ਮੋਹਾਲੀ, 11 ਜੂਨ (PRIME PUNJAB TIMES )
: ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਸ਼ੀਰਵਾਦ ਸਦਕਾ ਸੰਤ ਨਿਰੰਕਾਰੀ ਸਤਿਸੰਗ ਭਵਨ ਮੋਹਾਲੀ ਵਿਖੇ ਵਿਸ਼ਾਲ ਨਿਰੰਕਾਰੀ ਬਾਲ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਮੁਹਾਲੀ ਫੇਜ਼-6, ਟੀਡੀਆਈ ਸਿਟੀ, ਸੈਦਪੁਰ, ਖਰੜ, ਕੁਰਾਲੀ, ਬਨੂੜ ਦੀਆਂ ਸਾਧ ਸੰਗਤ ਦੇ ਬੱਚਿਆਂ ਨੇ ਭਾਗ ਲਿਆ। ਪ੍ਰੋਗਰਾਮ ਵਿੱਚ ਬੱਚਿਆਂ ਦੁਆਰਾ ਅਧਿਆਤਮਿਕ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਭਜਨ, ਕਵਿਤਾ, ਪ੍ਰੇਰਨਾਦਾਇਕ ਕੱਵਾਲੀ, ਸਕਿੱਟਾਂ ਅਤੇ ਵਿਚਾਰ ਪੇਸ਼ ਕੀਤੇ ਗਏ। ਇਨ੍ਹਾਂ ਸਾਰੀਆਂ ਪੇਸ਼ਕਾਰੀਆਂ ਦਾ ਅਰਥ ਇਹ ਸੀ ਕਿ ਬੱਚਿਆਂ ਦਾ ਜੀਵਨ ਸੁੰਦਰ ਢੰਗ ਨਾਲ ਵਿਕਸਿਤ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸਕਰਾਤਮਕ ਰਵੱਈਆ ਰੱਖਣਾ ਚਾਹੀਦਾ ਹੈ।
ਇਸ ਮੌਕੇ ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ ਸ੍ਰੀ ਓ.ਪੀ. ਨਿਰੰਕਾਰੀ ਜੀ ਨੇ ਬੱਚਿਆਂ ਵੱਲੋਂ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਜੋ ਬੱਚੇ ਬਚਪਨ ਵਿੱਚ ਸਕਰਾਤਮਕ ਜੀਵਨ ਬਤੀਤ ਕਰਦੇ ਹਨ ਅਤੇ ਆਪਣੀ ਪੜ੍ਹਾਈ ‘ਤੇ ਵਿਸ਼ੇਸ਼ ਧਿਆਨ ਦਿੰਦੇ ਹਨ, ਉਹ ਖੇਡਾਂ ਅਤੇ ਸਰਗਰਮ ਗਤੀਵਿਧੀਆਂ ਲਈ ਵੀ ਜ਼ਰੂਰੀ ਸਮਾਂ ਕੱਢਦੇ ਹਨ ਉਹ ਭਵਿੱਖ ਵਿੱਚ ਸਮਾਜ ਲਈ ਉਪਯੋਗੀ ਸਿੱਧ ਹੁੰਦੇ ਹਨ ਉਨ੍ਹਾਂ ਅੱਗੇ ਕਿਹਾ ਕਿ ਜੇਕਰ ਪੜ੍ਹਾਈ ਦੇ ਵਿਸ਼ਿਆਂ ਵਿੱਚ ਰੁਚੀ ਬਣਾਈ ਰੱਖੀ ਜਾਵੇ ਤਾਂ ਕੋਈ ਵੀ ਵਿਸ਼ਾ ਮੁਸ਼ਕਲ ਨਹੀਂ ਹੁੰਦਾ। ਇਸ ਦੇ ਨਾਲ-ਨਾਲ ਜੋ ਬੱਚੇ ਅਧਿਆਤਮਿਕਤਾ ਨਾਲ ਜੁੜਦੇ ਹਨ | ਉਹ ਸੰਸਕਾਰ ਨਾਲ ਭਰਪੂਰ ਅਤੇ ਸੁੰਦਰ ਸਮਾਜ ਦੀ ਸਿਰਜਣਾ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ।
ਅਜਿਹੇ ਸਮਾਗਮਾਂ ਵਿੱਚ ਭਾਗ ਲੈ ਕੇ ਬੱਚੇ ਅਨੁਸ਼ਾਸਨ, ਸਨਮਾਨ ਅਤੇ ਇੱਕ ਦੂਜੇ ਦੀ ਮਦਦ ਕਰਨ ਦੀਆਂ ਭਾਵਨਾਵਾਂ ਵੀ ਸਿੱਖਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਆਪਣੇ ਮਾਤਾ-ਪਿਤਾ ਅਤੇ ਬਜ਼ੁਰਗਾਂ ਦੀ ਸੇਵਾ ਕਰਨਾ ਆਪਣੇ ਜੀਵਨ ਦਾ ਉਦੇਸ਼ ਬਣਾਓ। ਜਿਹੜੇ ਬੱਚੇ ਆਪਣੇ ਮਾਤਾ-ਪਿਤਾ ਦੀ ਸੇਵਾ ਕਰਦੇ ਹਨ ਜਾਂ ਆਪਣੇ ਬਜ਼ੁਰਗਾਂ ਦਾ ਆਦਰ ਕਰਦੇ ਹਨ | ਉਹ ਜੀਵਨ ਵਿੱਚ ਹਮੇਸ਼ਾ ਤਰੱਕੀ ਕਰਦੇ ਹਨ।
ਇਸ ਮੌਕੇ ਮੁਹਾਲੀ ਸ਼ਾਖਾ ਦੇ ਸੰਜੋਯਕ ਡਾ: ਜੇ. ਕੇ . ਚੀਮਾ ਜੀ ਨੇ ਜ਼ੋਨਲ ਇੰਚਾਰਜ ਸ਼੍ਰੀ ਓ. ਪੀ., ਨਿਰੰਕਾਰੀ ਜੀ ਅਤੇ ਸਾਰੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਤਿਗੁਰੂ ਦੇ ਬਚਨਾਂ ਨੂੰ ਕੇਵਲ ਸੁਣਨਾ ਹੀ ਨਹੀਂ ਚਾਹੀਦਾ ਬਲਕਿ ਇਨ੍ਹਾਂ ਸ਼ਬਦਾਂ ਨੂੰ ਜੀਵਨ ਵਿੱਚ ਅਪਨਾਉਣਾ ਚਾਹੀਦਾ ਹੈ। ਸਤਿਗੁਰੂ ਮਾਤਾ ਜੀ ਵੀ ਇਹੀ ਸੰਦੇਸ਼ ਦੇ ਰਹੇ ਹਨ ਕਿ ਸਾਨੂੰ ਸੁਖੀ ਜੀਵਨ ਜਿਊਣ ਲਈ ਉਸਾਰੂ ਜੀਵਨ ਜਿਊਣਾ ਚਾਹੀਦਾ ਹੈ।