕਿਹਾ ਕਿ ਪਰਮਿੰਦਰ ਸਿੰਘ ਮੇਰੀ ਲੜਕੀ ਗੁਰਲੀਨ ਕੌਰ ਨਾਲ ਧੱਕੇ ਨਾਲ ਸ਼ਾਦੀ ਕਰਵਾਉਣਾ ਚਾਹੁੰਦਾ ਸੀ । ਪਰ ਮੇਰੀ ਲੜਕੀ ਗੁਰਲੀਨ ਕੌਰ ਅਤੇ ਪਰਿਵਾਰ ਨੇ ਸ਼ਾਦੀ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਉਸ ਨੇ ਦੱਸਿਆ ਕਿ ਕਤਲ ਕਾਂਡ ਤੋਂ ਤਿੰਨ ਚਾਰ ਦਿਨ ਪਹਿਲਾਂ ਪਰਮਿੰਦਰ ਸਿੰਘ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਵੀ ਆਇਆ ਸੀ ਪਰ ਅਸੀਂ ਇਹ ਰਿਸ਼ਤਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸੇ ਰੰਜਿਸ਼ ਦੇ ਚਲਦਿਆਂ ਪਰਮਿੰਦਰ ਸਿੰਘ ਨੇ ਮੇਰੀ ਲੜਕੀ ਗੁਰਲੀਨ ਕੌਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਸ ਨੇ ਮ੍ਰਿਤਕ ਗੁਰਲੀਨ ਕੌਰ ਦੀ ਮਾਤਾ ਮਨਦੀਪ ਕੌਰ ਦੇ ਬਿਆਨਾਂ ਦੇ ਆਧਰ ‘ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: copy content is like crime its probhihated