Prime Punjab Times

Latest news
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ*
ADVERTISEMENT
You are currently viewing ਐਨ.ਐਚ.ਐਮ.ਇੰਪਲਾਈਜ਼ ਐਸੋਸੀਏਸ਼ਨ ਨੂੰ ਮਿਲਿਆ ਰੈਗੂਲਰ ਜਥੇਬੰਦੀਆਂ ਦਾ ਸਹਿਯੋਗ

ਐਨ.ਐਚ.ਐਮ.ਇੰਪਲਾਈਜ਼ ਐਸੋਸੀਏਸ਼ਨ ਨੂੰ ਮਿਲਿਆ ਰੈਗੂਲਰ ਜਥੇਬੰਦੀਆਂ ਦਾ ਸਹਿਯੋਗ

ਪਠਾਨਕੋਟ 28 ਦਸੰਬਰ (ਬਿਊਰੋ ) ਅੱਜ ਐਨ.ਐਚ.ਐਮ. ਇੰਪਲਾਈਜ਼ ਐਸੋਸੀਏਸ਼ਨ ਦੀ ਹੜਤਾਲ 43ਵੇਂ ਦਿਨ ਵਿੱਚ ਸ਼ਾਮਿਲ ਹੋ ਗਈ। ਅੱਜ ਰੈਗੂਲਰ ਜਥੇਬੰਦੀਆਂ ਜਿਵੇਂ ਕਿ ਪੀ.ਸੀ.ਐਮ.ਐਸ. ਯੂਨੀਅਨ ਪਠਾਨਕੋਟ, ਨਰਸਿੰਗ ਸਟਾਫ ਐਸੋਸੀਏਸ਼ਨ, ਰੇਡੀਓਗ੍ਰਾਫਰ ਯੂਨੀਅਨ, ਫਾਰਮੇਸ਼ੀ ਯੂਨੀਅਨ,ਹੈਲਥ ਇੰਸਪੈਕਟਰ ਯੂਨੀਅਨ, ਮਨਿਸਟੀਅਰਲ ਸਟਾਫ ਯੂਨੀਅਨ, ਦਰਜਾ ਚਾਰ ਯੂਨੀਅਨ ਅਤੇ ਸਫਾਈ‌ ਸੇਵਕਾਂ ਨੇ ਆਪਣਾ ਸਮਰਥਨ ਐਨ.ਐਚ.ਐਮ. ਇੰਪਾਲਈਜ਼ ਐਸੋਸੀਏਸ਼ਨ ਪਠਾਨਕੋਟ ਨੂੰ ਦਿੱਤਾ। ਇਸ ਦੌਰਾਨ ਸਿਵਲ ਹਸਪਤਾਲ ਪਠਾਨਕੋਟ ਵਿਖੇ ਓ.ਪੀ.ਡੀ.ਸਮੇਤ ਸਾਰੀਆਂ ਸੇਵਾਵਾਂ ਬੰਦ ਰਹੀਆਂ।ਇਸ ਮੌਕੇ ਤੇ ਪੀ.ਸੀ.ਐਮ.ਐਸ. ਯੂਨੀਅਨ ਦੇ ਪ੍ਰਧਾਨ ਡਾ.ਮਧੂਰ ਮੱਟੂ ਨੇ ਕਿਹਾ ਕਿ ਪੀ.ਸੀ.ਐਮ. ਐਸ. ਯੂਨੀਅਨ ਹਮੇਸ਼ਾਂ ਮੁਲਾਜਮਾਂ ਦੇ ਨਾਲ ਮੁੰਢੇ ਨਾਲ ਮੁੱਢੇ ਜੋੜ ਕੇ ਖੜੀ ਹੈ, ਜੇਕਰ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਪੀ.ਸੀ.ਐਮ. ਐਸ. ਯੂਨੀਅਨ ਮੁਲਾਜ਼ਮਾਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕੀਤੇ ਜਾ ਰਹੇ ਤਿੱਖੇ ਸੰਘਰਸ਼ ਵਿੱਚ ਮੁਲਾਜ਼ਮਾਂ ਦਾ ਪੂਰਾ ਸਹਿਯੋਗ ਕਰੇਗੀ। ਇਸ ਮੌਕੇ ਤੇ ਡਾ. ਪ੍ਰਿਅੰਕਾ ਠਾਕੁਰ ਵੱਲੋਂ ਕਿਹਾ ਗਿਆ ਕਿ ਸਰਕਾਰ ਮੁਲਾਜਮਾਂ ਦੀਆਂ ਮੰਗਾਂ ਨਾ ਮੰਨ ਕੇ ਇਹਨਾਂ ਦਾ ਸੋਸਣ ਕਰ ਰਹੀ ਹੈ। ਜੇਕਰ ਸਰਾਕਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਨਹੀਂ ਮੰਨਦੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਤੇ ਅਵਿਨਾਸ਼ ਸ਼ਰਮਾ , ਰਾਜ ਅੰਮ੍ਰਿਤ ਸਿੰਘ ਹੈਲਥ ਇੰਪੈਕਟਰਾਂ ਵੱਲੋਂ ਕਿਹਾ ਗਿਆ ਸਰਕਾਰ ਦੇ ਅੜੀਅਲ ਰਵੀਏ ਕਰਕੇ ਆਮ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਸਰਕਾਰ ਨੇ ਹੁਣ ਵੀ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨਈਆਂ ਤਾਂ ਸਰਕਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਮੂੰਹ ਦੀ ਖਾਣੀ ਪਵੇਗੀ। ਇਸ ਮੌਕੇ ਤੇ ਬੋਲਦੇ ਹੋਏ ਨਰਸਿੰਗ ਐਸੋਸੀਏਸ਼ਨ ਦੀ ਪ੍ਰਧਾਨ ਸੁਸਮਾ ਮੈਡਮ ਵੱਲੋਂ ਕਿਹਾ ਗਿਆ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਮੁਲਾਜ਼ਮ ਸੜਕਾਂ ਤੇ ਰੁਲ ਰਹੇ ਹਨ। ਇਕ ਪਾਸੇ ਸਰਕਾਰ ਨੇ ਆਪਣੇ ਵਿਧਾਇਕਾਂ ਦੀਆਂ ਤਨਖ਼ਾਹਾਂ ਅਤੇ ਭੱਤਿਆਂ ਵਿੱਚ ਭਾਰੀ ਵਾਧਾ ਕੀਤਾ ਹੈ, ਪ੍ਰੰਤੂ ਮੁਲਾਜਮਾਂ ਦੇ ਭੱਤਿਆਂ ਤੇ ਕੈਚੀ ਚਲਾ ਕੇ ਮੁਲਾਜ਼ਮਾਂ ਨੂੰ ਧਰਨਿਆਂ ਤੇ ਬੈਠਣ ਲਈ ਮਜਬੂਰ ਕਰ ਰਹੀ ਹੈ। ਇਸ ਮੌਕੇ ਤੇ ਡਾ. ਸੁਨੀਲ ਚੰਦ, ਡਾ. ਵਿਨੋਦ ਮੈਰੀਨ, ਅਤੇ ਦੀਪਕ ਠਾਕੁਰ, ਰਜਿੰਦਰ ਕੁਮਾਰ , ਅਨੋਖ ਲਾਲ , ਬਲਜਿੰਦਰ ਸਿੰਘ , ਸ਼ਿਵਾਨੀ , ਗੁਰਜੀਤ, ਰਵਿੰਦਰ ਕੁਮਾਰ ਪ੍ਰਧਾਨ ਦਰਜਾ ਚਾਰ, ਪੰਕਜ ਕੁਮਾਰ, ਚੰਦਰ ਮਹਾਜਨ, ਡਾ. ਵਿਮੁਕਤ ਸ਼ਰਮਾ, ਸਰਬਜੀਤ ਸਿੰਘ, ਬਲਵੰਤ ਸਿੰਘ, ਰਵੀ ਕੁਮਾਰ, ਵੀਨਾ ਦੇਵੀ, ਦੀਪਿਕਾ ਸ਼ਰਮਾ ਆਦਿ ਹਾਜਰ ਸਨ।