Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਸ.ਪ੍ਰਕਾਸ਼ ਸਿੰਘ ਬਾਦਲ ਦੀ ਘਾਟ ਸਮਾਜਿਕ,ਰਾਜਨੀਤਿਕ ਤੇ ਧਾਰਮਿਕ ਖੇਤਰ ਚ ਹਮੇਸ਼ਾ ਰਹੇਗੀ : ਵਿਵੇਕ ਗੁਪਤਾ

ਸ.ਪ੍ਰਕਾਸ਼ ਸਿੰਘ ਬਾਦਲ ਦੀ ਘਾਟ ਸਮਾਜਿਕ,ਰਾਜਨੀਤਿਕ ਤੇ ਧਾਰਮਿਕ ਖੇਤਰ ਚ ਹਮੇਸ਼ਾ ਰਹੇਗੀ : ਵਿਵੇਕ ਗੁਪਤਾ

2 ਮਿੰਟ ਦਾ ਮੋਨ ਰੱਖ ਕੇ ਦਿੱਤੀ ਸ਼ਦਰਧਾਂਜਲੀ 

ਗੜ੍ਹਦੀਵਾਲਾ, 28 ਅਪ੍ਰੈਲ (ਯੋਗੇਸ਼ ਗੁਪਤਾ) ਪੰਜਾਬ ਦੀ ਸਿਆਸਤ ਵਿੱਚ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਹੈ। ਜਿਉਂ ਹੀ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਦੀ ਖ਼ਬਰ ਨਿਕਲ ਕੇ ਆਈ ਤਾਂ ਉਨ੍ਹਾਂ ਦੇ ਚਾਹੁਣ ਵਾਲੇ ਲੱਖਾਂ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ ਹਨ। ਇਨਾ ਵਿਚਾਰਾਂ ਦਾ ਪ੍ਰਗਟਾਵਾ ਸਾਈ ਸੇਵਕ ਸੰਗ ਗੜ੍ਹਦੀਵਾਲਾ ਦੇ ਪ੍ਰਧਾਨ ਵਿਵੇਕ ਗੁਪਤਾ ਨੇ ਗੱਲਬਾਤ ਕਰਦਿਆ ਨੇ ਕਿਹਾ ਕਿ ਸਰਦਾਰ ਬਾਦਲ ਜੀ ਦੇ ਤੁਰ ਜਾਣ ਨਾਲ ਜਿੱਥੇ ਆਪਣੀ ਓਹਨਾ ਦੀ ਪਾਰਟੀ ਨੂੰ ਤਾਂ ਵੱਡਾ ਘਾਟਾ ਪਿਆ ਹੈ ਉਥੇ ਸਮੁੱਚੇ ਦੇਸ਼ ਵਾਸੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਵਿਵੇਕ ਨੇ ਕਿਹਾ ਕੇ ਰਾਜਨੀਤੀ,ਸਮਾਜਿਕ ਤੇ ਧਾਰਮਿਕ ਖੇਤਰ ਦੇ ਧੁਰਾ ਰਹੇ ਪ੍ਰਕਾਸ਼ ਸਿੰਘ ਬਾਦਲ ਵੱਡੇ ਆਗੂ ਸਨ । ਜਿਨ੍ਹਾਂ ਨੇ ਸ਼ੁਰੂ ਤੋਂ ਆਪਣੀ ਪਾਰਟੀ ਦੇ ਵਰਕਰਾਂ ਤੋੰ ਲੈ ਕੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਦੇ ਤੌਰ ਤੇ ਨਾ ਕੇਵਲ ਪੰਜਾਬ ਬਲਕਿ ਕੌਮਾਂਤਰੀ ਰਾਜਨੀਤੀ,ਸਮਾਜਿਕ ਅਤੇ ਧਾਰਮਿਕ ਜਗਤ ਚ ਵਿਚ ਆਪਣਾ ਸਿੱਕਾ ਚਲਾਇਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਨੀਤੀਆਂ ਹਮੇਸ਼ਾਂ ਕਿਸਾਨ ਪੱਖੀ ਰਹੀਆਂ। ਕਿਸਾਨਾਂ ਲਈ ਮੁਫ਼ਤ ਬਿਜਲੀ,ਨਹਿਰੀ ਪਾਣੀ ਅਤੇ ਗਰੀਬਾਂ ਲਈ 2 ਰੁਪਏ ਕਿਲੋ ਅਨਾਜ ਇਹ ਸਭ ਪ੍ਰਕਾਸ਼ ਸਿੰਘ ਬਾਦਲ ਦੀ ਹੀ ਦੇਣ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਵਾਰਾ ਅਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਤੀਰਥ ਸਥਲ ਦਾ ਮੁੜ ਨਿਰਮਾਣ ਕਿੱਤਾ ਗਿਆ,ਹੁਸ਼ਿਆਰਪੁਰ ਦੇ ਬਸ ਸਟੈਂਡ ਦਾ ਨਾਂ ਭਗਵਾਨ ਵਾਲਮੀਕਿ ਜੀ ਦੇ ਨਾਮ ਨਾਲ ਰੱਖਿਆ ਗਿਆ । ਇਸ ਸੇ ਨਾਲ ਨਾਲ ਹੀ ਵਪਾਰ ਵਰਗ ਨੂੰ ਵੱਡਿਆ ਰਾਹਤਾ ਦਿੱਤੀਆਂ ਗਇਆ । ਜਿਸ ਵਿਚ ਰਾਹਤ ਕਾਰਡ ਸਕੀਮ,ਪਹਿਲੀ ਵਾਰ ਚੁੰਗੀ ਮਾਫ ਕਿੱਤੀ ਗਈ ਆਦੀ । ਵਿਵੇਕ ਨੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਲੋਕ-ਨਾਇਕ ਸਨ, ਜਿਨ੍ਹਾਂ ਨੇ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਭਾਈਚਾਰਕ ਸਾਂਝ ਲਈ ਵੱਡਾ ਯੋਗਦਾਨ ਪਾਇਆ । ਇਸ ਦੌਰਾਨ ਓਹਨਾਂ ਨਾਲ ਸੋਹਣ ਸਿੰਘ ਸੋਢੀ ਵੀ ਹਾਜਰ ਸਨ ।