Prime Punjab Times

Latest news
KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸ਼ਿਕਾਇਤ ਨੂੰ ਗੰਭੀਰਤਾ ਨਾਲ ਸੁਣਿਆ ਜਾ ਰਿਹਾ : ਪ... ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਵਿਖੇ ਮੈਗਾ ਪੀ.ਟੀ.ਐਮ.ਹੋਈ ਸਿਵਲ ਹਸਪਤਾਲ ਦਸੂਹਾ ਵਿਖੇ ਵਿਧਾਇਕ ਘੁੰਮਣ ਨੇ ਸਿਟੀ ਸਕੈਨ ਦਾ ਕੀਤਾ ਉਦਘਾਟਨ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਗਭਵਤੀ ਮਹਿਲਾਵਾ ਦਾ ਕੀਤਾ ਚੈਕਅੱਪ : ਡਾ. ਸੁਦੇਸ਼ ਰਾਜਨ ਖਾਲਸਾ ਕਾਲਜ ਵਿਖੇ ਇੰਟਰ-ਡਿਪਾਰਟਮੈਂਟ ਕਵਿਜ਼ ਮੁਕਾਬਲਾ ਕਰਵਾਇਆ ਗਿਆ 10 ਅਕਤੂਬਰ ਸੰਗਰੂਰ ਦੀ ਮਹਾਂ ਰੈਲੀ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ - ਆਗੂ: ਪ੍ਰਿੰਸ ਪਲਿਆਲ,ਜਗਵਿੰਦਰ ਸਿੰਘ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਤਿਉਹਾਰਾਂ ਮੌਕੇ ਪਟਾਖੇ ਤੇ ਆਤਿਸ਼ਬਾਜ਼ੀ ਚਲਾਉਣ ਲਈ ਸਮਾਂ ਨਿਰਧਾਰਿਤ ਨਈ ਰੋਸ਼ਨੀ ਸਕੀਮ ਤਹਿਤ NCC ਯੂਨਿਟ ਵੱਲੋਂ ਮਹਿਲਾ ਸਸ਼ਕਤੀਕਰਨ ਸਬੰਧੀ ਗਤੀਵਿਧੀਆਂ ਤਿਉਹਾਰਾਂ ਦੇ ਮੱਦੇਨਜ਼ਰ ਪਟਾਕੇ ਵੇਚਣ ਲਈ ਦਿੱਤੇ ਜਾਣਗੇ ਆਰਜ਼ੀ ਲਾਇਸੰਸ : ਜ਼ਿਲ੍ਹਾ ਮੈਜਿਸਟ੍ਰੇਟ
ADVERTISEMENT
You are currently viewing ਪਿੰਡ ਡੱਫਰ ਦਾ ਨੌਜਵਾਨ ਜਸਪਿੰਦਰ ਸਹੋਤਾ ਅਮਰੀਕਾ ‘ਚ ਬਣਿਆ ਡਿਪਟੀ ਸ਼ੈਰਿਫ

ਪਿੰਡ ਡੱਫਰ ਦਾ ਨੌਜਵਾਨ ਜਸਪਿੰਦਰ ਸਹੋਤਾ ਅਮਰੀਕਾ ‘ਚ ਬਣਿਆ ਡਿਪਟੀ ਸ਼ੈਰਿਫ

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ )

24 ਜੂਨ : ਗੜ੍ਹਦੀਵਾਲਾ ਦੇ ਪਿੰਡ ਡੱਫਰ ਦਾ ਜੰਮਪਲ  ਨੌਜਵਾਨ ਜਸਪਿੰਦਰ ਸਹੋਤਾ  ਪੁੱਤਰ ਪ੍ਰੋ. ਕਸ਼ਮੀਰ ਸਿੰਘ ਅਮਰੀਕਾ ‘ਚ ਡਿਪਟੀ ਸ਼ੈਰਿਫ ਬਣਿਆ ਹੋਇਆ ਹੈ। ਜਿਸ ਨਾਲ ਪਰਿਵਾਰ ਅਤੇ ਪਿੰਡ ਵਾਸੀਆਂ ਵਿਚ ਖੁਸ਼ੀ ਦਾ ਮਾਹੌਲ ਹੈ। ਇਸ ਸਬੰਧੀ ਪਰਿਵਾਰਿਕ ਮੈਬਰਾਂ ਨੇ ਜਾਣਕਾਰੀਆਂ ਦਿੱਤੀਆਂ ਦੱਸਿਆ ਕਿ ਜਸਪਿੰਦਰ ਸਹੋਤਾ ਉਰਫ ਬੱਬੂ ਵਲੋਂ ਅਮਰੀਕਾ ਵਿਚ ਸਖਤ ਮੇਹਨਤ ਸਦਕਾ ਹੁਣ ਉਹ ਅਲੈਗਜੈਂਡਰਿਆ ਬਰਜੀਨਿਆ ਸ਼ੈਰਿਫ ਡਿਪਾਰਟਮੈਂਟ ਵਿੱਚ ਡਿਪਟੀ ਸ਼ੈਰਿਫ ਬਣਿਆ ਹੋਇਆ। ਉਸ ਵਲੋਂ ਆਪਣਾ ਇਹ ਆਹੁਦਾ ਵੀ ਸੰਭਾਲ ਲਿਆ ਗਿਆ ਹੈ।  ਪਰਵਾਰਿਕ ਮੈਬਰਾਂ ਚੋਂ ਮਾਤਾ ਨਰਿੰਦਰ ਕੌਰ ਨੇ ਦੱਸਿਆ ਕਿ  ਦ੍ਰਿੜ ਇਰਾਦੇ ਅਤੇ ਸਖਤ ਮੇਹਨਤ ਸਦਕਾ ਸਾਡਾ ਪੁੱਤਰ ਜਸਪਿੰਦਰ ਸਹੋਤਾ ਇਸ ਮੁਕਾਮ ਤੇ ਪਹੁਚਿਆ ਹੈ। ਉਨ੍ਹਾਂ ਦੱਸਿਆ ਕਿ ਜਸਪਿੰਦਰ ਸਹੋਤਾ ਚਾਰ ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਪਹਿਲਾਂ ਪਹਿਲਾਂ ਉਹ ਟਰੱਕ ਵੀ ਚਲਾਉਂਦਾ ਰਿਹਾ ਹੈ ਤੇ  ਸਖਤ ਮੇਹਨਤ ਸਦਕਾ ਹੁਣ ਨਵੀਆਂ ਉਚਾਈਆਂ ਨੂੰ ਛੂਹੀਆਂ ਹੈ। ਪਿੰਡ ਵਾਸੀਆਂ ਨੇ ਬੱਬੂ ਦੀ ਇਸ ਪ੍ਰਾਪਤੀ ਤੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਮੌਕੇ ਤੇ ਪਿਤਾ ਪ੍ਰੋ ਕਸ਼ਮੀਰ ਸਿੰਘ, ਮਾਤਾ ਨਰਿੰਦਰ ਕੌਰ,ਸਰਪੰਚ ਹਰਦੀਪ ਸਿੰਘ ਪਿੰਕੀ, ਗੁਰਪ੍ਰੀਤ ਸਹੋਤਾ, ਤੇ ਹੋਰ ਪਰਿਵਾਰਕ ਮੈਂਬਰ ਹਾਜਰ ਸਨ।