Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing *ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੀ ਨਲਾਇਕੀ ਸਦਕਾ ਬਟਾਲਾ ਵਿਚ ਬਣਿਆ ਜੰਗਲਰਾਜ – ਜਿਲਾ ਪ੍ਰਧਾਨ ਹੀਰਾ ਵਾਲਿਆ*

*ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੀ ਨਲਾਇਕੀ ਸਦਕਾ ਬਟਾਲਾ ਵਿਚ ਬਣਿਆ ਜੰਗਲਰਾਜ – ਜਿਲਾ ਪ੍ਰਧਾਨ ਹੀਰਾ ਵਾਲਿਆ*

ਬਟਾਲਾ (ਅਵਿਨਾਸ਼ ਸ਼ਰਮਾ)

*ਸਰਕਾਰ ਲੋਕਾਂ ਨੂੰ ਸੜਕਾਂ ਤੇ ਉਤਰਨ ਲਈ ਮਜਬੂਰ ਕਰ ਰਹੀ ਹੈ*

24 ਜੂਨ : ਸਹਿਰ ਦੇ ਸਭ ਤੋਂ ਭੀੜ ਭਾੜ ਵਾਲਾ ਇਲਾਕੇ ਵਿਚੋ ਲੋਹਾ ਮੰਡੀ ਨੀਲਮ ਟੀ.ਵੀ ਸੈਂਟਰ ਦੇ ਮਾਲਕ ਅਤੇ ਸ਼ਿਵਸੈਨਾ ਸਮਾਜਵਾਦੀ ਦੇ ਸੰਗਠਨ ਮੰਤਰੀ ਰਾਜੀਵ ਮਹਾਜਨ ਉਨ੍ਹਾਂ ਦੇ ਭਰਾ ਅਤੇ ਪੁੱਤਰ ਤੇ ਗੋਲੀ ਚੱਲਣ ਦੀ ਖ਼ਬਰ ਸੁਣ ਤੁਰੰਤ ਭਾਜਪਾ ਦੇ ਜਿਲਾ ਪ੍ਰਧਾਨ ਹੀਰਾ ਵਾਲਿਆ ਮੌਕੇ ਵਾਰਦਾਤ ਵਾਲੇ ਸਥਾਨ ਤੇ ਪਹੁੰਚੇ ਅਤੇ ਸਾਰੀ ਘਟਨਾ ਨੂੰ ਅਤਿ ਮੰਦਭਾਗਾ ਦਸਿਆ । ਇਸ ਮੌਕੇਂ ਤੇ ਜ਼ਿਲਾ ਪ੍ਰਧਾਨ ਹੀਰਾ ਵਾਲਿਆ ਨੇ ਪੱਤਰਕਾਰਾਂ ਨਾਲ ਗਲ ਬਾਤ ਦੌਰਾਨ ਕਿਹਾ ਕਿ ਸ਼ਹਿਰ ਵਿਚ ਦਿਨ ਦਿਹਾੜੇ ਗੋਲੀਆਂ ਚਲਣੀਆਂ ਉਸ ਕਾਲੇ ਦੌਰ ਨੂੰ ਯਾਦ ਕਰਵਾਉਂਦੀ ਹੈ ਜਿਸ ਬਾਰੇ ਸੋਚ ਕੇ ਹਰ ਅਮਨਸ਼ਾਂਤੀ ਅਤੇ ਕਾਨੂੰਨ ਪਸੰਦ ਨਾਗਰਿਕ ਦੀ ਰੂਹ ਕੰਬਦੀ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਗੋਲੀਆਂ ਅਤੇ ਲੁੱਟਾਂ ਖੋਹਾਂ ਦੀ ਵਾਰਦਾਤਾਂ ਆਮ ਹੋ ਗਈਆਂ ਹਨ ਜਦ ਕਿ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਹੱਥ ਤੇ ਹੱਥ ਧਰ ਬੈਠਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਰਾਜੀਵ ਮਹਾਜਨ ਅਤੇ ਉਸਦੇ ਪਰਿਵਾਰ ਨਾਲ ਚਟਾਨ ਵਾਂਗ ਖੜ੍ਹੀ ਹੈ ਅਤੇ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਨੂੰ ਅਜਿਹੀ ਘਟਨਾ ਨੂੰ ਅੰਜਾਮ ਦੇਣ ਵਾਲੀਆਂ ਨੂੰ ਜਲਦ ਗਿਰਫਤਾਰ ਅਤੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸੜਕਾਂ ਤੇ ਉਤਰਨ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਹਿਰ ਨੂੰ ਬਚਾਉਣ ਲਈ ਸਾਰੇ ਇੱਕ ਪਲੇਟਫਾਰਮ ਤੇ ਆਉਣ ਤਾਂ ਕਿ ਇਸ ਸੁਤੀ ਪਈ ਸਰਕਾਰ ਨੂੰ ਜਗਾਇਆ ਜਾ ਸਕੇ ।ਇਸ ਮੌਕੇ ਤੇ ਜਿਲਾ ਮਹਾਮੰਤਰੀ ਰੰਜਨ ਮਲਹੋਤਰਾ, ਸੀਨੀਅਰ ਆਗੂ ਭੂਸ਼ਨ ਬਜਾਜ,ਸੀਨੀਅਰ ਆਗੂ ਸ਼ਕਤੀ ਸ਼ਰਮਾ, ਭਵਾਨੀ ਸਾਂਨਨ , ਓ ਬੀ ਸੀ ਪ੍ਰਧਾਨ ਰਾਕੇਸ਼ ਕੁਮਾਰ , ਸਵਿੰਦਰ ਸਿੰਘ ਖੈਹਰਾ, ਅਖਿਲ ਜੁਲਕਾ, ਸੁਰੇਸ਼ ਮਹਾਜਨ, ਮਹਾਮੰਤਰੀ ਰੌਸ਼ਨ ਲਾਲ ਆਦਿ ਹਾਜ਼ਿਰ ਸਨ ।* *