Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing 50 ਨਸ਼ੀਲੇ ਟੀਕੇ,100 ਗ੍ਰਾਮ ਹੈਰੋਇਨ,03 ਲੱਖ 27 ਹਜਾਰ ਡਰੱਗ ਮਨੀ,ਇੱਕ ਐਕਟਿਵਾ ਸਮੇਤ ਪਤੀ-ਪਤਨੀ ਨੂੰ ਪੁਲਿਸ ਨੇ ਕੀਤਾ ਕਾਬੂ

50 ਨਸ਼ੀਲੇ ਟੀਕੇ,100 ਗ੍ਰਾਮ ਹੈਰੋਇਨ,03 ਲੱਖ 27 ਹਜਾਰ ਡਰੱਗ ਮਨੀ,ਇੱਕ ਐਕਟਿਵਾ ਸਮੇਤ ਪਤੀ-ਪਤਨੀ ਨੂੰ ਪੁਲਿਸ ਨੇ ਕੀਤਾ ਕਾਬੂ

ਗੜਸ਼ੰਕਰ 11 ਫਰਵਰੀ (ਅਸ਼ਵਨੀ ਸ਼ਰਮਾ) : ਸਧਾਨਕ ਪੁਲਿਸ ਨੇ  50 ਨਸ਼ੀਲੇ ਟੀਕੇ, 100 ਗ੍ਰਾਮ ਹੈਰੋਇਨ, 3 ਲੱਖ 27 ਹਜਾਰ ਡਰੱਗ ਮਨੀ, ਇੱਕ ਐਕਟਿਵਾ ਸਮੇਤ ਪਤੀ-ਪਤਨੀ ਨੂੰ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਵਿਕਾਸ ਉਰਫ ਵਿੱਕੀ ਸਮੇਤ ਉਸਦੀ ਪਤਨੀ ਸ਼ਿਵਾਨੀ ਵਾਸੀਆਨ ਬੀਨੇਵਾਲ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਇੰਸਪੈਕਟਰ ਰਾਜੀਵ ਕੁਮਾਰ ਮੁੱਖ ਅਫਸਰ ਥਾਣਾ ਗੜਸ਼ੰਕਰ ਸਮੇਤ ਪੁਲਿਸ ਪਾਰਟੀ ਤ ਬਰਾਏ ਵੀ ਆਈ ਪੀ ਡਿਊਟੀ ਦੇ ਸੰਬੰਧ ਵਿੱਚ ਬੀਨੇਵਾਲ ਹਾਜਰ ਸੀ ਕਿ ਮੁਖਬਰ ਖਾਸ 5 ਨੇ ਵੱਖ ਹੋ ਕੇ ਇਤਲਾਹ ਦਿੱਤੀ ਕਿ ਇਸ ਸਮੇ ਵਿਕਾਸ ਉਰਫ ਵਿੱਕੀ ਸਮੇਤ ਉਸਦੀ ਪਤਨੀ ਸ਼ਿਵਾਨੀ ਵਾਸੀਆਨ ਬੀਨੇਵਾਲ ਜੋ ਕਿ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਨਸ਼ੇ ਦੀ ਸਮਗਲਿੰਗ ਕਰਦੇ ਹਨ। ਜਿਨ੍ਹਾਂ ਪਾਸ ਭਾਰੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਮਿਲ  ਸਕਦਾ ਹੈ। ਜਿਸਤੇ ਮਨ ਇੰਸਪੈਕਟਰ ਸਮੇਤ ਪੁਲਿਸ ਪਾਰਟੀ ਰੇਡ ਬਰ ਮਕਾਨ ਵਿਕਾਸ ਕੀਤਾ ਗਿਆ ਜੋ ਆਪਣੀ ਪਤਨੀ ਨਾਲ ਆਪਣੀ ਸਕੂਟਰੀ ਐਕਟੀਵਾ ਨੰਬਰੀ ਪੀ ਬੀ 24 ਸੀ 5083 ਲੈ ਕੇ ਨਿਕਲਣ ਲੱਗਾ ਸੀ ਕਿ ਜਿਸਨੂੰ ਮਨ ਇੰਸਪੈਕਟਰ ਨੇ ਸਾਥੀ  ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਵਿਕਾਸ ਉਰਫ ਵਿੱਕੀ ਪੁੱਤਰ ਦਵਿੰਦਰ ਸਿੰਘ ਦੱਸਿਆ ਅਤੇ ਜਿਹਨਾਂ ਦੀ ਤਲਾਸ਼ੀ ਕਰਨ ਤੇ ਵਿਕਾਸ ਸਿੰਘ ਉਰਫ ਵਿੱਕੀ ਪੁੱਤਰ ਦਵਿੰਦਰ ਸਿੰਘ ਵਾਸੀ ਬੀਨੇਵਾਲ ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਦੀ ਪਹਿਨੀ ਹੋਈ ਪੈਟ ਦੀ ਸੱਜੀ ਜੇਬ ਵਿੱਚੋ 25 ਨਸ਼ੀਲੇ ਟੀਕੇ ਬਿਨਾਂ ਲੇਬਲ ਅਤੇ ਪੈਟ ਦੀ ਖੱਬੀ ਜੇਬ ਵਿੱਚੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ, ਅਤੇ ਸ਼ਿਵਾਨੀ ਪਤਨੀ ਵਿਕਾਸ ਸਿੰਘ ਉਰਫ ਵਿੱਕੀ ਵਾਸੀ ਬੀਨੇਵਾਲ ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਦੀ ਪਹਿਨੀ ਹੋਈ ਸਲਵਾਰ ਦੇ ਨੇਫੇ ਨਾਲ ਬੰਨੇ ਮੋਮੀ ਲਿਫਾਫੇ ਵਿੱਚ 25 ਨਸ਼ੀਲੇ ਟੀਕੇ ਬਿਨਾਂ ਲੇਬਲ ਬਰਾਮਦ ਹੋਏ ਅਤੇ ਮੋਕਾ ਪਰ ਐਕਟੀਵਾ ਨੰਬਰੀ ਪੀ ਬੀ 24-ਸੀ-5083 ਦੀ ਤਲਾਸ਼ੀ ਦੋਰਾਨ ਡਿੱਗੀ ਵਿੱਚੋ 3,27,000 ਰੁਪਏ ਭਾਰਤੀ ਕਰੰਸੀ ਨੋਟ ਡਰੱਗ ਮਨੀ ਬਰਾਮਦ ਹੋਈ। ਗੜਸ਼ੰਕਰ ਪੁਲਿਸ ਨੇ ਦੋਵੇ ਪਤੀ-ਪਤਨੀ ਤੇ ਧਾਰਾ 21,22-61-85 ਐਨ ਡੀ ਪੀ ਐਕਸ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।