Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing UPDATED.. ਸੜਕ ਹਾਦਸੇ ‘ਚ ਦਸੂਹਾ ਦੇ ਵਾਇਨ ਕਿੰਗ ਅਤੇ ਉਘੇ ਸਮਾਜਸੇਵੀ ਕੇ.ਡੀ ਖੋਸਲਾ ਦੀ ਮੌਤ

UPDATED.. ਸੜਕ ਹਾਦਸੇ ‘ਚ ਦਸੂਹਾ ਦੇ ਵਾਇਨ ਕਿੰਗ ਅਤੇ ਉਘੇ ਸਮਾਜਸੇਵੀ ਕੇ.ਡੀ ਖੋਸਲਾ ਦੀ ਮੌਤ

ਸੜਕ ਹਾਦਸੇ ‘ਚ ਦਸੂਹਾ ਦੇ ਵਾਇਨ ਕਿੰਗ ਅਤੇ ਉਘੇ ਸਮਾਜਸੇਵੀ ਕੇ.ਡੀ ਖੋਸਲਾ ਦੀ ਮੌਤ

ਤਲਵਾੜਾ / ਦਸੂਹਾ 29 ਜੁਲਾਈ (ਚੌਧਰੀ) ਅੱਜ ਦੁਪਿਹਰ ਸਮੇਂ ਮੁਕੇਰੀਆਂ-ਤਲਵਾੜਾ ਰੋੜ ਤੇ ਪੈਂਦੇ ਅੱਡਾ ਝੀਰ ਦਾ ਖੂਹ ਕੋਲ ਵਾਪਰੇ ਇੱਕ ਸੜਕ ਹਾਦਸੇ ਵਿੱਚ ਦਸੂਹਾ ਦੇ ਇੱਕ ਵਪਾਰੀ ਦੀ ਮੌਕੇ ਤੇ ਹੀ ਮੋਤ ਹੋ ਗਈ। ਜਿਸ ਨਾਲ ਪਰਿਵਾਰ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਮੁਤਾਬਿਕ ਵਾਇਨ ਕਿੰਗ ਅਤੇ ਉਘੇ ਸਮਾਜਸੇਵੀ ਕ੍ਰਿਸ਼ਨ ਦੱਤ ਖੋਸਲਾ ਆਪਣੀ ਇਨੋਵਾ ਕਾਰ ਨੰਬਰ ਪੀਬੀ 07ਬੀਐਕੱਸ 9333 ਤੇ ਸਵਾਰ ਹੋਕੇ ਹਾਜੀਪੁਰ ਤੋਂ ਤਲਵਾੜਾ ਵੱਲ ਆਪਣੇ ਡਰਾਇਵਰ ਅਨਿਲ ਕੁਮਾਰ ਨਾਲ ਜਾ ਰਹੇ ਸਨ। ਜਦੋਂ ਉਹ ਅੱਡਾ ਝੀਰ ਦਾ ਖੂਹ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਵੈਲੇਂਸ ਵਿਗੜਨ ਕਾਰਨ ਸੜਕ ਕੰਡੇ ਲੱਗੇ ਸਫੇਦੇ ਦੇ ਰੁੱਖ ਵਿੱਚ ਜਾ ਟਕਰਾਈ। ਜਿਸ ਪਾਸੇ ਕੇਡੀ ਖੋਸਲਾ ਬੈਠੇ ਹੋਏ ਸਨ ਕਾਰ ਉਸ ਪਾਸੋਂ ਦਰਖਤ ਨਾਲ ਟਕਰਾਈ । ਖੋਸਲਾ ਅਤੇ ਉਨ੍ਹਾਂ ਦੇ ਡਰਾਈਵਰ ਨੂੰ ਗੰਭੀਰ ਹਾਲਤ ਵਿੱਚ ਨੇੜਲੇ ਬੀਬੀਐਮਬੀ ਹਸਪਤਾਲ ਤਲਵਾੜਾ ਵਿੱਖੇ ਇਲਾਜ ਲਈ ਪਹੁੰਚਾਇਆ ਗਿਆ। ਜਿਥੇ ਡਾਕਟਰਾਂ ਨੇ ਕੇਡੀ ਖੋਸਲਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ,ਅਤੇ ਉਨ੍ਹਾਂ ਦਾ ਡਰਾਇਵਰ ਜ਼ੇਰੇ ਇਲਾਜ਼ ਹੈ। ਤਲਵਾੜਾ ਪੁਲਿਸ ਨੇ ਮੋਕੇ ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।