ਗੜ੍ਹਦੀਵਾਲਾ 28 ਦਸੰਬਰ (ਚੌਧਰੀ) : ਅੱਜ ਗੜ੍ਹਦੀਵਾਲਾ ਵਿਖੇ ਚੌਧਰੀ ਰਾਜਵਿੰਦਰ ਸਿੰਘ ਰਾਜਾ ਅਤੇ ਮਮਤਾ ਰਾਣੀ ਦੀ ਅਗਵਾਈ ਹੇਠ ਸਾਬਕਾ ਕੌਂਸਲਰ ਅਤੇ ਸਾਬਕਾ ਵਾਈਸ ਪ੍ਰਧਾਨ ਗੜ੍ਹਦੀਵਾਲਾ ਕ੍ਰਿਸ਼ਨਾ ਕੁਮਾਰੀ ਦੇ ਸਪੁੱਤਰ ਕਿਰਨ ਕੁਮਾਰ ਕਾਲੀ ਅਤੇ ਹਰਕੀਰਤ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਜਸਵੀਰ ਸਿੰਘ ਰਾਜਾ ਹਲਕਾ ਉੜਮੁੜ ਟਾਂਡਾ ਦੇ ਲੋਕਾਂ ਦੀ ਸੇਵਾ ਵਿਚ ਕੋਈ ਕਸਰ ਨਹੀਂ ਛੱਡ ਰਹੇ। ਜਿਸ ਤੋਂ ਪ੍ਰਭਾਵਿਤ ਹੋ ਕੇ ਅੱਜ ਉਹ ਪਾਰਟੀ ਵਿਚ ਸ਼ਾਮਿਲ ਹੋਏ ਹਨ। ਇਸ ਮੌਕੇ ਤੇ ਚੌਧਰੀ ਸੁਖਰਾਜ ਸਿੰਘ, ਹਰਭਜਨ ਸਿੰਘ ਢੱਟ, ਰਾਜੂ ਗੁਪਤਾ, ਅਵਤਾਰ ਜੇ ਈ, ਗੁਰਮੇਲ ਬਾਹਲਾ, ਚੱਢਾ, ਨਵਦੀਪ ਸਿੰਘ, ਬਿੱਟੂ ਮੂਸਾ, ਸਾਜਨ ਫਤਿਹਪੁਰ ਆਦਿ ਹਾਜਰ ਸਨ।
ਸਾਬਕਾ ਕੌਂਸਲਰ ਅਤੇ ਸਾਬਕਾ ਵਾਈਸ ਪ੍ਰਧਾਨ ਗੜ੍ਹਦੀਵਾਲਾ ਦੇ ਸਪੁੱਤਰ ਕਿਰਨ ਕੁਮਾਰ ਕਾਲੀ ਆਪ ‘ਚ ਸ਼ਾਮਲ
- Post published:December 28, 2021