Prime Punjab Times

Latest news
हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ
ADVERTISEMENT
You are currently viewing *ਸ਼੍ਰੀ ਅਚਲੇਸ਼ਵਰ ਧਾਮ ਵਿਖੇ ਪਵਿੱਤਰ ਸਰੋਵਰ ਦੀ ਸੇਵਾ ਦੇ ਅੱਠਵੇਂ ਦਿਨ ਬਮ ਬਮ ਬੋਲੇ ਦੇ ਲਗੇ ਜੈਕਾਰੇ*

*ਸ਼੍ਰੀ ਅਚਲੇਸ਼ਵਰ ਧਾਮ ਵਿਖੇ ਪਵਿੱਤਰ ਸਰੋਵਰ ਦੀ ਸੇਵਾ ਦੇ ਅੱਠਵੇਂ ਦਿਨ ਬਮ ਬਮ ਬੋਲੇ ਦੇ ਲਗੇ ਜੈਕਾਰੇ*

ਬਟਾਲਾ 19 ਫਰਵਰੀ (ਅਵਿਨਾਸ਼ ਸ਼ਰਮਾ )

*ਸੁਨਿਹਰਾ ਭਾਰਤ ਰਜਿ: ਪੰਜਾਬ ਯੂਨਿਟ ਬਟਾਲਾ ਵਲੋ ਪਵਿੱਤਰ ਸਰੋਵਰ ਦੀ ਸੇਵਾ ਵਿਚ ਭਰੀ ਹਾਜ਼ਰੀ*

*ਸੇਵਾ ਬੜੇ ਚੰਗੇ ਭਾਗਾਂ ਵਾਲਿਆਂ ਦੇ ਹਿੱਸੇ ਹੀ ਆਉਂਦੀ ਹੈ : ਜੋਗਿੰਦਰ ਅੰਗੂਰਾਲਾ, ਮੈਨੇਜਰ ਅੱਤਰ ਸਿੰਘ*

*ਤੜਕਸਾਰ ਸੰਗਤ ਸੇਵਾ ਵਿਚ ਪਹੁੰਚ ਆਪਣੇ ਇਸ਼ਟ ਦਾ ਅਸ਼ੀਰਵਾਦ ਕਰ ਰਹੀ ਪ੍ਰਾਪਤ : ਰਵੀ ਭੂਸ਼ਨ ਸ਼ਰਮਾ , ਈਸ਼ੂ ਰਾਂਚਲ੍ਹ*

: ਵਿਸ਼ਵ ਪ੍ਰਸਿੱਧ ਮੰਦਿਰ ਸ਼੍ਰੀ ਅਚਲੇਸ਼ਵਰ ਧਾਮ ਦੇ ਪਵਿੱਤਰ ਸਰੋਵਰ ਦੀ ਸੇਵਾ ਨੇ ਅੱਜ 8 ਵੈ ਦਿਨ ਵਿਚ ਪ੍ਰਵੇਸ਼ ਕੀਤਾ ਹੈ ਜਿਸ ਵਿਚ ਸੁਨਿਹਰਾ ਭਾਰਤ ਰਜਿ ਪੰਜਾਬ ਯੂਨਿਟ ਬਟਾਲਾ ਦੀ ਇਕਾਈ ਵਲੋ ਪਵਿੱਤਰ ਸਰੋਵਰ ਦੀ ਸੇਵਾ ਵਿਚ ਪੂਰੇ ਉਤਸ਼ਾਹ ਨਾਲ ਵਧ ਚੜ੍ਹ ਕੇ ਹਿੱਸਾ ਲਿਆ ਗਿਆ । ਜਿਕਰਯੋਗ ਹੈ ਕਿ ਹਿੰਦੂ ਸਿੱਖ ਭਾਈਚਾਰਕ ਸਾਂਝ ਦਾ ਪ੍ਰਤੀਕ ਸ਼੍ਰੀ ਅਚਲੇਸ਼ਵਰ ਧਾਮ ਵਿਖੇ ਬਸੰਤ ਪੰਚਮੀ ਵਾਲੇ ਦਿਨ ਸਰੋਵਰ ਦੀ ਸੇਵਾ ਸ਼ੁਰੂ ਹੋਈ ਸੀ ਜਿਸ ਨੂੰ ਹਵਨ ਕਰਕੇ ਵਿਧੀ ਵਿਧਾਨ ਨਾਲ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਸ਼ਿਵ ਭਗਤਾਂ ਵਿਚ ਸੇਵਾ ਨੂੰ ਲੇ ਕੇ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇਂ ਤੇ ਸੁਨਿਹਰਾ ਭਾਰਤ ਰਜਿ ਪੰਜਾਬ ਦੇ ਪ੍ਰਧਾਨ ਜੋਗਿੰਦਰ ਅੰਗੂਰਾਲਾ ਅਤੇ ਮੀਤ ਪ੍ਰਧਾਨ ਮੈਨੇਜਰ ਅੱਤਰ ਸਿੰਘ ਨੇ ਵਿਸ਼ੇਸ਼ ਗੱਲ ਬਾਤ ਦੌਰਾਨ ਕਿਹਾ ਕਿ ਸ਼੍ਰੀ ਅਚਲੇਸ਼ਵਰ ਧਾਮ ਦੀ ਸੇਵਾ ਵਿਚ ਆਉਣ ਵਾਲੇ ਸਾਰੇ ਸ਼ਿਵ ਭਗਤ ਵਧਾਈ ਦੇ ਪਾਤੱਰ ਹਨ ਕਿਉ ਕਿ ਸੇਵਾ ਬੜੇ ਚੰਗੇ ਭਾਗਾਂ ਵਾਲਿਆਂ ਦੇ ਹਿੱਸੇ ਹੀ ਆਉਂਦੀ ਹੈ । ਇਸ ਦੌਰਾਨ ਜਿਲਾ ਪ੍ਰਧਾਨ ਰਵੀ ਭੂਸ਼ਨ ਸ਼ਰਮਾ ਅਤੇ ਅਨੁਸਾਸ਼ਨ ਕਮੇਟੀ ਦੇ ਚੇਅਰਮੈਨ ਈਸ਼ੂ ਰਾਂਚਲ਼ ਨੇ ਕਿਹਾ ਕਿ ਸ਼ਿਵ ਭਗਤਾਂ ਵਿਚ ਸੇਵਾ ਦਾ ਜ਼ਜ਼ਬਾ ਹੈ ਜਿਸ ਕਰਕੇ ਰੋਜ਼ਾਨਾ ਤੜਕਸਾਰ ਸੰਗਤ ਸੇਵਾ ਲਈ ਪਹੁੰਚ ਆਪਣੇ ਇਸ਼ਟ ਭਗਵਾਨ ਭੋਲੇ ਨਾਥ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੀ ਹੈ। ਉਨ੍ਹਾਂ ਵਲੋ ਸਹਿਰ ਵਾਸੀਆਂ ਨੂੰ ਵੀ ਇਸ ਪਵਿੱਤਰ ਸਰੋਵਰ ਦੀ ਸੇਵਾ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਤਾਂ ਕਿ ਸੇਵਾ ਦਾ ਆਰੰਭਿਆ ਗਿਆ ਕਾਰਜ ਜਲਦ ਮੁਕੰਮਲ ਹੋ ਸਕੇ।ਇਸ ਦੌਰਾਨ ਜਨਰਲ ਸਕੱਤਰ ਲਵਲੀ ਕੁਮਾਰ, ਅਮਿਤ ਹਾਂਡਾ, ਅਸ਼ਵਨੀ ਕੁਮਾਰ ਹੈਪੀ ਟੋਕਾ , ਗੁਰਵਿੰਦਰ ਸ਼ਰਮਾ, ਰਾਜੇਸ਼ ਢੱਲ , ਰਾਕੇਸ਼ ਜੁਲਕਾ, ਹਰਸ਼ ਸਰੀਨ, ਸਤਪਾਲ, ਮਨੀਸ਼ ਤ੍ਰੇਹਨ , ਮੋਹਿੰਦਰਪਾਲ, ਪਰਜਿਤ ਕੁਮਾਰ, ਰੋਮੀ, ਮੋਹਨ ਦਾਸ, ਡਿੰਪੀ, ਗੀਤੇਸ਼ ਸਾਂਨਨ , ਰਾਹੁਲ, ਰਾਘਵ ਸ਼ਰਮਾ, ਰੋਹਿਤ ਸ਼ਰਮਾ ਕਾਲੂ, ਗੱਟੂ ਪੂਰੀ, ਅਕਸ਼ੇ ਸ਼ਰਮਾ, ਮੋਹਿਤ ਸੋਢੀ, ਸੰਨੀ ਅਰੋੜਾ, ਰਾਜੀਵ ਸ਼ਰਮਾ , ਕਾਲੀ, ਸਮੀਰ, ਆਲੋਕ ਸੇਠੀ, ਪ੍ਰਦੀਪ ਮਹਾਜਨ ( ਲਵਲੀ) , ਅੰਕਿਤ ਖੰਨਾ, ਵਰੁਣ ਪੰਡਿਤ , ਆਦਿ ਸੇਵਾਦਾਰਾਂ ਵਲੋ ਸੇਵਾ ਕੀਤੀ ਗਈ।*