Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਕੇ.ਐਮ.ਐਸ ਨੂਰ 2022 ਫੈਸ਼ਨ ਸ਼ੋ ‘ਚ ਨੇਹਾ ਨੂੰ ਉਵਰਆਲ ਬੈਸਟ ਮਾਡਲ ਅਤੇ ਸਤਵੰਤ ਕੌਰ ਨੂੰ ਬੈਸਟ ਡਿਜ਼ਾਈਨਰ ਚੁਣਿਆ ਗਿਆ : ਪ੍ਰਿੰਸੀਪਲ ਡਾ.ਸ਼ਬਨਮ ਕੌਰ

ਕੇ.ਐਮ.ਐਸ ਨੂਰ 2022 ਫੈਸ਼ਨ ਸ਼ੋ ‘ਚ ਨੇਹਾ ਨੂੰ ਉਵਰਆਲ ਬੈਸਟ ਮਾਡਲ ਅਤੇ ਸਤਵੰਤ ਕੌਰ ਨੂੰ ਬੈਸਟ ਡਿਜ਼ਾਈਨਰ ਚੁਣਿਆ ਗਿਆ : ਪ੍ਰਿੰਸੀਪਲ ਡਾ.ਸ਼ਬਨਮ ਕੌਰ

ਕੇ.ਐਮ.ਐਸ ਨੂਰ 2022 ਫੈਸ਼ਨ ਸ਼ੋ ‘ਚ ਨੇਹਾ ਨੂੰ ਉਵਰਆਲ ਬੈਸਟ ਮਾਡਲ ਅਤੇ ਸਤਵੰਤ ਕੌਰ ਨੂੰ ਬੈਸਟ ਡਿਜ਼ਾਈਨਰ ਚੁਣਿਆ ਗਿਆ : ਪ੍ਰਿੰਸੀਪਲ ਡਾ.ਸ਼ਬਨਮ ਕੌਰ

ਦਸੂਹਾ 7 ਅਪ੍ਰੈਲ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਦੇ ਕੁਮਾਰ ਆਡੀਟੋਰੀਅਮ ਵਿਖੇ ਕੇ.ਐਮ.ਐਸ ਨੂਰ 2022 ਫੈਸ਼ਨ ਸ਼ੋ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ ਕਰਵਾਇਆ ਗਿਆ।ਦੂਸਰੇ ਦਿਨ ਫੈਸ਼ਨ ਸ਼ੋ ਦੀ ਪ੍ਰਧਾਨਗੀ ਸ਼੍ਰੀਮਤੀ ਸੁਰਜੀਤ ਕੌਰ ਲੌਂਗੀਆ ਅਤੇ ਚੇਅਰਮੈਨ ਚੌ. ਕੁਮਾਰ ਸੈਣੀ ਵੱਲੋਂ ਕੀਤੀ ਗਈ। ਫੈਸ਼ਨ ਸ਼ੋ ਦੀ ਸ਼ੁਰੂਆਤ ਆਏ ਹੋਏ ਮਹਿਮਾਨਾਂ ਵੱਲੋਂ ਜੋਤੀ ਪ੍ਰਚਲਿਤ ਕਰਕੇ ਕੀਤੀ ਗਈ। ਇਸ ਫੈਸ਼ਨ ਸ਼ੋ ਦੇ ਜੱਜਮੈਂਟ ਪੈਨਲ ਵਿੱਚ ਮੈਡਮ ਗੀਤਿਕਾ ਰੰਜਨ, ਮੈਡਮ ਆਸ਼ੂ ਅਰੋੜਾ, ਪ੍ਰਿਯੰਕਾ ਸ਼ਰਮਾ ਅਤੇ ਗੁਰਪ੍ਰੀਤ ਪੁਰੀ ਸ਼ਾਮਲ ਸਨ। ਫੈਸ਼ਨ ਸ਼ੋ ਵਿੱਚ 7 ਰਾਊਂਡ ਕਰਵਾਏ ਗਏ ਅਤੇ ਹਰ ਰਾਊਂਡ ਵਿੱਚੋਂ ਬੈਸਟ ਮਾਡਲ ਅਤੇ ਬੈਸਟ ਡਿਜ਼ਾਈਨਰ ਜੱਜਮੇਂਟ ਪੈਨਲ ਵੱਲੋਂ ਚੁਣੇ ਗਏ, ਜਿਨ੍ਹਾ ਵਿੱਚ ਨੇਹਾ (ਬੀ.ਐਸ.ਸੀ ਫੈਸ਼ਨ ਡਿਜ਼ਾਇਨਿੰਗ) ਨੂੰ ਸ਼ੋ ਸਟੋਪਰ, ਸਤਵੰਤ ਕੌਰ (ਬੀ.ਐਸ.ਸੀ ਫੈਸ਼ਨ ਡਿਜ਼ਾਇਨਿੰਗ) ਨੂੰ ਬੈਸਟ ਡਿਜ਼ਾਈਨਰ ਚੁਣਿਆ ਗਿਆ। ਇਸ ਤੋਂ ਇਲਾਵਾ ਸਾੜੀ ਰਾਊਂਡ ਵਿੱਚੋਂ ਨੇਹਾ ਨੂੰ ਬੈਸਟ ਮਾਡਲ ਅਤੇ ਸਤਵੰਤ ਕੌਰ ਨੂੰ ਬੈਸਟ ਡਿਜ਼ਾਈਨਰ, ਗਾਊਨ ਰਾਊਂਡ ਵਿੱਚੋਂ ਰੇਨੂੰ ਨੂੰ ਬੈਸਟ ਮਾਡਲ ਅਤੇ ਮੁਸਕਾਨ ਨੂੰ ਬੈਸਟ ਡਿਜ਼ਾਈਨਰ, ਇੰਡੋ-ਵੈਸਟਰਨ ਰਾਊਂਡ ਵਿੱਚੋਂ ਪੱਲਵੀ ਨੂੰ ਬੈਸਟ ਮਾਡਲ ਅਤੇ ਮਨਜੀਤ ਕੌਰ ਨੂੰ ਬੈਸਟ ਡਿਜ਼ਾਈਨਰ, ਵੈਸਟਰਨ ਡਰੈੱਸ ਰਾਊਂਡ ਵਿੱਚੋਂ ਜੋਤਪ੍ਰੀਤ ਕੌਰ ਨੂੰ ਬੈਸਟ ਮਾਡਲ ਅਤੇ ਏਕਤਾ ਨੂੰ ਬੈਸਟ ਡਿਜ਼ਾਈਨਰ, ਨਾਈਟ ਵੀਅਰ ਰਾਊਂਡ ਵਿਚੋਂ ਜੋਤਪ੍ਰੀਤ ਕੌਰ ਨੂੰ ਬੈਸਟ ਮਾਡਲ ਅਤੇ ਜੈਸਮੀਨ ਕੌਰ ਨੂੰ ਬੈਸਟ ਡਿਜ਼ਾਈਨਰ, ਜੀਨਸ ਟੋਪ ਰਾਊਂਡ ਵਿੱਚੋਂ ਸਿਮਰਨ ਨੂੰ ਬੈਸਟ ਮਾਡਲ ਅਤੇ ਪਰਮਜੀਤ ਕੌਰ ਨੂੰ ਬੈਸਟ ਡਿਜ਼ਾਈਨਰ ਅਤੇ ਲਹਿੰਗਾ ਕਮ ਸਕਰਟ ਟੋਪ ਰਾਊਂਡ ਵਿਚੋਂ ਰੀਤਿਕਾ ਨੂੰ ਬੈਸਟ ਮਾਡਲ ਅਤੇ ਲਵਪ੍ਰੀਤ ਕੌਰ ਨੂੰ ਬੈਸਟ ਡਿਜ਼ਾਈਨਰ ਅਤੇ ਕੰਸੋਲੇਸ਼ਨ ਪ੍ਰਾਈਜ਼ ਮਾਡਲਸ ਵਿੱਚ ਨਵਨੀਤ ਕੌਰ, ਡਿਜ਼ਾਈਨਰਜ਼ ਵਿੱਚ ਕੁਸ਼ਲਦੀਪ ਕੌਰ ਅਤੇ ਨਵਜੋਤ ਕੌਰ ਨੂੰ ਚੁਣਿਆ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਡਾ. ਮਾਨਵ ਸੈਣੀ, ਐਚ.ਓ.ਡੀ ਰਾਜੇਸ਼ ਕੁਮਾਰ, ਸ਼੍ਰੀਮਤੀ ਸੰਤੋਸ਼ ਕੁਮਾਰੀ ਗਿੱਲ, ਅਨੁਰਾਧਾ ਸ਼ਰਮਾ ਆਦਿ ਹਾਜ਼ਰ ਸਨ।

ਫੋਟੋ :  ਚੇਅਰਮੈਨ ਚੌਧਰੀ ਕੁਮਾਰ ਸੈਣੀ, ਸ਼੍ਰੀਮਤੀ ਸੁਰਜੀਤ ਕੌਰ ਲੌਂਗੀਆ,ਅਨੁਰਾਧਾ ਸ਼ਰਮਾ ਅਤੇ ਪ੍ਰਿੰਸੀਪਲ ਡਾ. ਸ਼ਬਨਮ ਕੌਰ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੰਦੇ ਹੋਏ, ਕੇ.ਐਮ.ਐਸ ਨੂਰ 2022 ਫੈਸ਼ਨ ਸ਼ੋ ਵਿੱਚ ਭਾਗ ਲੈਂਦੇ ਹੋਏ ਵਿਦਿਆਰਥੀ।