Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ‘ਚ ਸ਼ਹੀਦ ਹੋਏ ਜਵਾਨ ਤੇਲੂ ਰਾਮ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ‘ਚ ਸ਼ਹੀਦ ਹੋਏ ਜਵਾਨ ਤੇਲੂ ਰਾਮ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ)

10 ਜੁਲਾਈ : ਬੀਤੇ ਦਿਨੀ ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ਵਿੱਚ ਪੈਂਦੇ ਡੋਗਰਾ ਨਾਲੇ ਵਿੱਚ ਆਏ ਹੜ੍ਹ ਦੀ ਲਪੇਟ ਵਿੱਚ ਆ ਕੇ ਨਾਲਾ ਕ੍ਰਾਸ ਕਰਦਿਆਂ ਸ਼ਹੀਦੀ ਦਾ ਜਾਮ ਪੀਣ ਵਾਲੇ ਬੀਤ ਇਲਾਕੇ ਦੇ ਪਿੰਡ ਖੁਰਾਲਗੜ੍ਹ (ਖੁਰਾਲੀ) ਦੇ ਨੌਜਵਾਨ ਤੇਲੂ ਰਾਮ 16 ਆਰ ਆਰ (ਸਿੱਖ) ਰੈਜਿਮੈਂਟ ਦਾ ਸੈਕੜੇ ਲੋਕਾਂ ਦੀ ਹਾਜਰੀ ਵਿੱਚ ਨਮ ਅੱਖਾਂ ਨਾਲ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਖੁਰਾਲਗੜ ਦੇ ਸ਼ਮਸਾਨ ਘਾਟ ਵਿੱਚ ਕਰ ਦਿੱਤਾ ਗਿਆ|ਚਿਤਾ ਨੂੰ ਅਗਨੀ ਸ਼ਹੀਦ ਦੇ ਛੋਟੇ ਭਰਾ ਕਰਨ ਨੇ ਦਿੱਤੀ|ਇਸ ਤੋਂ ਪਹਿਲਾ ਫੁੱਲਾਂ ਨਾਲ ਸਜਾਈ ਫੌਜ ਦੀ ਗੱਡੀ ਵਿੱਚ ਬਕਸੇ ਵਿੱਚ ਬੰਦ ਸ਼ਹੀਦ ਦੀ ਮਿ੍ਤਕ ਦੇਹ ਨੂੰ ਉਹਨਾਂ ਦੇ ਜੱਦੀ ਘਰ ਲਿਜਾਇਆ ਗਿਆ ਤਾਂ ਮਾਹੌਲ ਬਹੁਤ ਗਮਗੀਨ ਹੋ ਗਿਆ। ਮੌਕੇ ਤੇ ਹਾਜਰ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਹੀਦ ਤੇਲੂ ਰਾਮ ਅਮਰ ਰਹੇ ਦੇ ਨਾਅਰੇ ਲਗਾਏ|ਇਸ ਮੌਕੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ, ਲਵ ਕੁਮਾਰ ਗੋਲਡੀ ਸਾਬਕਾ ਵਿਧਾਇਕ, ਦਲਜੀਤ ਸਿੰਘ ਖੱਖ ਡੀਐਸਪੀ ਗੜ੍ਹਸ਼ੰਕਰ, ਭਾਈ ਕੇਵਲ ਸਿੰਘ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਤਪ ਅਸਥਾਨ ਕਮੇਟੀ ਖੁਰਾਲਗੜ, ਸੰਤ ਸਤਵਿੰਦਰ ਸਿੰਘ ਹੀਰਾ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ, ਸੰਤ ਸੁਰਿੰਦਰ ਦਾਸ ਪ੍ਰਧਾਨ ਸ਼੍ਰੀ ਚਰਨ ਛੋਹ ਗੰਗਾ, ਜਿਲਾ ਸੈਨਿਕ ਵੈਲਫੇਅਰ ਸੁਸਾਇਟੀ ਵਲੋਂ ਬੀਐਸ ਵਿਸਾਕ, ਕੈ. ਬਲਦੇਵ ਸਿੰਘ, ਕੈ. ਨਰੇਸ਼ ਕੁਮਾਰ ਅਤੇ ਫੌਜ ਦੇ 16 ਆਰ ਆਰ (ਸਿੱਖ) ਰੈਜਿਮੈਂਟ ਦੇ ਅਧਿਕਾਰੀ, ਜਵਾਨ ਤੇ ਵੱਡੀ ਗਿਣਤੀ ਵਿੱਚ ਪਿੰਡ ਤੇ ਇਲਾਕੇ ਦੇ ਲੋਕ ਖਾਸ ਕਰਕੇ ਨੌਜਵਾਨ ਹਾਜਰ ਸਨ | ਤੇਲੂ ਰਾਮ ਅਮਰ ਰਹੇ ਦੇ ਨਾਅਰਿਆਂ ਦੀ ਗੂੰਜ ਵਿੱਚ ਸ਼ਹੀਦ ਦੀ ਮਿ੍ਤਕ ਦੇਹ ਸਮਸਾਨ ਘਾਟ ਲਿਆਂਦਾ ਗਿਆ, ਜਿੱਥੇ ਪਹਿਲਾਂ ਫੌਜ ਦੇ ਅਧਿਕਾਰੀਆਂ ਨੇ ਸ਼ਹੀਦ ਮਿ੍ਤਕ ਦੇਹ ਤੇ ਰੀਤ ਚੜਾ੍ਹ ਕੇ ਸ਼ਹੀਦ ਤੇਲੂ ਰਾਮ ਨੂੰ ਸ਼ਰਧਾਂਜਲੀ ਭੇਂਟ ਕੀਤੀ | ਉਪਰੰਤ ਫੌਜ ਦੀ ਟੁਕੜੀ ਨੇ ਹਵਾ ਵਿੱਚ ਫਾਇਰ ਕਰਕੇ ਸ਼ਹੀਦ ਤੇਲੂ ਰਾਮ ਨੂੰ ਸ਼ਰਧਾਂਜਲੀ ਭੇਂਟ ਕੀਤੀ | ਇਸ ਮੌਕੇ ਸੰਜੇ ਪਿਪਲੀਵਾਲ, ਚਰਨਜੀਤ ਚੰਨੀ, ਬੀਤ ਭਲਾਈ ਕਮੇਟੀ ਦੇ ਜਰਨਲ ਸਕੱਤਰ ਸੋਨੀ ਦਿਆਲ, ਸਾਬਕਾ ਸਰਪੰਚ ਰਣਜੀਤ ਸੂਦ, ਜਸਵਿੰਦਰ ਵਿੱਕੀ, ਨਰੇਸ਼ ਸਿੰਘ, ਸੁਖਦੇਵ ਸਿੰਘ, ਭਾਗ ਸਿੰਘ ਅਟਵਾਲ, ਸਰਪੰਚ ਵਿਨੋਦ ਕੁਮਾਰ, ਡਾ ਜਸਵੀਰ ਰਾਣਾ, ਮਾਸਟਰ ਅਮਰੀਕ ਦਿਆਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਚ ਵੱਖ ਵੱਖ ਪਿੰਡਾਂ ਦੇ ਨੌਜਵਾਨ ਹਾਜਰ ਸਨ।