Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਬੇਗਮਪੁਰਾ ਟਾਈਗਰ  ਫੋਰਸ ਵਲੋਂ ਬੀਡੀਓ ਦਫ਼ਤਰ ਬਲਾਕ -2..

ਬੇਗਮਪੁਰਾ ਟਾਈਗਰ  ਫੋਰਸ ਵਲੋਂ ਬੀਡੀਓ ਦਫ਼ਤਰ ਬਲਾਕ -2..

ਬੇਗਮਪੁਰਾ ਟਾਈਗਰ  ਫੋਰਸ ਵਲੋਂ ਬੀਡੀਓ ਦਫ਼ਤਰ ਬਲਾਕ -2 ਵਿਚ ਰੱਖੀ ਭੁੱਖ ਹੜਤਾਲ ਚੌਥੇ ਦਿਨ’ ਚ ਦਾਖਿਲ 

ਹੁਸ਼ਿਆਰਪੁਰ 10 ਦਸੰਬਰ ( ਤਰਸੇਮ ਦੀਵਾਨਾ )  ਬੇਗਮਪੁਰਾ ਟਾਈਗਰ  ਫੋਰਸ ਦੀ ਮਦਦ ਨਾਲ ਭੁੱਖ ਹਡ਼ਤਾਲ ਤੇ ਬੈਠੇ ਮਨਜੀਤ ਕੁਮਾਰ ਵਾਸੀ ਪਿੰਡ ਡਾਡਾ ਦੀ ਭੁੱਖ ਹੜਤਾਲ ਅੱਜ ਚੌਥੇ ਦਿਨ ਵਿੱਚ ਸ਼ਾਮਲ ਹੋ ਚੁੱਕੀ ਹੈ।ਉਧਰ ਬੇਗਮਪੁਰਾ ਟਾਈਗਰ ਫੋਰਸ ਦੇ ਜ਼ਿਲ੍ਹਾ ਇੰਚਾਰਜ ਵੀਰਪਾਲ ਅਤੇ ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਕੱਲ੍ਹ ਠੀਕ 1 ਵਜੇ ਸਦਰ ਥਾਣਾ ਦੇ ਬਿਲਕੁਲ ਸਾਹਮਣੇ ਵਾਲੇ ਚੌਕ ਵਿੱਚ  ਬੇਗਮਪੁਰਾ ਟਾਈਗਰ ਫੋਰਸ ਵੱਲੋਂ ਮਨਜੀਤ ਕੁਮਾਰ ਦੇ ਹੱਕ ਵਿਚ ਐੱਮ ਐੱਲ ਏ ਸੁੰਦਰ ਸ਼ਾਮ ਅਰੋੜਾ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਜਾਵੇਗਾ  ਉਧਰ ਮਨਜੀਤ ਕੁਮਾਰ ਦੀ ਭੁੱਖ ਹੜਤਾਲ ਨੂੰ ਦੇਖਦੇ ਹੋਏ ਹੋਰ ਪਿੰਡਾਂ ਦੇ ਲੋਕ ਵੀ ਉੱਥੇ ਪਹੁੰਚ ਰਹੇ ਹਨ ਅਤੇ ਆਪਣੇ ਪਿੰਡ ਦੀਆਂ ਸਮੱਸਿਆਵਾਂ ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨਾਲ ਸਾਂਝੀਆਂ ਕਰ ਰਹੇ ਹਨ  ਬੇਗਮਪੁਰਾ ਟਾਈਗਰ ਫੋਰਸ ਦੇ ਕੋਲ ਪਹੁੰਚੇ ਪਿੰਡ ਬਜਰਾਵਰ ਦੇ ਨਿਵਾਸੀਆਂ ਨੇ ਵੀ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ  ਜਿਨ੍ਹਾਂ ਵਿੱਚ   ਸੁਰਜੀਤ ਸਿੰਘ ਗੁਰਦਿਆਲ ਸਿੰਘ ਜਰਨੈਲ ਸਿੰਘ  ਹਰਭਜਨ ਸਿੰਘ   ਮੁਖਤਿਆਰ ਸਿੰਘ ਇਹ ਸਾਰੇ ਸਾਥੀ ਅੱਜ ਇਸ ਹੜਤਾਲ ਦੇ ਵਿੱਚ ਸ਼ਾਮਲ ਹੋਏ ਅਤੇ ਇਨ੍ਹਾਂ ਨੇ ਵੀ ਆਪਣੇ ਪਿੰਡ ਦੇ ਸਰਪੰਚ ਵੱਲੋਂ  ਬਿਨਾਂ ਮਤੇ ਪਾਏ ਕੀਤੇ ਕੰਮਾਂ ਬਾਰੇ ਦੱਸਿਆ ਅਤੇ ਜਿਨ੍ਹਾਂ ਵਿਚੋਂ ਇਕ ਇਹ ਸੀ ਕਿ ਚਾਰ ਦਰੱਖਤ ਬਿਨਾਂ ਮਨਜ਼ੂਰੀ ਤੋਂ ਵੱਢ ਦਿੱਤੇ ਅਤੇ ਜਿੱਥੇ ਢੇਰ ਸੁੱਟਿਆ ਜਾਂਦਾ ਸੀ ਉਥੋਂ ਬਿਨਾਂ ਮਨਜ਼ੂਰੀ ਤੋਂ ਹੀ ਸੜਕ ਕੱਢ ਦਿੱਤੀ ਬੇਗਮਪੁਰਾ ਟਾਈਗਰ ਫੋਰਸ ਨੇ ਆਖਿਆ ਪਿੰਡਾਂ ਵਿਚ ਸਰਪੰਚਾਂ ਦੁਆਰਾ ਕੀਤੀਆਂ ਜਾਂਦੀਆਂ ਬੇਨਿਯਮੀਆਂ ਇਕ ਬਹੁਤ ਹੀ ਵੱਡਾ ਮੁੱਦਾ ਹੈ  ਜਿਨ੍ਹਾਂ ਵਿੱਚ ਬੀਡੀਓ ਸੈਕਟਰੀ ਤੇ ਪਿੰਡ ਦੇ ਸਰਪੰਚ ਰਲੇ ਹੋਏ ਹੁੰਦੇ ਹਨ ਬਹੁਤ ਜਲਦ ਇਨ੍ਹਾਂ ਖ਼ਿਲਾਫ਼ ਵੀ ਆਵਾਜ਼ ਚੁੱਕੀ ਜਾਵੇਗੀ  ਇਸ ਮੌਕੇ ਜ਼ਿਲ੍ਹਾ ਇੰਚਾਰਜ ਵੀਰਪਾਲ ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ ਜ਼ਿਲ੍ਹਾ ਜਨਰਲ ਸੈਕਟਰੀ ਜੱਸਾ ਨੰਦਨ ਚਰਨਜੀਤ ਡਾਡਾ ਰੋਸ਼ਨ ਕੁਮਾਰ  ਕੁਲਦੀਪ ਕੁਮਾਰ ਰੋਹਿਤ ਕੁਮਾਰ ਨੀਲੂ ਰੋਸ਼ਨ ਲਾਲ ਆਦਿ  ਅਤੇ ਹੋਰ ਵੀ ਸਾਥੀ ਮੌਜੂਦ ਸਨ ।