Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਸ.ਜਗਰੂਪ ਸਿੰਘ ਸੇਖਵਾਂ ਦਾ ਆਪ ਆਗੂਆਂ ਵੱਲੋਂ ਭਰਵਾਂ ਸਵਾਗਤ*

ਸ.ਜਗਰੂਪ ਸਿੰਘ ਸੇਖਵਾਂ ਦਾ ਆਪ ਆਗੂਆਂ ਵੱਲੋਂ ਭਰਵਾਂ ਸਵਾਗਤ*

ਬਟਾਲਾ ( ਅਵਿਨਾਸ਼ ਸ਼ਰਮਾ‌)

10 ਜੁਲਾਈ : ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁਖ ਮੰਤਰੀ ਸ: ਭਗਵੰਤ ਸਿੰਘ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਸ; ਜਗਰੂਪ ਸਿੰਘ ਸੇਖਵਾਂ ਨੂੰ ਸੂਬਾ ਸਕੱਤਰ ਬਣਾਉਣ ਤੇ ਸੂਬੇ ਦੇ ਸਾਰੇ ਆਪ ਆਗੂਆਂ ਅਤੇ ਵਰਕਰਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਬੀਤੇ ਦਿਨੀਂ ਆਪਣੀ ਜਿੰਮੇਦਾਰੀ ਨੂੰ ਸ਼ੁਰੂ ਕਰਨ ਮੌਕੇ ਬਟਾਲਾ ਦੇ ਗੁਰਦਵਾਰਾ ਸ਼੍ਰੀ ਕੰਧ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸ੍ਰ: ਜਗਰੂਪ ਸਿੰਘ ਸੇਖਵਾਂ ਦਾ ਬਟਾਲਾ ਦੇ ਆਪ ਆਗੂਆਂ ਅਤੇ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਸ੍ਰ: ਸੇਖਵਾਂ ਨੇ ਗੁਰਦਵਾਰਾ ਕੰਧ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂਆਂ ਦਾ ਅਸ਼ੀਰਵਾਦ ਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ: ਸੇਖਵਾਂ ਨੇ ਕਿਹਾ ਕੇ ਅੱਜ ਬਟਾਲਾ ਵਿਖੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਪੁੱਜਾ ਹਾਂ, ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਹੀ ਹਾਈ ਕਮਾਨ ਨੇ ਮੈਨੂੰ ਇਹ ਜਿੰਮੇਦਾਰੀ ਸੌਂਪੀ ਹੈ। ਉਨ੍ਹਾਂ ਕਿਹਾ ਕੇ ਮੈਂ ਪੂਰੀ ਮੇਹਨਤ ਅਤੇ ਲਗਨ ਨਾਲ ਇਸ ਜਿੰਮੇਦਾਰੀ ਨੂੰ ਨਿਭਾਂਵਾਂਗਾ ਅਤੇ ਪਾਰਟੀ ਨੂੰ ਹੋਰ ਚੜਦੀ ਕਲਾ ਤੱਕ ਲੈ ਕੇ ਜਾਣ ਲਈ ਸੂਬੇ ਦੇ ਸਭ ਆਗੂਆਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਪਾਰਟੀ ਦੇ ਸੰਗਠਨ ਵਾਸਤੇ ਪਾਰਟੀ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਕੋਸ਼ਿਸ਼ ਕਰਾਂਗਾ ਅਤੇ ਵਰਕਰਾਂ, ਆਗੂਆਂ ਅਤੇ ਲੋਕਾਂ ਦੇ ਸੁਨੇਹੇ, ਮੰਗਾਂ ਅਤੇ ਮੁਸ਼ਕਿਲਾਂ ਨੂੰ ਹਾਈ ਕਮਾਨ ਤੱਕ ਪਹੁੰਚਾਂਵਾਂਗਾ। ਇਸ ਮੌਕੇ ਤੇ ਬਟਾਲਾ ਇਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼੍ਰੀ ਨਰੇਸ਼ ਗੋਇਲ, ਸਿਟੀ ਪ੍ਰਧਾਨ ਸ਼੍ਰੀ ਰਾਕੇਸ਼ ਤੁੱਲੀ, ਸ੍ਰ: ਪਰਮਜੀਤ ਸਿੰਘ ਸੋਹਲ, ਆਪ ਆਗੂ ਵਿਜੈ ਤ੍ਰੇਹਨ, ਪ੍ਰਿੰਸੀਪਲ ਹਰਭਜਨ ਸਿੰਘ ਸੇਖੋਂ, ਅਨਿਲ ਅੱਗਰਵਾਲ, ਸ੍ਰ: ਜਰਨੈਲ ਸਿੰਘ, ਐਡਵੋਕੇਟ ਭਾਰਤ ਅਗਰਵਾਲ, ਅਰੁਣ ਸੋਨੀ, ਬਿੰਦਾ ਸੈਣੀ, ਚਰਨਜੀਤ ਸਾਬਕਾ ਐਮ.ਸੀ, ਰਾਜਿੰਦਰ ਚੌਹਾਨ, ਸ਼੍ਰੀ ਹੀਰਾ ਜੀ ਬੈਗਾਂ ਵਾਲੇ, ਸ.ਤਲਵਿੰਦਰ ਸਿੰਘ ਮੰਡੀ ਪ੍ਰਧਾਨ, ਸ਼ੰਮੀ ਪ੍ਰਧਾਨ, ਸੋਨੂੰ ਪ੍ਰਧਾਨ, ਸੂਰਜ ਲਖੋਤਰਾ, ਸ: ਨਵਜੋਤ ਸਿੰਘ, ਸ: ਜ਼ੋਰਾਵਰ ਸਿੰਘ, ਸ: ਸੁਖਦੇਵ ਸਿੰਘ ਬਾਬਾ, ਰਾਜ ਕੁਮਾਰ ਰਾਜੂ, ਸੁਦੇਸ਼ ਕੁਮਾਰ, ਸ: ਰਛਪਾਲ ਸਿੰਘ ਬਾਜਵਾ,  ਕੀਮਤੀ ਲਾਲ ਆਸ਼ੂ, ਅਜੇ ਕੁਮਾਰ ਹਾਥੀ ਗੇਟ ਅਤੇ ਹੋਰ ਆਪ ਆਗੂ ਹਾਜ਼ਿਰ ਸਨ।