Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਵੱਲਡ ਨੋ ਤੰਬਾਕੂ ਡੇ ਮਨਾਏ ਜਾਣ ਦੇ ਸਬੰਧ ਵਿਚ ਏਡੀਸੀ ਦੀ ਅਗਵਾਈ ਹੇਠ ਸਾਰੇ ਵਿਭਾਗਾਂ ਦੀ ਡੀ ਸੀ ਦਫਤਰ ਮਲਕਪੁਰ ਵਿੱਚ ਹੋਈ ਮੀਟਿੰਗ

ਵੱਲਡ ਨੋ ਤੰਬਾਕੂ ਡੇ ਮਨਾਏ ਜਾਣ ਦੇ ਸਬੰਧ ਵਿਚ ਏਡੀਸੀ ਦੀ ਅਗਵਾਈ ਹੇਠ ਸਾਰੇ ਵਿਭਾਗਾਂ ਦੀ ਡੀ ਸੀ ਦਫਤਰ ਮਲਕਪੁਰ ਵਿੱਚ ਹੋਈ ਮੀਟਿੰਗ

ਪਠਾਨਕੋਟ  (ਅਵਿਨਾਸ਼ ਸ਼ਰਮਾ)

ਲੋਕਾਂ ਨੂੰ ਕੋਟਪਾ ਐਕਟ 2003, ਤੰਬਾਕੂ ਦੇ ਭੈੜੇ ਪ੍ਰਭਾਵਾਂ ਬਾਰੇ ,ਹੋਣ ਵਾਲੀਆਂ ਘਾਤਕ ਬੀਮਾਰੀਆਂ ਬਾਰੇ ਵੱਡੇ ਪੱਧਰ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ : ਏਡੀਸੀ

22 ਮਈ : ਵੱਲਡ ਨੋ ਤੰਬਾਕੂ ਡੇ ਮਨਾਏ ਜਾਣ ਦੇ ਸਬੰਧ ਵਿੱਚ ਸਮੂਹ ਵਿਭਾਗਾਂ ਦੀ ਮੀਟਿੰਗ ਏਡੀਸੀ ਪਠਾਨਕੋਟ ਦੀ ਅਗਵਾਈ ਹੇਠ ਡੀ ਸੀ ਦਫਤਰ ਮਲਕਪੁਰ ਵਿਚ ਹੋਈ । ਇਸ ਵਿਚ ਹਦਾਇਤ ਕੀਤੀ ਗਈ ਹੈ ਕਿ ਜੋ 31 ਮਈ ਤੱਕ ਨੌ ਤੰਬਾਕੂ ਡੇ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਇਸ ਅਧੀਨ ਵਧ ਤੋਂ ਵਧ ਲੋਕਾਂ ਨੂੰ ਕੋਟਪਾ ਐਕਟ 2003 ਤੰਬਾਕੂ ਤੇ ਭੈੜੇ ਪ੍ਰਭਾਵਾਂ ਬਾਰੇ 85% ਚੇਤਾਵਨੀ ਫੋਟੋ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੁਆਰਾ ਤੰਬਾਕੂ ਦੇ ਪਦਾਰਥ ਵੇਚਣ ਅਤੇ ਖਰੀਦਣ ਅਤੇ ਵੇਚਣ ਤੇ ਮਨਾਹੀ ਅਤੇ ਕੋਟਪਾ ਐਕਟ ਦੀਆਂ ਸਾਰੀਆਂ ਧਾਰਾਵਾਂ ਬਾਰੇ ਜਾਗਰੂਕ ਕਰਨ ਵਿਚ ਸਹਿਯੋਗ ਕੀਤਾ ਜਾਵੇ।

ਜਿਲੇ ਅਧੀਨ ਆਉਂਦੇ ਬਲਾਕ, ਸਕੂਲ ਜਨਤਕ ਥਾਵਾਂ, ਹੋਟਲ, ਢਾਬੇ, ਪੈਲੇਸ ਅਤੇ ਮੇਲਿਆਂ ਦੌਰਾਨ ਸਮੂਹ ਇੱਕਠ ਨੂੰ ਆਈ.ਸੀ.ਸੀ/ਬੀ.ਸੀ.ਸੀ ਗਤੀਵਿਧੀਆਂ, ਸੈਮੀਨਾਰ, ਵਰਕਸ਼ਾਪ ਮੀਟਿੰਗ ਅਤੇ ਗਰੁੱਪ ਮੀਟਿੰਗਾਂ ਰਾਹੀਂ ਤੰਬਾਕੂ ਜਾਂ ਤੰਬਾਕੂ ਪਦਾਰਥਾਂ ਦੇ ਸੇਵਨ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਜਾਵੇ । ਕੋਟਪਾ ਐਕਟ 2003 ਦੀਆਂ ਧਰਾਵਾਂ ਬਾਰੇ ਜੁਰਮਾਨਾ ਅਤੇ ਚਲਾਨ ਕੱਟਣ ਬਾਰੇ ਜਾਣਕਾਰੀ ਦਿੱਤੀ ਜਾਂਵੇ । ਇਸ ਐਕਟ ਨੂੰ ਸਫਲਤਾ ਨਾਲ ਲਾਗੂ ਕਰਨ ਸਮੇਂ ਸਮੇਂ ਸਿਰ ਵੱਖ ਵੱਖ ਵਿਭਾਗ ਅਤੇ ਸਮਾਜਸੇਵੀ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇ।

ਇਸ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਆਪਣੇ ਵਿਭਾਗ/ਸੰਸਥਾ ਵਿਖੇ ਕੋਟਾ ਐਕਟ 2003 ਨੂੰ ਸੰਚਾਰੂ ਤਰੀਕੇ ਨਾਲ ਲਾਗੂ ਕਰਨ ਅਤੇ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਜੁਰਮਾਨਾਂ ਅਤੇ ਚਲਾਨ ਕੀਤੇ ਜਾਣ। ਜੁਰਮਾਨਾ/ਚਲਾਨ ਕਰਨ ਲਈ ਰਸੀਦ ਬੁੱਕਾਂ ਚਲਾਨ ਬੁੱਕਾਂ ਦਫਤਰ ਸਿਵਲ ਸਰਜਨ ਪਠਾਨਕੋਟ ਜਿਲ੍ਹਾ ਤੰਬਾਕੂ ਕੰਟਰੋਲ ਸੈੱਲ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਰਸੀਦ/ਜੁਰਮਾਨਾਂ ਦੀ ਰਿਪੋਰਟ ਹਰ ਮਹੀਨੇ ਦੀ 05 ਤਾਰੀਖ ਤੱਕ ਨਿਰਧਾਰਤ ਪ੍ਰੋਫਾਰਮੇ ਅਨੁਸਾਰ ਕਰ ਜਿਲਾ ਤੰਬਾਕੂ ਕੰਟਰੋਲ ਸੈੱਲ ਵਿਚ ਜਮਾਂ ਕਰਵਈ ਜਾਵੇ ਤਾਂ ਜੋ ਸਮੇਂ ਸਿਰ ਰਿਪੋਟ ਕੰਪਾਇਲ ਕਰਕੇ ਉਚ ਅਧਿਕਾਰੀਆਂ ਨੂੰ ਭੇਜੀ ਜਾ ਸਕੇ। ਵੱਖ ਵੱਖ ਵਿਭਾਗਾਂ ਤੋਂ ਹੇਠ ਲਿਖੇ ਅਨੁਸਾਰ ਸਹਿਯੋਗ ਦੀ ਮੰਗ ਕੀਤੀ ਗਈ ਹੈ।

– ਸਾਰੇ ਨਗਰ ਕੌਂਸਲ ਅਧਿਕਾਰੀਆਂ ਵਲੋਂ ਆਪੋ ਆਪਣੇ ਏਰੀਏ ਦਫਤਰਾਂ ਆਦਿ ਵਿਚ ਤੰਬਾਕੂ ਨੋਸ਼ੀ ਦੇ ਫਲੈਕਸ ਬੈਨਰ ਆਦਿ ਲਗਵਾਏ ਜਾਣ ਅਤੇ ਕੋਟਪਾ ਐਕਟ 2003 ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਪਾਸੋਂ ਜੁਰਮਾਨਾ ਵਸੂਲ ਕੀਤਾ ਜਾਵੇ।

ਟਰਾਂਸਪੋਰਟ ਵਿਭਾਗ- ਬੱਸ ਸਟੈਂਡ, ਪੰਜਾਬ ਰੋਡਵੇਜ਼ ਵਰਕਸਾਪ ਵਿੱਚ ਤੰਬਾਕੂ ਨੋਸ਼ੀ ਨਾ ਕਰਨ ਬਾਰੇ ਹਦਾਇਤਾਂ ਜਾਰੀ ਕੀਤੀਆਂ ਜਾਣ

ਪੰਚਾਇਤੀ ਰਾਜ – ਪੇਂਡੂ ਏਰੀਏ ਵਿਚ ਸਾਂਝੀਆਂ ਥਾਵਾਂ ਸਕੂਲ ਆਦਿ ਨੇੜੇ ਤੰਬਾਕੂ ਨੋਸ਼ੀ ਕਰਨ ਤੋਂ ਰੋਕਿਆ ਜਾਵੇ। ਸਿਹਤ ਵਿਭਾਗ ਦੇ ਸਹਿਯੋਗ ਨਾਲ ਪਿੰਡ ਪੱਧਰ ਤੇ ਕੋਟਪਾ ਐਕਟ 2003 ਬਾਰੇ ਨਿਵਾਸੀਆਂ ਨੂੰ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਲਗਾਉਣ ਦਾ ਪ੍ਰਬੰਧ ਕੀਤਾ ਜਾਵੇ।

ਸਿੱਖਿਆ ਵਿਭਾਗ – ਸਕੂਲੀ ਬੱਚਿਆਂ ਨੂੰ ਤੰਬਾਕੂ ਤੋਂ ਬਣੇ ਪਦਾਰਥਾਂ ਦਾ ਸੇਵਨ ਕਰਨ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਜਾਵੇ। ਸਕੂਲਾਂ/ਕਾਲਜਾਂ ਦੇ ਅੰਦਰ ਬਾਹਰ ਤੰਬਾਕੂ ਨੈਸ਼ੀ ਰਹਿਤ ਖੇਤਰ ਦੇ ਫਲੈਕਸ ਲਗਵਾਏ ਜਾਣ। ਸਕੂਲ ਦੀ ਬਾਹਰਲੀ ਦੀਵਰ ਤੋਂ 100 ਗਜ ਦੇ ਘੇਰੇ ਅੰਦਰ ਤੰਬਾਕੂ ਤੋਂ ਬਣੇ ਪਦਾਰਥਾਂ ਦੀ ਵਿਕਰੀ ਨਾ ਹੋਣਾ ਯਕੀਨੀ ਬਣਾਇਆ ਜਾਵੇ। ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਨੂੰ ਜੁਰਮਾਨੇ ਅਤੇ ਚਲਾਣ ਕੀਤੇ ਜਾਣ।

ਪੁਲੀਸ ਵਿਭਾਗ – ਜਿਲੇ ਅਧੀਨ ਤੰਬਾਕੂ ਕੰਟਰੋਲ ਕੋਟਪਾ ਐਕਟ ਅਧੀਨ ਕੰਮ ਕਰਨ ਵਾਲੀਆਂ ਟੀਮਾਂ ਨੂੰ ਵੱਖ ਵੱਖ ਸਥਾਨਾਂ ਤੇ ਜਾਣ ਸਮੇਂ ਪੁਲਿਸ ਕਰਮਚਾਰੀਆਂ ਦਾ ਸਹਿਯੋਗ ਦਿੱਤਾ ਜਾਵੇ ਅਤੇ ਤੰਬਾਕੂ ਕੰਟਰੋਲ ਐਕਟ ਅਧੀਨ ਵੱਧ ਤੋਂ ਵੱਧ ਚਲਾਨ ਕੀਤੇ ਜਾਣ।

ਸਮਾਜ ਸੇਵੀ ਸੰਸਥਾਵਾਂ- ਪਿੰਡਾਂ ਅਤੇ ਸ਼ਹਿਰਾਂ ਵਿਚ ਤੰਬਾਕੂ ਦੇ ਭੈੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਕੈਂਪ ਦੀ ਲੜੀ ਵਿਚ ਕੈੰਪ ਲਗਵਾਏ ਜਾਣ ਅਤੇ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤੇ ਜਾਣ ਅਤੇ ਸਿਹਤ ਵਿਭਾਗ ਦਾ ਸਹਿਯੋਗ ਕੀਤਾ ਜਾਵੇ ।