Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਹੜ੍ਹਾਂ ਦੇ ਖਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਆਸ ਦਰਿਆ ‘ਚ ਕੀਤੀ ਕਿਸ਼ਤੀਆਂ ਨਾਲ ਟੈਸਟਿੰਗ

ਹੜ੍ਹਾਂ ਦੇ ਖਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਆਸ ਦਰਿਆ ‘ਚ ਕੀਤੀ ਕਿਸ਼ਤੀਆਂ ਨਾਲ ਟੈਸਟਿੰਗ

ਗੜ੍ਹਦੀਵਾਲਾ 11 ਜੂਨ (ਚੌਧਰੀ) 

: ਅੱਜ ਮਨਜੋਤ ਸਿੰਘ ਤਲਵੰਡੀ ਮੁੱਖ ਸੇਵਾਦਾਰ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਸਮੁੱਚੀ ਟੀਮ ਵੱਲੋਂ ਬਰਸਾਤੀ ਮੌਸਮ ਅਤੇ ਹੜ੍ਹਾਂ ਦੇ ਖਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਆਸ ਦਰਿਆ ਵਿਚ ਕਿਸ਼ਤੀਆਂ ਦੀ ਟੈਸਟਿੰਗ ਕੀਤੀ ਗਈ। ਜਿਸ ਵਿੱਚ ਕਿਸ਼ਤੀਆਂ, ਕਿਸ਼ਤੀਆਂ ਦੇ ਇੰਜਣ, ਜਨਰੇਟਰ, ਅਤੇ ਵਰਤੋਂ ਵਿੱਚ ਆਉਣ ਵਾਲੇ ਸਾਰੇ ਸਮਾਨ ਦੀ ਚੈਕਿੰਗ ਕੀਤੀ ਗਈ। ਸੋਸਾਇਟੀ ਵਲੋਂ ਸਾਰੇ ਸੇਵਾਦਾਰ ਅਤੇ ਸਹਿਯੋਗੀ ਦਲ ਨੂੰ ਤਿੰਨ ਟੀਮਾਂ ਦੇ ਰੂਪ ਵਿੱਚ ਵੰਡਿਆ ਗਿਆ। ਜਿਸ ਵਿਚ ਐਮਰਜੈਂਸੀ ਰੈਸਕਿਉ,ਰਾਸ਼ਨ ਅਤੇ ਲੰਗਰਾਂ ਦੀ ਸੇਵਾ,ਮਾਲ ਡੰਗਰ ਦੇ ਚਾਰੇ ਦੀ ਸੇਵਾ ਅਤੇ ਬਚਾਅ ਕਾਰਜਾਂ ਵਿੱਚ ਸ਼ਰਨਾਰਥੀਆਂ ਦੇ ਰਹਿਣਯੋਗ ਥਾਵਾਂ ਦਾ ਪ੍ਰਬੰਧ ਕਰਨ ਸਬੰਧੀ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ, ਪ੍ਰਸ਼ੋਤਮ ਸਿੰਘ ਬਾਹਗਾ, ਦਵਿੰਦਰ ਸਿੰਘ ਮੂਨਕ,  ਮਨਦੀਪ ਸਿੰਘ , ਜਸਦੀਪ ਸਿੰਘ ਦੇਬੀ, ਸਰਬ ਬੁੱਟਰ, ਪਾਲਾ ਖਿਆਲਾ, ਮਨਿੰਦਰ ਬਾਹਗਾ ਆਦਿ ਹਾਜ਼ਰ ਸਨ।

ਹੜ੍ਹਾਂ ਦੇ ਖਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਸੋਸਾਇਟੀ ਵਲੋਂ ਵਿਆਸ ਦਰਿਆ ‘ਚ ਕੀਤੀ ਕਿਸ਼ਤੀਆਂ ਦੀ ਟੈਸਟਿੰਗ