Prime Punjab Times

Latest news
ਖੇਡਾਂ ਵਤਨ ਪੰਜਾਬ ਦੇ ਵਾਲੀਬਾਲ ਮੁਕਾਬਲੇ 'ਚ ਨਵਜੋਤ ਸਿੰਘ ਨੇ ਜਿੱਤਿਆ ਕਾਂਸੇ ਤਗਮਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਛੇਵੀਂ ਵਾਰ SGPC ਪ੍ਰਧਾਨ ਬਣਨ ’ਤੇ ਮਨਦੀਪ ਸਿੰਘ ਢੀਂਡਸਾ ਅਤੇ ਜਸਵਿੰਦਰ ਸਿੰਘ ਮਾਣਕੂ ... ਬੀਚ ਵਾਲੀਬਾਲ ਦੇ ਸੂਬਾ ਪੱਧਰੀ ਮੁਕਾਬਲੇ ਵਿੱਚ ਨਵਜੋਤ ਸਿੰਘ ਨੇ ਜਿੱਤਿਆ ਸੋਨ ਤਮਗਾ ਖ਼ਾਲਸਾ ਕਾਲਜ ਦੀ ਕਬੱਡੀ (ਨੈਸ਼ਨਲ ਸਟਾਈਲ) ਟੀਮ ਨੇ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਮੁਕਾਬਲੇ ਵਿੱਚ ਜਿੱਤਿਆ ਸੋਨ ਤਮਗ਼ਾ ਸਵਰਗਵਾਸੀ ਪ੍ਰਿੰਸੀਪਲ ਡਾ. ਸ਼ਬਨਮ ਕੌਰ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਵੱਲ ਕੇ.ਐਮ.ਐਸ. ਕਾਲਜ ਦਾ ਕਦਮ, ਨਵੇਂ ਮੁੱਖ ਗੇ... 30 ਨਵੰਬਰ ਤੱਕ ਘਰ ਬੈਠੇ ਆਨਲਾਈਨ ਸਵੈ-ਗਣਨਾ ਕਰਕੇ ਜ਼ਿਲ੍ਹਾ ਵਾਸੀ ਨਿਭਾਉਣ ਆਪਣੀ ਜ਼ਿੰਮੇਵਾਰੀ : ਡਿਪਟੀ ਕਮਿਸ਼ਨਰ ਪਿੰਡ ਸੰਸਾਰਪੁਰ ਵਿਖੇ ਅੱਖਾਂ ਦਾ ਮੁਫ਼ਤ ਕੈਂਪ 22 ਨਵੰਬਰ ਨੂੰ ਖਾਲਸਾ ਕਾਲਜ ਦੀ ਕ੍ਰਿਕੇਟ ਟੀਮ ਨੇ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਕ੍ਰਿਕੇਟ ਮੁਕਾਬਲੇ 'ਚ ਜਿੱਤਿਆ ਸੋਨ ਤਮਗ਼ਾ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਰਸਤਾ ਯਾਤਰਾ ਦਾ ਗੜ੍ਹਦੀਵਾਲਾ ਪਹੁੰਚਣ ਤੇ ਭਾਜਪਾ ਆਗੂਆ... ਖ਼ਾਲਸਾ ਕਾਲਜ ਦੀ ਵਾਲੀਬਾਲ ਟੀਮ ਨੇ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਮੁਕਾਬਲੇ 'ਚ ਜਿੱਤਿਆ ਸੋਨ ਤਮਗ਼ਾ
ADVERTISEMENT
You are currently viewing ਜਿਲ੍ਹਾ ਪ੍ਰਸਾਸਨ ਵੱਲੋਂ ਫੰਗੋਤਾ ਵੈਲੀ ਨੂੰ ਟੂਰਿਸਟ ਹੱਬ ਵਜੋਂ ਪਰਮੋਟ ਕਰਨ ਲਈ ਕੀਤਾ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਆਯੋਜਿਤ

ਜਿਲ੍ਹਾ ਪ੍ਰਸਾਸਨ ਵੱਲੋਂ ਫੰਗੋਤਾ ਵੈਲੀ ਨੂੰ ਟੂਰਿਸਟ ਹੱਬ ਵਜੋਂ ਪਰਮੋਟ ਕਰਨ ਲਈ ਕੀਤਾ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਆਯੋਜਿਤ

ਜਿਲ੍ਹਾ ਪ੍ਰਸਾਸਨ ਵੱਲੋਂ ਫੰਗੋਤਾ ਵੈਲੀ ਨੂੰ ਟੂਰਿਸਟ ਹੱਬ ਵਜੋਂ ਪਰਮੋਟ ਕਰਨ ਲਈ ਕੀਤਾ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਆਯੋਜਿਤ

—-ਜਿਲ੍ਹਾ ਅਧਿਕਾਰੀਆਂ ਅਤੇ ਬਾਈਕਰਜ ਨੇ ਲਿਆ ਫੰਗੋਤਾ ਵੈਲੀ ਦੇ ਨਜਾਰਿਆਂ ਦਾ ਅਨੰਦ

–ਜਿਲ੍ਹਾ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਇਨ੍ਹਾਂ ਸਥਾਨਾਂ ਤੇ ਪਹੁੰਚ ਕੇ ਇਨ੍ਹਾਂ ਨਜਾਰਿਆਂ ਦਾ ਅਨੰਦ ਮਾਨਣ ਲਈ ਕੀਤਾ ਪ੍ਰੇਰਿਤ

ਪਠਾਨਕੋਟ: 27 ਮਾਰਚ (ਅਵਿਨਾਸ਼ ਸ਼ਰਮਾ ) :  ਜਿਲ੍ਹਾ ਪ੍ਰਸਾਸਨ ਪਠਾਨਕੋਟ ਵੱਲੋਂ ਪਠਾਨਕੋਟ ਵਿਖੇ ਟੂਰਿਸਟ ਹੱਬ ਨੂੰ ਪਰਮੋਟ ਕਰਨ ਲਈ ਇੱਕ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਆਯੋਜਿਤ ਕੀਤੀ ਗਿਆ। ਜਿਸ ਦੀ ਪ੍ਰਧਾਨਗੀ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਕੀਤੀ ਗਈ। ਇਸ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਵਿੱਚ ਜਲੰਧਰ ਤੋਂ ਕਰੀਬ 50 ਬੂਲੇਟ ਬਾਈਕਰਜ ਨੇ ਭਾਗ ਲਿਆ ਅਤੇ ਇਸ ਤੋਂ ਇਲਾਵਾ ਪਠਾਨਕੋਟ ਤੋਂ ਵੀ ਬਾਈਕਰਜ ਨੇ ਹਿੱਸਾ ਲਿਆ। ਫੰਗੋਤਾ ਵੈਲੀ ਮੋਟਰਸਾਇਕਲ ਟੂਰ ਸਵੇਰੇ ਕਰੀਬ 6.30 ਵਜੇ ਰਾਵੀ ਸਦਨ ਰੈਸਟ ਹਾਊਸ ਸਾਹਪੁਰਕੰਡੀ ਟਾਊਨਸਿਪ ਤੋਂ ਸੂਰੂ ਕੀਤੀ ਗਈ, ਜੋ ਧਾਰ ਕਲ੍ਹਾਂ ਚੋਕ ਤੋਂ ਹੁੰਦੇ ਹੋਏ ਦੁਨੇਂਰਾ ਤੋਂ ਟਿੱਕਰ ਵਾਲੀ ਮਾਤਾ ਮੰਦਿਰ ਵਿਖੇ ਪਹੁੰਚਿਆਂ। ਜਿੱਥੇ ਸਾਰੇ ਬਾਈਕਰਜ ਅਤੇ ਜਿਲ੍ਹਾ ਅਧਿਕਾਰੀਆਂ ਵੱਲੋਂ ਯੋਗਾ ਅਤੇ ਮੈਡੀਟੇਸਨ ਕੀਤੀ ਗਈ । ਇਸ ਤੋਂ ਬਾਅਦ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਸਾਰਟੀ ਤੋਂ ਹੁੰਦਿਆਂ ਹੋਇਆ ਫੰਗੋਤਾ ਵੈਲੀ ਵਿਖੇ ਪਹੁੰਚਿਆ। ਜਿੱਥੇ ਬਾਈਕਰਜ ਅਤੇ ਹੋਰ ਜਿਲ੍ਹਾ ਅਧਿਕਾਰੀਆਂ ਵੱਲੋਂ ਸਾਈਕਲਿੰਗ, ਵੋਟਿੰਗ, ਫੀਸਿੰਗ, ਹਾਊਸ ਰਾਈਡਿੰਗ, ਵਾਕਿੰਗ ਆਦਿ ਕੀਤੀ ਗਈ। ਜਿਕਰਯੋਗ ਹੈ ਕਿ ਇਸ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਦੋਰਾਨ ਮਾਨਯੋਗ ਡਿਪਟੀ ਕਮਿਸਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ, ਗੁਰਸਿਮਰਨ ਸਿੰਘ ਢਿੱਲੋ ਐਸ.ਡੀ.ਐਮ. ਪਠਾਨਕੋਟ, ਜਗਨੂਰ ਸਿੰਘ ਗਰੇਵਾਲ ਐਸ.ਡੀ.ਐਮ. ਧਾਰਕਲ੍ਹਾਂ ਵੀ ਆਪਣੀ ਅਪਣੀ ਬੂਲੇਟ ਮੋਟਰਸਾਈਕਲ ਤੇ ਸਾਮਲ ਹੋਏ ਅਤੇ ਇਸ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਨੂੰ ਹੋਰ ਵੀ ਜਿਆਦਾ ਰੋਚਕ ਬਣਾ ਦਿੱਤਾ। ਇਸ ਤੋਂ ਇਲਾਵਾ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਵਿੱਚ ਆਰਮੀ ਦੇ ਨੋਜਵਾਨ ਅਤੇ ਅਧਿਕਾਰੀਆਂ ਵੱਲੋਂ ਵੀ ਭਾਗ ਲਿਆ ਗਿਆ। ਜਿਕਰਯੋਗ ਹੈ ਕਿ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਦੋਰਾਨ ਰਾਈਡਿੰਗ ਪਾਟਨਰ ਯੂਨਾਈਟਿਡ ਆਟੋ ਵਲਡ ਵੱਲੋਂ ਵਿਸੇਸ ਸਹਿਯੋਗ ਦਿੱਤਾ ਗਿਆ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਇਹ ਜਿਲ੍ਹਾ ਪ੍ਰਸਾਸਨ ਵੱਲੋਂ ਇਕ ਉਪਰਾਲਾ ਕੀਤਾ ਗਿਆ ਹੈ ਕਿ ਜੋ ਕੁਦਰਤ ਦੀ ਗੋਦ ਵਿੱਚ ਅਜਿਹੀਆਂ ਸੁੰਦਰ ਜਗ੍ਹਾਂ ਹਨ ਉਨ੍ਹਾਂ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ ਤਾਂ ਜੋ ਜਿਲ੍ਹਾ ਪਠਾਨਕੋਟ ਦੇ ਜੋ ਖੇਤਰ ਖੁਬਸੁਰਤੀ ਦੀ ਨਜਰ ਨਾਲ ਬਹੁਤ ਹੀ ਸੁੰਦਰ ਹਨ ਉਨ੍ਹਾਂ ਪ੍ਰਤੀ ਲੋਕਾਂ ਦਾ ਰੂਝਾਂਨ ਵਧਾਇਆ ਜਾ ਸਕੇ ਤਾਂ ਜੋ ਪਠਾਨਕੋਟ ਦੇ ਫੰਗੋਤਾ, ਚਮਰੋੜ ਦਾ ਨਾਮ ਦੇਸ ਦੁਨੀਆਂ ਵਿੱਚ ਬਣ ਸਕੇ ਅਤੇ ਜਿਲ੍ਹਾ ਪਠਾਨਕੋਟ ਵਿੱਚ ਦੂਰ ਦੇਸ ਤੋਂ ਵੀ ਟੂਰਿਸਟ ਇਨ੍ਹਾਂ ਨਜਾਰਿਆਂ ਦਾ ਅਨੰਦ ਮਾਣਨ ਲਈ ਆ ਸਕਣ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਅਜਿਹੀਆਂ ਬਹੁਤ ਹੀ ਸੁੰਦਰ ਜਗ੍ਹਾਂ ਹਨ ਜੋ ਲੋਕਾਂ ਦੀ ਨਜਰ ਤੋਂ ਬਹੁਤ ਹੀ ਦੂਰ ਸਨ ਪਰ ਪਿਛਲੇ ਕੂਝ ਸਮੇਂ ਤੋਂ ਅਸੀਂ ਉਪਰਾਲਾ ਕੀਤਾ ਹੈ ਕਿ ਇਨ੍ਹਾਂ ਸਥਾਨਾਂ ਦੀ ਸੁੰਦਰਤਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਜਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਇਨ੍ਹਾਂ ਸਥਾਨਾਂ ਤੇ ਪਹੁੰਚ ਕੇ ਇਨ੍ਹਾਂ ਸਥਾਨਾਂ ਦਾ ਅਨੰਦ ਪ੍ਰਾਪਤ ਕਰਨ।
ਜਿਕਰਯੋਗ ਹੈ ਕਿ ਕਰੀਬ 4-5 ਘੰਟੇ ਤੱਕ ਫੰਗੋਤਾ ਵਿਖੇ ਰੁਕਣ ਤੋਂ ਬਾਅਦ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਦੂਨੇਰਾ ਵਿਖੇ ਸਥਿਤ ਕਟੋਰੀ ਬੰਗਲਾ ਰੈਸਟ ਹਾਊਸ ਵਿਖੇ ਪਹੁੰਚਿਆ। ਜਿੱਥੇ ਜਿਲ੍ਹਾ ਪ੍ਰਸਾਸਨ ਵੱਲੋਂ ਇੱਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਦੋਰਾਨ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਵਿੱਚ ਭਾਗ ਲੈਣ ਵਾਲੇ ਬਾਈਕਰਜ ਨੂੰ ਵਿਸੇਸ ਤੋਰ ਤੇ ਸਨਮਾਨਤ ਕੀਤਾ ਗਿਆ ਅਤੇ ਇਸ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਜਿਨ੍ਹਾਂ ਅਧਿਕਾਰੀਆਂ ਵੱਲੋਂ ਸਹਿਯੋਗ ਦਿੱਤਾ ਗਿਆ ਉਨ੍ਹਾਂ ਨੂੰ ਵੀ ਵਿਸੇਸ ਤੋਰ ਤੇ ਸਨਮਾਨਤ ਕੀਤਾ ਗਿਆ।
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਲਛਮਣ ਸਿੰਘ ਤਹਿਸੀਲਦਾਰ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਸਿਧਾਰਥ ਕੁਮਾਰ, ਰਾਜੇਸ ਮਹਾਜਨ ਵਾਈਲਡ ਲਾਈਫ ਅਧਿਕਾਰੀ ਅਤੇ ਹੋਰ ਵੀ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜਰ ਸਨ।