Prime Punjab Times

Latest news
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ
ADVERTISEMENT
You are currently viewing ਨੌਜਵਾਨ ਨੂੰ ਅਗਵਾ ਕਰਨ ਦੇ ਮਾਮਲੇ ਨੂੰ 24 ਘੰਟਿਆਂ ਅੰਦਰ ਸੁਲਝਾ ਕੇ ਪੁਲਿਸ 4 ਕਿਡਨੈਪਰਾਂ ਨੂੰ ਕੀਤਾ ਕਾਬੂ

ਨੌਜਵਾਨ ਨੂੰ ਅਗਵਾ ਕਰਨ ਦੇ ਮਾਮਲੇ ਨੂੰ 24 ਘੰਟਿਆਂ ਅੰਦਰ ਸੁਲਝਾ ਕੇ ਪੁਲਿਸ 4 ਕਿਡਨੈਪਰਾਂ ਨੂੰ ਕੀਤਾ ਕਾਬੂ

ਗੁਰਦਾਸਪੁਰ / ਬਟਾਲਾ (ਅਵਿਨਾਸ਼ / ਅਸ਼ਵਨੀ )

26 ਜੁਲਾਈਥਾਣਾ ਤਿੱਬੜ ਦੀ ਪਲਿਸ ਵੱਲੋਂ ਇੱਕ ਨੌਜਵਾਨ ਨੂੰ ਕਿਡਨੈਪ ਕਰਨ ਦੇ ਮਾਮਲੇ ਨੂੰ 24 ਘੰਟੇ ਦੇ ਦਰਮਿਆਨ ਸੁਲਝਾ ਕੇ ਚਾਰ ਕਿਡਨੈਪਰਾਂ ਨੂੰ ਗਿਰਫ਼ਤਾਰ ਕਰਨ ਵਿਚ ‌ ਸਫਲਤਾ ਹਾਸਲ ਕੀਤੀ ਹੈ।ਮਾਮਲਾ ਕਿਡਨੈਪ ਹੋਏ ਨੌਜਵਾਨ ਹਰਮਨਜੀਤ ਦੇ ਪਿਤਾ ਜਰਨੈਲ ਸਿੰਘ ਪੁੱਤਰ ਦਰਸਨ ਸਿਂਘ ਵਾਸੀ ਗੋਹਤ ਪੋਖਰ‌ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਸੀ ਜਿਸ ਵਿੱਚ ਉਸਨੇ ਦੱਸਿਆ ਸੀ ਕਿ ਉਸ ਦਾ ਲੜਕਾ ਹਰਮਨਜੀਤ ਸਿੰਘ 23 ਜੁਲਾਈ ਨੂੰ ਆਪਣੇ ਪਿੰਡ ਗੋਹਤ ਪੋਕਰ ਤੋਂ ਬਾਬਾ ਕੁੱਲੀ ਵਾਲਾ ਨਜਦੀਕ ਸਵਰਨਜੀਤ ਸਿੰਘ ਦੀ ਫਾਸਟ ਫੂਡ ਦੀ ਦੁਕਾਨ ਤੇ ਕੁਝ ਲੈਣ ਲਈ ਗਿਆ ਸੀ ਕਿ ਰਾਤ ਸਾਢੇ ਨੌ ਵਜੇ ਦੇ ਕਰੀਬ ਇੱਕ ਗੱਡੀ ਸਵਿਫਟ ਅਤੇ ਦੂਜੀ ਗੱਡੀ ਕਰੇਟਾ ਰੰਗ ਕਾਲਾ ਤੇ 6_7 ਅਣਪਛਾਤੇ ਵਿਅਕਤੀ ਸਵਾਰ ਹੋ ਕੇ ਆਏ ਜਿਨਾਂ ਵਿੱਚੋ ਇੱਕ ਵਿਅਕਤੀ ਕੋਲ ਪਿਸਤੌਲ ਸੀ। ਇਹ ਲੋਕ ਪਿਸਤੌਲ ਦੇ ਡਰਾਵੇ ਨਾਲ ਉਸ ਦੇ ਲੜਕੇ ਹਰਮਨਜੀਤ ਸਿੰਘ ਨੂੰ ਧੱਕੇ ਨਾਲ ਗੱਡੀ ਵਿੱਚ ਬਿਠਾ ਕੇ ਅਗਵਾ ਕਰਕੇ ਲੈ ਗਏ ਹਨ।ਤਿਬੜ ਦੇ ਐਸ ਐਚ ਓ ਦਵਿੰਦਰ ਸਿੰਘ ਨੇ ਦੱਸਿਆ ਕਿ ਲੜਕੇ ਦੇ ਪਿਤਾ ਦੀ ਸ਼ਿਕਾਇਤ ਤੇ ਮਾਮਲੇ ਦਾ ਤਫ਼ਤੀਸ਼ੀ ਅਫਸਰ ਏ ਐਸ ਆਈ ਬਲਵਿੰਦਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਅਤੇ ਤੁਰੰਤ ਕਾਰਵਾਈ ਕਰਦੇ ਹੋਏ ਚਾਰ ਕਿਡਨੈਪਰ ਗ੍ਰਿਫਤਾਰ ਵੀ ਕਰ ਲਏ ਗਏ ਹਨ ਜਿਹਨਾਂ ਦੀ ਪਹਿਚਾਣ ਗੁਰਵਿੰਦਰ ਸਿੰਘ ਰਾਣਾ ਪੁਤਰ ਲਖਵਿੰਦਰ ਸਿੰਘ ਵਾਸੀ ਉਦੋਕੇ ਅੰਮ੍ਰਿਤਸਰ ਦਿਹਾਤੀ,ਵਰੂਣ ਰਾਮਪਾਲ ਪੁਤਰ ਰਾਕੇਸ ਕੁਮਾਰ ਵਾਸੀ ਭੰਡਾਰੀ ਗੇਟ ਬਟਾਲਾ , ਸਾਗਰ ਕਹੇਰ ਲਵ ਪੁਤਰ ਵਿਪਨ ਕੁਮਾਰ ਵਾਸੀ ਛੇਹਰਟਾ ਅੰਮ੍ਰਿਤਸਰ,ਅਕਸੇ ਕੁਮਾਰ ਪੁਤਰ ਰਾਜ਼ਿੰਦਰ ਕੁਮਾਰ ਵਾਸੀ ਛੇਹਰਟਾ ਅੰਮ੍ਰਿਤਸਰ ਦੇ ਤੌਰ ਤੇ ਹੋਈ ਹੈ । ਇਨਾਂ ਪਾਸੋਂ 32 ਬੋਰ ਦੀ ਪਿਸਤੋਲ ,ਮੈਗਜ਼ੀਨ ਅਤੇ 5 ਕਾਰਤੂਸ ਵੀ ਬਰਾਮਦ ਹੋਏ ਹਨ।ਉਨ੍ਹਾਂ ਦੱਸਿਆ ਕਿ ਮੁੱਢਲੀ ਤਫਤੀਸ਼ ਵਿੱਚ ਇਹ ਸਾਹਮਣੇ ਆਇਆ ਹੈ ਕਿ ਅਪਹਰਤ ਲੜਕੇ ਹਰਮਨਜੀਤ ਦਾ ਭਰਾ ਪੁਰਤਗਾਲ ਤੋਂ ਵਾਪਿਸ ਆਇਆ ਹੈ ਅਤੇ ਉਨਾਂ ਦਾ ਹਰਮਨਜੀਤ ਨੂੰ ਕਿਡਨੈਪ ਕਰਨ ਵਾਲਿਆਂ ਨਾਲ ਲੱਖਾਂ ਰੁਪਏ ਦਾ ਲੈਣਦੇਣ ਵਿਦੇਸ਼ ਭੇਜਣ ਲਈ ਹੋਇਆ ਸੀ। ਪੈਸੇ ਵਾਪਸ ਕਰਨ ਵਿਚ ਆਨਾਕਾਨੀ ਕਰਨ ਤੇ ਹੀ ਹਰਮਨਜੀਤ ਨੂੰ ਕਿਡਨੈਪ ਕੀਤਾ ਗਿਆ ਸੀ। ਫਿਲਹਾਲ ਅਗਲੇਰੀ ਪੁੱਛਗਿੱਛ ਲਈ ਗ੍ਰਿਫਤਾਰ ਕੀਤੇ ਗਏ ਚਾਰਾਂ ਕਿਡਨੈਪਰਜ ਦਾ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।

error: copy content is like crime its probhihated