Prime Punjab Times

Latest news
ਡਾ, ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ
ADVERTISEMENT
You are currently viewing ਹਲਕਾ ਗੜ੍ਹਦੀਵਾਲਾ ਦੇ ਨਜ਼ਦੀਕ ਵੱਡੀ ਵਾਰਦਾਤ, ਮਾਮੂਲੀ ਗੱਲ ਪਿਛੇ ਵਿਅਕਤੀ ਦਾ ਕੀਤਾ ਕ+ਤਲ

ਹਲਕਾ ਗੜ੍ਹਦੀਵਾਲਾ ਦੇ ਨਜ਼ਦੀਕ ਵੱਡੀ ਵਾਰਦਾਤ, ਮਾਮੂਲੀ ਗੱਲ ਪਿਛੇ ਵਿਅਕਤੀ ਦਾ ਕੀਤਾ ਕ+ਤਲ

ਗੜ੍ਹਦੀਵਾਲਾ (PPT NEWS ) 

22 ਮਈ : ਹਰਿਆਣਾ ਦੇ ਪਿੰਡ ਸੋਤਲਾ ਵਿਖੇ ਬੀਤੀ ਸ਼ਾਮ 62 ਸਾਲਾ ਵਿਅਕਤੀ ਦਾ ਕਤਲ ਹੋਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਮਲਕੀਤ ਸਿੰਘ ਪੁੱਤਰ ਬਾਬੂ ਰਾਮ ਵਾਸੀ ਸੋਤਲਾ ਵਜੋਂ ਹੋਈ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਚ ਰੋਹਿਤ ਪੁੱਤਰ ਮਲਕੀਤ ਸਿੰਘ(19) ਵਾਸੀ ਸੋਤਲਾ ਥਾਣਾ ਹਰਿਆਣਾ ਜਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ  ਮੈਂ ਉਕਤ ਪਤੇ ਦਾ ਰਹਿਣ ਵਾਲਾ ਹਾਂ ਅਤੇ ਮੈਂ ਪ੍ਰਾਈਵੇਟ ਤੌਰ ਤੇ ਡਰਾਈਵਰੀ ਕਰਦਾ ਹਾਂ ਮਿਤੀ 21-05-2023 ਨੂੰ ਮੈਂ ਸ਼ਾਮ ਨੂੰ ਬਾਹਰ ਖੇਤਾਂ ਵਿਚੋਂ ਨਕੇ ਵੱਡਣ ਗਿਆ ਸੀ । ਜੋ ਵਕਤ ਕੀਬ 06:30 PM ਵਜੇ ਵਾਪਸ ਪਿੰਡ ਪਹੁੰਚ ਕੇ ਆਪਣੇ ਘਰ ਦੇ ਸਾਹਮਣੇ ਮੈਂ ਤੇ ਮੇਰੇ ਪਿਤਾ ਮਲਕੀਤ ਸਿੰਘ ਪੁੱਤਰ ਬਾਬੂ ਰਾਮ ਮੇਰੇ ਪਾਸ ਖੜੇ ਸਨ ਅਸੀਂ ਆਪਸ ਵਿੱਚ ਗੱਲ ਕਰ ਰਹੇ ਸਨ। ਇੰਨੇ ਨੂੰ ਸਬਜੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਸੋਤਲਾ ਸਾਡੇ ਘਰ ਸਾਹਮਣੇ ਤੇ ਆਪਣੇ ਸਕੂਟਰ  PB07- 1854 ਮਾਰਕਾ ਬਜਾਜ ਚੇਤਕ ਤੇ ਸਵਾਰ ਹੋ ਕਿ ਲੱਛਿਆਂ ਤਾਂ ਬੜਾ ਅੱਗੇ ਜਾ ਕਿ ਉਸਨੇ ਆਪਣਾ ਸਕੂਟਰ ਰੋਕ ਕਿ ਖੜਾ ਕਰਕੇ ਪਿੱਛੇ ਨੂੰ ਮੇਰੇ ਘਰ ਦੇ ਸਾਹਮਣੇ ਸਾਡੇ ਪਾਸ ਆ ਗਿਆ ਜਿਸਨੇ ਕਿਹਾ ਕਿ ਤੁਸੀਂ ਮੇਰੀਆਂ ਗੱਲਾਂ ਕਿਉਂ ਕਰਦੇ ਹੋ ਮੈਂ ਉਸਨੂੰ ਕਿਹਾ ਕਿ ਮੈਂ ਤੇਰੀ ਕੋਈ ਗੱਲ ਨਹੀਂ ਕੀਤੀ ਤਾਂ ਮੇਰੇ ਨਾਲ ਗਾਲੀ – ਗਲੋਚ ਕਰਨ ਲੱਗ ਪਿਆ। ਜਿਸਨੇ ਇੱਕਦਮ ਮੇਰੇ ਚਪੇੜਾਂ ਅਤੇ ਡੰਡੇ ਮਾਰਨੇ ਸ਼ੁਰੂ ਕੀਤੇ। ਇੰਨੇ ਨੂੰ ਮੇਰੇ ਪਿਤਾ ਮਲਕੀਤ ਸਿੰਘ ਮੈਨੂੰ ਉਸ ਪਾਸੋਂ ਛਡਾਉਣ ਲਈ ਆਏ ਤਾਂ ਸਰਬਜੀਤ ਸਿੰਘ ਉਕਤ ਨੇ ਮੇਰੇ ਪਿਤਾ ਨੂੰ ਗਾਲ ਕੱਢ ਕਿਹਾ ਕਿ ਅੱਜ ਤੁਹਾਨੂੰ ਜਾਨੋ ਹੀ ਮਾਰ ਦੇਣਾ ਹੈ ਅਤੇ ਮੇਰੇ ਪਿਤਾ ਦੀ ਛਾਤੀ ਵਿੱਚ ਪੂਰੇ ਜ਼ੋਰ ਨਾਲ ਘਸੁੰਨ ਮਾਰਿਆ ਤਾਂ ਮੇਰੇ ਪਿਤਾ ਹੇਠਾਂ ਡਿੱਗ ਪਾਏ। ਜੋ ਮੇਰੇ ਪਿਤਾ ਦੇ ਹੇਠਾਂ ਡਿੱਗੇ ਦੇ ਸਬਰੀਤ ਸਿੰਘ ਉਕਤ ਨੇ ਢਿੱਡ ਵਿੱਚ ਲੱਤਾ ਮਾਰੀਆਂ ।ਮੈਂ ਉਚੀ ਉੱਚੀ ਰੌਲਾ ਪਾਇਆ ਤਾਂ ਸਬਰੀਤ ਸਿੰਘ ਉਕਤ ਮੌਕੇ ਤੇ ਆਪਣਾ ਸਕੂਟਰ ਲੈਕੇ ਕਿ ਦੌੜ ਗਿਆ । ਮੈਂ ਅਤੇ ਮੇਰੇ ਭਰਾ ਸੁਖਵਿੰਦਰ ਸਿੰਘ ਨੇ ਸਵਾਰੀ ਦਾ ਪ੍ਰਬੰਧ ਕਰਕੇ ਆਪਣੇ ਪਿਤਾ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਕੰਗਮਾਈ ਲੈ ਗਏ ਜਿਥੇ ਡਾਕਟਰ ਨੇ ਚੈਕ ਕਰਕੇ ਮੇਰੇ ਪਿਤਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਉਸ ਦਾ ਪੋਸਟਮਾਰਟਮ ਕਰਨ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤੀ ਹੈ। ਪੁਲਸ ਨੇ ਰੋਹਿਤ ਦੇ ਬਿਆਨਾਂ ‘ਤੇ ਕਾਰਵਾਈ ਕਰਦੇ ਹੋਏ ਦੋਸ਼ੀ ਵਿਰੁੱਧ 302 ਆਈ. ਪੀ. ਸੀ. ਦੀ ਧਾਰਾ ਤਹਿਤ ਮੁਕੱਦਮਾ ਥਾਣਾ ਹਰਿਆਣਾ ਵਿਖੇ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।