Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਕੇਂਦਰੀ ਏਜੰਸੀਆਂ ਦੇ ਏਜੰਟ ਗੁਰਪਤਵੰਤ ਖਿਲਾਫ ਸਜਾ ਖੁਦ ਤਹਿ ਕਰੇਗਾ ਅੰਬੇਡਕਰੀ ਦਲਿਤ ਸਮਾਜ – ਸ਼ੁਭਮ ਸਹੋਤਾ ਗੜ੍ਹਦੀਵਾਲਾ

ਕੇਂਦਰੀ ਏਜੰਸੀਆਂ ਦੇ ਏਜੰਟ ਗੁਰਪਤਵੰਤ ਖਿਲਾਫ ਸਜਾ ਖੁਦ ਤਹਿ ਕਰੇਗਾ ਅੰਬੇਡਕਰੀ ਦਲਿਤ ਸਮਾਜ – ਸ਼ੁਭਮ ਸਹੋਤਾ ਗੜ੍ਹਦੀਵਾਲਾ

ਗੜ੍ਹਦੀਵਾਲਾ (ਚੌਧਰੀ) 

ਸ਼ੁਭਮ ਸਹੋਤਾ ਗੜ੍ਹਦੀਵਾਲਾ ਦੀ ਚੇਤਾਵਨੀ ਕਿ ਪਨੂੰ 14ਅਪ੍ਰੈਲ ਤੱਕ ਕਨੇਡਾ ਦੀ ਧਰਤੀ ਤੇ ਖੁੱਲਾ ਘੁੰਮਕੇ ਦਿਖਾ ਦੇਵੇ

: ਸ਼ੁਭਮ ਸਹੋਤਾ ਗੜ੍ਹਦੀਵਾਲਾ ਨੇ ਕਿਹਾ ਅੱਤਵਾਦ ਸਮਰਥਕ ਕਨੇਡਾ ਬੈਠਾ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਕੇਂਦਰੀ ਏਜੰਸੀਆਂ ਦਾ ਦੱਲ਼ਾ ਹੈ ਅਤੇ ਭਾਰਤ ਦੇਸ਼ ਦਾ ਹੀ ਦੁਸ਼ਮਣ ਨਹੀਂ ਸਗੋਂ ਦਲਿਤ ਸਮਾਜ ਦੀਆਂ ਭਾਵਨਾਵਾਂ ਦਾ ਵੀ ਦੁਸ਼ਮਣ ਨੰਬਰ ਇੱਕ ਹੈ। ਅੱਜ ਫਿਲੌਰ ਵਿਖੇ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਨਾਲ ਹੋਈ ਛੇੜਖਾਨੀ ਤੋਂ ਬਾਅਦ ਦਿੱਤੇ ਭੜਕਾਊ ਭਾਸ਼ਣ ਤੇ ਸਖ਼ਤ ਟਿੱਪਣੀ ਕਰਦਿਆਂ ਸ਼ੁਭਮ ਸਹੋਤਾ ਗੜ੍ਹਦੀਵਾਲਾ ਨੇ ਕਿਹਾ ਹੈ ਕਿ ਸਿੱਖ ਧਰਮ ਦੀਆਂ ਸਿੱਖਿਆਵਾਂ ਦੀ ਆੜ ਵਿੱਚ ਦਲਿਤ ਸਮਾਜ ਦੀਆਂ ਭਾਵਨਾਵਾਂ ਨਾਲ ਅੱਤਵਾਦੀਆਂ ਵਲੋਂ ਖਿਲਵਾੜ ਕਰਨਾ ਦਲਿਤ ਸਮਾਜ ਬਰਦਾਸਤ ਨਹੀਂ ਕਰੇਗਾ। ਅਜਿਹੇ ਅੱਤਵਾਦੀ ਪਿਛਲੇ 45ਸਾਲਾਂ ਤੋਂ ਬਾਬਾ ਸਾਹਿਬ ਅੰਬੇਡਕਰ ਅਤੇ ਭਾਰਤੀ ਸੰਵਿਧਾਨ ਖਿਲਾਫ਼ ਪੁੱਠੇ ਸਿੱਧੇ ਬਿਆਨ ਦੇਕੇ ਹਮੇਸ਼ਾ ਦਲਿਤ ਸਮਾਜ ਦੀਆਂ ਭਾਵਨਾਵਾਂ ਨੂੰ ਕੁਚਲ ਰਹੇ ਹਨ। ਕੇਂਦਰੀ ਏਜੰਸੀਆਂ ਅਜਿਹੇ ਦੇਸ਼ ਵਿਰੋਧੀ ਅਨਸਰਾਂ ਦੀਆਂ ਗਲਤ ਹਰਕਤਾਂ ਨੂੰ ਬੜ੍ਹਾਵਾ ਦੇਕੇ ਦੇਸ਼ ਵਿਚ ਦਲਿਤ ਸਮਾਜ ਨੂੰ ਅਲੱਗ-ਥਲੱਗ ਕਰਕੇ ਮਨੁਸਿੰਮ੍ਰਿਤੀ ਥੋਪਣਾ ਚਾਹੁੰਦੀਆਂ ਹਨ, ਜੋਕਿ ਦੇਸ਼ ਦਾ ਅੰਬੇਡਕਰੀ ਸਮਾਜ ਅਜਿਹਾ ਕਦੀ ਵੀ ਹੋਣ ਨਹੀਂ ਦੇਵੇਗਾ। ਕੇਂਦਰੀ ਏਜੰਸੀਆਂ ਅਜਿਹੀਆਂ ਵੰਡ ਪਾਊ ਸ਼ਕਤੀਆਂ ਨੂੰ ਠੱਲ੍ਹ ਹੀ ਨਾ ਪਾਉਣ, ਸਗੋਂ ਅਜਿਹੀਆਂ ਦੇਸ਼ ਵਿਰੋਧੀ ਤੇ ਦਲਿਤ ਵਿਰੋਧੀ ਅਨਸਰਾਂ ਨੂੰ ਵਿਦੇਸ਼ ਦੀਆਂ ਧਰਤੀਆਂ ਤੇ ਹੀ ਐਲਿਮਿਨੇਟ (ਖਾਤਮਾ) ਕਰਨ, ਤਾਂਕਿ ਦੇਸ਼ ਭਗਤ ਦਲਿਤ ਸਮਾਜ ਦੇ ਸੀਨੇ ਠੰਡ ਪੈ ਸਕੇ। ਸ਼ੁਭਮ ਸਹੋਤਾ ਗੜ੍ਹਦੀਵਾਲਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਗੁਰਪਤਵੰਤ ਪੰਨੂ! ਤੂੰ ਕਨੇਡਾ ਅਮਰੀਕਾ ਦੀ ਧਰਤੀ ਤੇ 14ਅਪ੍ਰੈਲ ਤੱਕ ਰੋਜ਼ ਖੁੱਲਾ ਘੁਮਕੇ ਦਿਖਾ, ਦਲਿਤ ਸਮਾਜ ਦਸੇਗਾ ਕਿ ਕਿਸਦਾ ਬੁੱਤ ਧਰਤੀ ਤੇ ਖੜਾ ਰਹਿੰਦਾ ਹੈ, ਕਿਸਦਾ ਖਤਮ। ਖਾਲਿਸਤਾਨੀ ਵਿਚਾਰਧਾਰਾ ਨਾਲ ਦਲਿਤ ਸਮਾਜ ਦੀ ਨਾ ਦੁਸ਼ਮਣੀ ਹੈ ਨਾ ਦੋਸਤੀ। ਖਾਲਿਸਤਾਨੀ ਵਿਚਾਰਧਾਰਾ ਦਾ ਦਲਿਤ ਸਮਾਜ ਨਾ ਸਮਰਥਣ ਕਰਦਾ ਹੈ ਨਾ ਖੰਡਨ। ਇਹ ਦੇਖਣਾ ਹਕੂਮਤਾਂ ਦਾ ਕੰਮ ਹੈ, ਕਿ ਕਿਹੜੀ ਵਿਚਾਰਧਾਰਾ ਦੇਸ਼ ਵਿਚ ਪਨਪਣ ਦੇਣੀ ਹੈ ਕਿਹੜੀ ਨਹੀਂ। ਜਦੋਂ ਦਲਿਤ ਸਮਾਜ ਸੱਤਾ ਤੇ ਕਾਬਜ ਹੋਵੇਗਾ ਉਦੋਂ ਦਲਿਤ ਸਮਾਜ ਫੈਸਲਾ ਕਰੇਗਾ ਕਿ ਅਸੀਂ ਕਿਸ ਵਿਚਾਰਧਾਰਾ ਤੇ ਕੀ ਫੈਸਲਾਂ ਲੈਣਾ ਹੈ। ਅਸੀ ਭਾਰਤ ਦੇਸ਼ ਦੇ ਨਿਵਾਸੀ ਹੈ, ਤੇ ਕਿਸੀ ਵੀ ਦੇਸ਼ ਤੋੜਨ ਵਾਲੀ ਸ਼ਕਤੀ ਦਾ, ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਦਾ ਵਿਰੋਧ ਕਰਨ ਵਾਲੇ ਦਾ ਮੂੰਹ ਤੋੜ ਜਵਾਬ ਦੇਵਾਂਗੇ। ਓਹ ਚਾਹੇ ਪੰਨੂ ਹੋਵੇ, ਚਾਹੇ ਪੰਨੂ ਦੀ ਵਿਚਾਰਧਾਰਾ ਦੇ ਹੋਰ ਲੋਕ। ਕੇਂਦਰ ਸਰਕਾਰ ਨੂੰ ਸਮੂਹ ਅਨੁਸੂਚਿਤ ਜਾਤੀਆਂ ਵਲੋਂ ਹੀ ਨਹੀਂ ਸਮੁੱਚੇ ਦੇਸ਼ ਵਲੋ ਅਪੀਲ ਹੈ ਕਿ ਅਜਿਹੇ ਅਨਸਰਾਂ ਨੂੰ ਸਰਕਾਰ ਕਨੇਡਾ ਦੀ ਧਰਤੀ ਤੇ ਹੀ ਖਤਮ ਕਰੇ, ਨਹੀਂ ਤਾਂ ਕਨੇਡਾ ਅਮਰੀਕਾ ਦਾ ਅਣਖੀ ਅੰਬੇਡਕਰੀ ਸਮਾਜ ਚੁੱਪ ਨਹੀਂ ਬੈਠੇਗਾ।