Prime Punjab Times

Latest news
ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन
ADVERTISEMENT
You are currently viewing ਜਨੇਪੇ ਤੋਂ ਕੁੱਝ ਸਮੇਂ ਬਾਅਦ ਔਰਤ ਦੀ ਹੋਈ ਮੌਤ,ਨਵ-ਜਨਮਾ ਬੱਚਾ ਪੀਜੀਆਈ ਰੈਫਰ

ਜਨੇਪੇ ਤੋਂ ਕੁੱਝ ਸਮੇਂ ਬਾਅਦ ਔਰਤ ਦੀ ਹੋਈ ਮੌਤ,ਨਵ-ਜਨਮਾ ਬੱਚਾ ਪੀਜੀਆਈ ਰੈਫਰ

ਜਨੇਪੇ ਤੋਂ ਕੁੱਝ ਸਮੇਂ ਬਾਅਦ ਔਰਤ ਦੀ ਹੋਈ ਮੌਤ,ਨਵ-ਜਨਮਾ ਬੱਚਾ ਪੀਜੀਆਈ ਰੈਫਰ

ਬਲਾਚੌਰ(ਜਤਿੰਦਰ ਪਾਲ ਸਿੰਘ ਕਲੇਰ ) : ਸਬ ਡਵੀਜ਼ਨ ਬਲਾਚੌਰ ਵਿੱਚ ਪੈਂਦੇ ਪਿੰਡ ਸੁੱਧਾ ਮਾਜਰਾ ਦੀ ਇੱਕ ਔਰਤ ਦੀ ਸਿਵਲ ਹਸਪਤਾਲ ਬਲਾਚੌਰ ਵਿੱਚ ਜਨੇਪੇ ਤੋਂ ਕੁੱਝ ਸਮੇਂ ਬਾਅਦ ਮੌਤ ਜਾਣ ਅਤੇ ਉਸ ਦੇ ਨਵ-ਜਨਮੇਂ ਬੱਚੇ ਨੂੰ ਪੀਜੀਆਈ ਰੈਫਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਦ ਕਿ ਔਰਤ ਦੀ ਮੌਤ ਹੋਣ ਉਪਰੰਤ ਉਹਨਾ ਦੇ ਪਰਿਵਾਰਕ ਮੈਬਰਾਂ ਵਲੋਂ ਸਿਵਲ ਹਸਪਤਾਲ ਬਲਾਚੌਰ ਵਿੱਚ ਹੰਗਾਮਾ ਵੀ ਕੀਤਾ ਗਿਆ ਪਰੰਤੂ ਮੌਕੇ ਤੇ ਪੁੱਜੀ ਪੁਲਿਸ ਵਲੋਂ ਸਥਿਤੀ ਨੂੰ ਕੰਟਰੋਲ ਵਿੱਚ ਕੀਤਾ ਗਿਆ । ਮੌਕੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿੰਡ ਸੁੱਧਾ ਮਾਜਰਾ ਨਿਵਾਸੀ ਲਖਵਿੰਦਰ ਕੌਰ ਪਤਨੀ ਸਤਵਿੰਦਰ ਸਿੰਘ ਜਿਹੜੀ ਕਿ ਗਰਭਵਤੀ ਅਵਸਥਾ ਵਿੱਚ ਸੀ ਜਿਸ ਦਾ ਇਹ ਦੂਜਾ ਬੱਚਾ ਸੀ । ਬੀਤੀ ਰਾਤ ਜਨੇਪੇ ਦੇ ਸੰਕੇਤ ਮਿਲਣ ਤੇ ਉਸ ਦੇ ਪਰਿਵਾਰਕ ਮੈਬਰਾ ਵਲੋਂ ਉਸ ਨੂੰ ਸਿਵਲ ਹਸਪਤਾਲ ਬਲਾਚੌਰ ਵਿੱਚ ਦਾਖਲ  ਕਰਾਇਆ ਗਿਆ ਜਿੱਥੇ ਕਿ ਉਸ ਦੀ ਨਾਜੁਕ ਹਾਲਤ ਨੂੰ ਵੇਖਦੇ ਹੋਏ ਹਸਪਤਾਲ ਦੀ ਡਾਕਟਰੀ ਟੀਮ ਵਲੋਂ ਉਸ ਦਾ ਜਨੇਪਾ ਕਰਵਾਇਆ ਗਿਆ। ਨਾਰਮਲ ਤਰੀਕੇ ਨਾਲ ਹੋਏ ਜਨੇਪੇ ਦੌਰਾਨ ਔਰਤ ਵਲੋਂ ਇੱਕ ਲੜਕੇ ਨੂੰ ਜਨਮ ਦਿੱਤਾ ਗਿਆ । ਨਵ ਜਨਮੇਂ ਬੱਚੇ ਦੀ ਸਿਹਤ ਠੀਕ ਨਾ ਹੋਣ ਕਾਰਨ ਉਸ ਨੂੰ ਹਸਪਤਾਲ ਵਲੋਂ ਪੀਜੀਆਈ ਰੈਫਰ ਕੀਤਾ ਗਿਆ। ਕੁੱਝ ਸਮੇਂ ਬਾਅਦ ਔਰਤ ਨੂੰ ਘਬਰਾਟ ਹੋਈ ਤਾਂ ਹਸਪਤਾਲ ਦੇ ਸਟਾਫ ਵਲੋਂ ਉਸ ਨੂੰ ਸਰਕਾਰੀ ਹਸਪਤਾਲ ਨਵਾਂਸ਼ਹਿਰ ਰੈਫਰ ਕੀਤਾ ਜਿਸ ਤੇ ਉਸ ਦੇ ਪਰਿਵਾਰਕ ਮੈਬਰ ਸਰਕਾਰੀ ਐਮਬੂਲੈਂਸ ਦਾ ਡਰਾਇਵਰ ਨਾ ਹੋਣ ਕਾਰਨ ਪ੍ਰਾਈਵੇਟ ਕਾਰ ਰਾਹੀਂ ਨਵਾਂਸ਼ਹਿਰ ਲੈ ਗਏ ਜਿੱਥੇ ਕਿ ਰਸਤੇ ਵਿੱਚ ਹੀ ਮਹਿਲਾ ਲਖਵਿੰਦਰ ਕੌਰ ਦਮ ਤੌੜ ਗਈ ।

ਐਮਬੂਲੈਸ ਡਰਾਇਵਰ ਦੀ ਕਮੀ ਨੂੰ ਪੂਰਾ ਕਰਨ ਲਈ ਉਨ੍ਹਾਂ ਵਲੋਂ ਆਪਣੇ ਉਚ ਅਧਿਕਾਰੀਆਂ ਨੂੰ ਪੱਤਰ ਲਿਖੇ ਹੋਏ ਹਨ : ਡਾ ਮਾਨ

ਇਸ ਸਬੰਧ ਵਿੱਚ ਜਦ ਸੀਨੀਅਰ ਮੈਡੀਕਲ ਅਫਸਰ ਡਾ. ਕੁਲਵਿੰਦਰ ਮਾਨ ਨਾਲ ਗੱਲ ਕੀਤੀ ਤਾਂ ਉਹਨਾ ਆਖਿਆ ਕਿ ਹਸਪਤਾਲ ਦਾਖਲ ਹੋਈ ਔਰਤ ਦੀ ਨਾਰਮਲ ਡਲੀਵਰੀ ਹੋਈ ਸੀ ਜਿਸ ਦੇ ਨਵਜਨਮੇਂ ਬੱਚੇ ਦੀ ਸਿਹਤ ਠੀਕ ਨਾ ਹੋਣ ਕਾਰਨ ਉਸ ਨੂੰ ਪੀਜੀਆਈ ਰੈਫਰ ਕੀਤਾ ਗਿਆ ਸੀ। ਜੋ ਐਮਬੂਲੈਂਸ ਦੇ ਡਰਾਇਵਰ ਦੇ ਨਾ ਹੋਣ ਸਬੰਧੀ ਉਹਨਾ ਆਖਿਆ ਕਿ ਹਸਪਤਾਲ ਵਿੱਚ ਆਊਟ ਸੋਰਸ ਰਾਹੀਂ ਐਮਬੂਲੈਂਸ ਡਰਾਇਵਰ ਰੱਖਿਆ ਹੋਇਆ ਹੈ ਜਿਹੜਾ ਕਿ ਦਿਨ ਵੇਲੇ ਡਿਊਟੀ ਕਰਦਾ ਹੈ । ਐਮਬੂਲੈਸ ਡਰਾਇਵਰ ਦੀ ਕਮੀ ਨੂੰ ਪੂਰਾ ਕਰਨ ਲਈ ਉਹਨਾ ਵਲੋਂ ਆਪਣੇ ਉਚ ਅਧਿਕਾਰੀਆ ਨੂੰ ਪੱਤਰ ਲਿਖੇ ਹੋਏ ਹਨ ।

ਫੋਟੋ : ਮ੍ਰਿਤਕ ਲਖਵਿੰਦਰ ਕੌਰ ਦੀ ਫਾਇਲ ਫੋਟੋ ।

error: copy content is like crime its probhihated