ਗੜ੍ਹਦੀਵਾਲਾ (ਚੌਧਰੀ)
: ਪਿੰਡ ਤਲਵੰਡੀ ਜੱਟਾਂ ਵਿਖੇ ਸ਼੍ਰੋਮਣੀ ਭਗਤ ਧੰਨਾ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 10 ਵਾਂ ਮਹਾਨ ਕੀਰਤਨ ਦਰਬਾਰ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ ਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਭਗਤ ਧੰਨਾ ਜੀ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ। ਜਿਸ ਵਿੱਚ ਭਾਈ ਮੋਹਣ ਸਿੰਘ ਪੰਛੀ, ਭਾਈ ਇੰਦਰਜੀਤ ਸਿੰਘ, ਭਾਈ ਗੁਰਤੇਜ ਸਿੰਘ ਬੋਹਾ, ਭਾਈ ਹਰਭਜਨ ਸਿੰਘ ਸੋਤਲੇ ਵਾਲੇ, ਭਾਈ ਸਰਤਾਜ ਸਿੰਘ ਬਸਰਾਵਾਂ ਤੇ ਭਾਈ ਗੁਰਪ੍ਰੀਤ ਸਿੰਘ ਲਾਂਡਰਾ ਵਾਲਿਆਂ ਦੇ ਜਥਿਆਂ ਨੇ ਕਥਾ ਅਤੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਇਲਾਕੇ ਦੀਆਂ ਵੱਖ ਵੱਖ ਸ਼ਖਸ਼ੀਅਤਾਂ ਨੇ ਇਸ ਕੀਰਤਨ ਦਰਬਾਰ ਵਿੱਚ ਹਾਜਰੀ ਲਗਵਾਈ ।ਇਸ ਮੌਕੇ ਮੁੱਖ ਸੇਵਾਦਾਰ ਬਾਬਾ ਦੀਪ ਸਿੰਘ ਸੇਵਾ ਦਲ ਗੜ ਦੀਵਾਲਾ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ, ਕੈਸ਼ੀਅਰ ਪਰਸ਼ੋਤਮ ਸਿੰਘ ਬਾਹਗਾ, ਡਾਕਟਰ ਮਨਦੀਪ ਸਿੰਘ, ਸਰਬ ਬੁੱਟਰ, ਦੀਸੁ ਬੇਹਲ, ਮਨਿੰਦਰ ਸਿੰਘ, ਮਨਧੀਰ ਸਿੰਘ, ਕਿਰਤਪਾਲ ਸਿੰਘ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ ਲੰਬੜਦਾਰ ਜਗਤਾਰ ਸਿੰਘ, ਕੁਲਵੰਤ ਸਿੰਘ, ਸਾਬਕਾ ਸਰਪੰਚ ਰਜਿੰਦਰ ਕੌਰ ਤੇ ਸਮੂਹ ਨਗਰ ਨਿਵਾਸੀ ਸੰਗਤਾਂ ਹਾਜ਼ਰ ਸਨ।