Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਚਿੱਟੇ ਦਿਨੀ ਦੋ ਮੋਟਰਸਾਈਕਲ ਸਵਾਰ ਲੁਟੇਰੇ ਦੁਕਾਨ ਤੋਂ ਮੋਬਾਈਲ ਫੋਨ ਚੁੱਕ ਕੇ ਫਰਾਰ

ਚਿੱਟੇ ਦਿਨੀ ਦੋ ਮੋਟਰਸਾਈਕਲ ਸਵਾਰ ਲੁਟੇਰੇ ਦੁਕਾਨ ਤੋਂ ਮੋਬਾਈਲ ਫੋਨ ਚੁੱਕ ਕੇ ਫਰਾਰ

ਗੜ੍ਹਦੀਵਾਲਾ 12 ਅਪ੍ਰੈਲ (ਚੌਧਰੀ / ਪ੍ਰਦੀਪ ਕੁਮਾਰ) 

: ਬੀਤੇ ਕੱਲ ਦਿਨ ਦਿਹਾੜੇ ਗੜਦੀਵਾਲਾ ਦੇ ਟਾਂਡਾ ਰੋਡ ਸਥਿਤ ਇੱਕ ਕਰਿਆਨੇ ਦੀ ਦੁਕਾਨ ਦੇ ਉੱਤੋਂ ਇੱਕ ਫੋਨ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦੁਕਾਨਦਾਰ ਸ਼ਿਵ ਦਿਆਲ ਪਿੰਡ ਅਰਗੋਵਾਲ ਅੱਜ ਕਰੀਬ ਦੁਪਹਿਰ 2 ਵਜੇ ਆਪਣੀ ਦੁਕਾਨ ਤੇ ਬੈਠਾ ਸੀ ਅਤੇ ਉਸ ਨੂੰ ਬਾਥਰੂਮ ਆਇਆ ਤੇ ਉਹ ਆਪਣਾ ਫੋਨ ਦੁਕਾਨ ਤੇ ਹੀ ਰੱਖ ਕੇ ਬਾਥਰੂਮ ਕਰਨ ਚਲਾ ਗਿਆ। ਮੌਕੇ ਦਾ ਫਾਇਦਾ ਉਠਾਉਂਦੇ ਦੂਜੇ ਪਾਸਿਓਂ ਦੋ ਲੜਕੇ ਲਾਲ ਸਪਲੈਂਡਰ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਉਸ ਦੀ ਦੁਕਾਨ ਤੇ ਆਉਂਦੇ ਹਨ ਤੇ ਦੁਕਾਨਦਾਰ ਦੇ ਦੁਕਾਨ ਤੇ ਨਾ ਹੋਣ ਤੇ ਕਾਉਂਟਰ ਤੇ ਪਿਆ ਉਸਦਾ ਮੋਬਾਈਲ ਫੋਨ ਚੁੱਕ ਕੇ ਫਰਾਰ ਹੋ ਜਾਂਦੇ ਹਨ। ਜਦੋਂ ਇਸ ਦੁਕਾਨਦਾਰ ਨੇ ਵਾਪਸ ਆ ਕੇ ਦੇਖਿਆ ਤਾਂ ਉਸ ਦੀ ਦੁਕਾਨ ਤੋਂ ਉਸ ਦਾ ਮੋਬਾਈਲ ਚੋਰੀ ਸੀ । ਇਹ ਸਾਰੀ ਘਟਨਾ ਪਿੱਛੇ ਲੱਗੇ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਗੜ੍ਹਦੀਵਾਲਾ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ।