ਗੜ੍ਹਦੀਵਾਲਾ (ਚੌਧਰੀ)
19 ਅਪ੍ਰੈਲ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਗੜ੍ਹਦੀਵਾਲਾ ਉਪਮੰਡਲ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਵਲੋਂ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਕੱਲ੍ਹ ਮਿਤੀ 20 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਸ਼ਾਮ 04 ਵਜੇ ਤੱਕ ਜਰੂਰੀ ਮੇਨਟੀਨੈਂਸ ਲਈ ਦਸੂਹਾ ਤੋਂ ਗੜ੍ਹਦੀਵਾਲਾ 66 ਕੇ.ਵੀ ਲਾਈਨ ਅਤੇ ਦਸੂਹਾ ਤੋਂ ਏ.ਬੀ ਸ਼ੂਗਰ ਮਿੱਲ ਦੀ 66 ਕੇ.ਵੀ ਲਾਈਨ ਦੀ ਸਪਲਾਈ ਬੰਦ ਰਹੇਗੀ । ਜਿਸ ਨਾਲ ਇਲਾਕੇ ਦੇ ਸਾਰੇ ਯੂ.ਪੀ.ਐੱਸ ਅਤੇ ਏ.ਪੀ ਫੀਡਰਾਂ ਦੀ ਸਪਲਾਈ ਬੰਦ ਰਹੇਗੀ।








