Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਜਲ ਸਰੋਤ ਵਿਭਾਗ ਵੱਲੋਂ ਵਿਰਾਸਤੀ ਥਾਵਾਂ ’ਤੇ ਪ੍ਰੀ-ਵੈਡਿੰਗ,ਸ਼ੂਟਿੰਗ ਅਤੇ ਫੋਟੋ ਸ਼ੂਟ ਲਈ ਪਾਲਿਸੀ ਜਾਰੀ

ਜਲ ਸਰੋਤ ਵਿਭਾਗ ਵੱਲੋਂ ਵਿਰਾਸਤੀ ਥਾਵਾਂ ’ਤੇ ਪ੍ਰੀ-ਵੈਡਿੰਗ,ਸ਼ੂਟਿੰਗ ਅਤੇ ਫੋਟੋ ਸ਼ੂਟ ਲਈ ਪਾਲਿਸੀ ਜਾਰੀ

ਹੁਸ਼ਿਆਰਪੁਰ, 5 ਦਸੰਬਰ (PPT NEWS 

ਮਨਮੋਹਕ ਅਤੇ ਵਿਰਾਸਤੀ ਥਾਵਾਂ ’ਤੇ ਸ਼ੂਟਿੰਗ ਲਈ ਲੋਕ ਲੈ ਸਕਣਗੇ ਮਨਜ਼ੂਰੀ

ਜ਼ਿਲ੍ਹੇ ’ਚ ਢੋਲਵਾਹਾ, ਚੋਹਾਲ, ਥਾਣਾ, ਸਲੇਰਨ, ਨਾਰਾ, ਪਟਿਆਰੀ, ਦਮਸਾਲ, ਜਨੌੜੀ ਅਤੇ ਮੈਲੀ ਡੈਮ ’ਤੇ ਕੀਤੀ ਜਾ ਸਕੇਗੀ ਸ਼ੂਟਿੰਗ

: ਪੰਜਾਬ ਸਰਕਾਰ ਵੱਲੋਂ ਜਲ ਸਰੋਤ ਵਿਭਾਗ ਦੀਆਂ ਮਨਮੋਹਕ ਅਤੇ ਵਿਰਾਸਤੀ ਸਾਈਟਾਂ ’ਤੇ ਪ੍ਰੀ-ਵੈਡਿੰਗ, ਕਮਰਸ਼ੀਅਲ ਸ਼ੂਟਿੰਗਾਂ, ਫੋਟੋ ਸ਼ੂਟ ਜਾਂ ਨਿੱਜੀ ਪ੍ਰੋਗਰਾਮਾਂ ਦੌਰਾਨ ਸ਼ੂਟਿੰਗ ਲਈ ਪਾਲਿਸੀ ਜਾਰੀ ਕੀਤੀ ਗਈ ਹੈ ਜਿਸ ਤਹਿਤ ਇਨ੍ਹਾਂ ਥਾਵਾਂ ’ਤੇ ਵਿਭਾਗ ਤੋਂ ਲੋੜੀਂਦੀ ਮਨਜੂਰੀ ਲੈ ਕੇ ਸ਼ੂਟਿੰਗ ਕੀਤੀ ਜਾ ਸਕੇਗੀ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲ ਸਰੋਤ ਵਿਭਾਗ ਵੱਲੋਂ ਸ਼ੂਟਿੰਗ ਦੀਆਂ ਸਾਈਟਾਂ ਬਾਰੇ ਇਕ ਕਿਤਾਬਚਾ ਅਤੇ ਵੈਬ ਪੋਰਟਲ ਵੀ ਤਿਆਰ ਕੀਤਾ ਗਿਆ ਹੈ ਜਿਸ ਰਾਹੀਂ ਚਾਹਵਾਨ ਵਿਅਕਤੀ ਸ਼ੂਟਿੰਗ ਦੀ ਮਨਜੂਰੀ ਹਾਸਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੈਬ ਪੋਰਟਲ wrdpbind.com/admin/index.php ਰਾਹੀਂ ਲੋੜੀਂਦੀ ਕਾਰਵਾਈ ਉਪਰੰਤ ਵਿਭਾਗ ਵੱਲੋਂ ਪ੍ਰਵਾਨਗੀ ਜਾਰੀ ਕੀਤੀ ਜਾਵੇਗੀ ਜਿਸ ਉਪਰੰਤ ਜ਼ਿਲ੍ਹੇ ਵਿਚਲੀਆਂ ਮਨਮੋਹਣੀਆਂ ਸਾਈਟਾਂ ’ਤੇ ਕਮਰਸ਼ੀਅਲ ਸ਼ੂਟਿੰਗ, ਪ੍ਰੀ-ਵੈਡਿੰਗ ਅਤੇ ਹੋਰ ਨਿੱਜੀ ਪ੍ਰੋਗਰਾਮਾਂ ਦੇ ਫੋਟੋ ਸ਼ੂਟ ਕੀਤੇ ਜਾ ਸਕਣਗੇ।

ਸ਼ੂਟਿੰਗ ਦੀਆਂ ਥਾਵਾਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਢੋਲਵਾਹਾ, ਚੋਹਾਲ, ਥਾਣਾ, ਸਲੇਰਨ, ਨਾਰਾ, ਪਟਿਆਰੀ, ਦਮਸਾਲ, ਜਨੌੜੀ ਅਤੇ ਮੈਲੀ ਡੈਮ ਨੂੰ ਜਲ ਸਰੋਤ ਵਿਭਾਗ ਵੱਲੋਂ ਸ਼ੂਟਿੰਗ ਦੀਆਂ ਥਾਵਾਂ ਵਿਚ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਵਾਨਗੀ ਲਈ ਕਾਰਜਕਾਰੀ ਇੰਜੀਨੀਅਰ-ਕਮ-ਅਸਟੇਟ ਅਫ਼ਸਰ ਕੋਲ ਵੈਬ ਪੋਰਟਲ ਜਾਂ ਈ-ਮੇਲ xeneowrdchd@gmail.com ’ਤੇ ਬਿਨੈਕਾਰ ਵੱਲੋਂ ਲੋੜੀਂਦੇ ਦਸਤਾਵੇਜਾਂ ਸਮੇਤ ਬਿਨੈਪੱਤਰ ਦਿੱਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਇਲਾਕੇ ਦੇ ਕਾਰਜਕਾਰੀ ਇੰਜੀਨੀਅਰ ਨੋਡਲ ਅਧਿਕਾਰੀ ਹੋਣਗੇ ਜਿਹੜੇ ਸ਼ੂਟਿੰਗ ਆਦਿ ਦੀ ਨਜ਼ਰਸਾਨੀ ਕਰਨਗੇ। ਉਨ੍ਹਾਂ ਦੱਸਿਆ ਕਿ ਸ਼ੂਟਿੰਗ ਕਰਨ ਵਾਲੇ ਪ੍ਰੋਡਕਸ਼ਨ ਹਾਊਸ ਵਲੋਂ ਸੁਰੱਖਿਆ ਨਿਯਮਾਂ ਦੀ ਮੁਕੰਮਲ ਪਾਲਣਾ ਨੂੰ ਵੀ ਯਕੀਨੀ ਬਣਾਉਣਾ ਹੋਵੇਗਾ ਅਤੇ ਬਿਨ੍ਹਾਂ ਮਨਜੂਰੀ ਤੋਂ ਸ਼ੂਟਿੰਗ ਵਾਲੀ ਸਾਈਟ ’ਤੇ ਲਾਊਡ ਸਪੀਕਰ ਦੀ ਵਰਤੋਂ ’ਤੇ ਮਨਾਹੀ ਹੋਵੇਗੀ। ਉਨ੍ਹਾਂ ਦੱਸਿਆ ਕਿ ਫਿਲਮਾਂ, ਗੀਤ, ਪ੍ਰੀ-ਵੈਡਿੰਗ ਅਤੇ ਫੋਟੋ ਸ਼ੂਟ ਦੀ ਵੱਖ-ਵੱਖ ਫੀਸ ਨਿਰਧਾਰਿਤ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਕਮਰਸ਼ੀਅਲ ਮੰਤਵ ਲਈ ਫਿਲਮ ਜਾਂ ਗੀਤ ਆਦਿ ਦੀ ਸ਼ੂਟਿੰਗ, ਪ੍ਰੀ-ਵੈਡਿੰਗ, ਫੋਟੋ ਸ਼ੂਟ ਆਦਿ ਲਈ ਰੋਜ਼ਾਨਾ ਦੀ ਵੱਖ-ਵੱਖ ਫੀਸ ਦਰ ਨਿਰਧਾਰਤ ਕੀਤੀ ਗਈ।