Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਪੰਜਾਬ ਸਰਕਾਰ ਨੰਬਰਦਾਰਾਂ ਦੀਆਂ ਮੰਨੀਆਂ ਮੰਗਾਂ ਨੂੰ ਤੁਰੰਤ ਲਾਗੂ ਕਰੇ : ਨੰਬਰਦਾਰ ਯੂਨੀਅਨ

ਪੰਜਾਬ ਸਰਕਾਰ ਨੰਬਰਦਾਰਾਂ ਦੀਆਂ ਮੰਨੀਆਂ ਮੰਗਾਂ ਨੂੰ ਤੁਰੰਤ ਲਾਗੂ ਕਰੇ : ਨੰਬਰਦਾਰ ਯੂਨੀਅਨ

ਗੜਦੀਵਾਲਾ 11 ਜੂਨ (ਚੌਧਰੀ) 
: ਨੰਬਰਦਾਰ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਗੜਦੀਵਾਲਾ ਤਹਿਸੀਲ ਕੰਪਲੈਕਸ ਵਿੱਚ ਨੰਬਰਦਾਰ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਹੋਈ ।ਜਿਸ ਵਿੱਚ ਇਲਾਕੇ ਦੇ ਨੰਬਰਦਾਰਾਂ ਨੇ ਭਾਗ ਲਿਆ। ਸਰਬ ਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਸਰਕਾਰ ਨੰਬਰਦਾਰਾਂ  ਦੀਆਂ ਮੰਨੀਆਂ ਮੰਗਾਂ ਤੁਰੰਤ ਲਾਗੂ ਕਰੇ ।ਜਿਨਾਂ ਨੰਬਰਦਾਰਾਂ ਨੇ ਆਪਣੇ ਲਾਈਫ ਸਰਟੀਫਿਕੇਟ ਐਸਡੀਐਮ ਦਫਤਰ ਨਹੀਂ ਜਮਾ ਕਰਾਏ ਉਹ ਜਲਦੀ ਤੋਂ ਜਲਦੀ ਜਮਾ ਕਰਵਾ ਦੇਣ। ਜਿਨਾਂ  ਨੰਬਰਦਾਰਾਂ ਨੇ ਅਜੇ ਤੱਕ ਯੂਨੀਅਨ ਦਾ ਚੰਦਾਂ ਨਹੀਂ ਦਿੱਤਾ ਉਹ ਤੁਰੰਤ ਚੰਦਾਂ ਵੀ ਜੂਨੀਅਰ ਪਾਸ ਜਮਾਂ ਕਰਵਾਉਣ। ਇੱਥੇ  ਨੰਬਰਦਾਰਾਂ ਨੇ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਦਸੂਹਾ ਤਹਿਸੀਲ ਵਿੱਚ  ਨੰਬਰਦਾਰਾ ਨੂੰ ਆਪਣਾ ਲਾਈਫ ਸਰਟੀਫਿਕੇਟ ਜਮਾ ਕਰਾਉਣ ਵੇਲੇ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਥੋਂ ਤੱਕ ਕਿ ਦਸੂਹਾ ਤਹਿਸੀਲ ਵਿੱਚ ਨੰਬਰਦਾਰਾਂ ਨੂੰ ਐਫੀਡੈਵਿਟ ਵੀ ਆਪਣਾ ਨਾ ਰਜਿਸਟਰ ਕਰਾਉਣ ਲਈ ਮੰਗੇ ਜਾਂਦੇ ਹਨ, ਜੱਦ ਕਿ ਨੰਬਰਦਾਰਾਂ ਵਲੋ ਆਪਣੀ ਸੰਨਦ ਅਤੇ ਫੈਸਲੇ ਦੀ ਕਾਪੀ ਵੀ ਦਿੱਤੀ ਜਾ ਰਹੀ ਹੈ ਪਰ ਐਫੀਡੈਵਿਟ ਮੰਗਣਾ ਜਾਇਜ਼ ਨਹੀਂ ਹੈ।ਇਸ ਲਈ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਨੰਬਰਦਾਰਾਂ ਨੂੰ ਆਪਣਾ ਨਾਂ ਰਜਿਸਟਰ ਕਰਾਉਣ ਅਤੇ ਐਸਡੀਐਮ ਦਫਤਰ ਲਾਈਵ ਸਰਟੀਫਿਕੇਟ ਜਮਾਂ ਕਰਾਉਣ ਵੇਲੇ ਬਹੁਤ ਪਰੇਸ਼ਾਨ ਨਾ ਕੀਤਾ ਜਾਵੇ। ਜਿਨਾਂ  ਨੰਬਰਦਾਰਾਂ ਨੇ ਆਪਣੇ ਲਾਈਫ ਸਰਟੀਫਿਕੇਟ ਜਮਾ ਕਰਾ ਦਿੱਤੇ ਹਨ ਉਹਨਾਂ ਦੇ ਖਾਤਿਆਂ ਵਿੱਚ ਉਹਨਾਂ ਦਾ ਬਣਨ ਦਾ ਮਾਣ ਭੱਤਾ ਤੁਰੰਤ ਪਾਇਆ ਜਾਵੇ। ਅੱਜ ਦੀ ਮੀਟਿੰਗ ਵਿੱਚ ਬਲਦੇਵ ਸਿੰਘ,ਰਛਪਾਲ ਸਿੰਘ,ਮਲਕੀਤ ਸਿੰਘ, ਗੁਰਮੀਤ ਸਿੰਘ,ਮਦਨਜੀਤ ਸਿੰਘ ਰਾਮਦਾਸ,ਰੇਸ਼ਮ ਸਿੰਘ,ਗਿਆਨ ਸਿੰਘ ,ਜੋਗਿੰਦਰ ਸਿੰਘ,ਗੁਰਦੇਵ ਸਿੰਘ,ਸਰੂਪ ਸਿੰਘ,ਬਾਵਾ ਸਿੰਘ ,ਸਤਪਾਲ ਜੌਹਲ, ਦਰਸ਼ਨ ਸਿੰਘ,ਮਹਿੰਦਰ ਸਿੰਘ,ਸਵਰਨ ਸਿੰਘ ਕਰਮ ਸਿੰਘ ਆਦਿ ਨੇ ਭਾਗ ਲਿਆ।