Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਹੈਰੋਇਨ ਅਤੇ ਚੂਰਾ ਪੋਸਤ ਸਮੇਤ 2 ਕਾਬੂ

ਹੈਰੋਇਨ ਅਤੇ ਚੂਰਾ ਪੋਸਤ ਸਮੇਤ 2 ਕਾਬੂ

ਗੁਰਦਾਸਪੁਰ (ਅਸ਼ਵਨੀ) 

8 ਅਪ੍ਰੈਲ – ਪੁਲਿਸ ਜਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲੀਸ ਵਲੋ 2 ਵਿਅਕਤੀਆ ਨੂੰ 5.5 ਮਿਲੀ ਗ੍ਰਾਮ ਹੈਰੋਇਨ , 2 ਹਜ਼ਾਰ ਰੁਪਏ ਡੱਰਗ ਮੰਨੀ ਅਤੇ 40 ਕਿਲੋ ਚੁਰਾਂ ਪੋਸਤ ( ਭੂਕੀ ) ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ।
ਸਹਾਇਕ ਸਬ ਇੰਸਪੈਕਟਰ ਸੁਰਜੀਤ ਸਿੰਘ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦੱਸਿਆ ਕਿ ਉਸ ਨੂੰ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਨੇੜੇ ਸ਼ਮਸ਼ਾਨ ਘਾਟ ਪਿੰਡ ਦੁਆਬਾ ਵਿੱਖੇ ਨਾਕਾਬੰਦੀ ਕਰਕੇ ਸੁਖਵਿੰਦਰ ਕੁਮਾਰ ਉਰਫ ਮੁੰਨਾ ਵਾਸੀ ਡੀਡਾ ਸਾਂਸੀਆਂ ਨੂੰ ਸਕੂਟਰੀ ਨੰਬਰ ਪੀ ਬੀ 06 ਬੀ ਸੀ 5191 ਸਮੇਤ ਕਾਬੂ ਕਰਕੇ ਚੈਕਿੰਗ ਕੀਤੀ ਤਾਂ 5.5 ਗ੍ਰਾਮ ਹੈਰੋਇਨ ਅਤੇ 2000 ਰੁਪਏ ਡੱਰਗ ਮੰਨੀ ਬਰਾਮਦ ਹੋਏ ਪੁੱਛ-ਗਿੱਛ ਦੋਰਾਨ ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਇਹ ਹੈਰੋਇਨ ਉਸ ਨੇ ਪੂਜਾ ਵਾਸੀ ਡੀਡਾ ਸਾਂਸੀਆਂ ਪਾਸੋਂ 12 ਹਜ਼ਾਰ ਰੁਪਏ ਦੀ ਖਰੀਦੀ ਹੈ ।
ਸਹਾਇਕ ਸਬ ਇੰਸਪੈਕਟਰ ਹਰਮਿੰਦਰ ਸਿੰਘ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਨੇ ਦੱਸਿਆ ਕਿ ਉਸ ਨੇ ਬੱਬਰੀ ਵਾਈਪਾਸ ਵਿੱਖੇ ਨਾਕਾਬੰਦੀ ਕਰਕੇ ਰਣਜੋਧ ਸਿੰਘ ਵਾਸੀ ਹਰਦੋਰਵਾਲ ਕਲਾਂ ਜੋ ਟਰੱਕ ਨੰਬਰ ਪੀ ਬੀ 46 ਐਨ 9747 ਤੇ ਸਵਾਰ ਹੋ ਕੇ ਪਠਾਨਕੋਟ ਸਾਈਡ ਵੱਲੋ ਆ ਰਿਹਾ ਸੀ । ਇਸ ਨੂੰ ਸ਼ੱਕ ਪੈਣ ਉੱਪਰ ਰੋਕ ਕੇ ਚੈੱਕ ਕੀਤਾ ਤਾਂ 40 ਕਿਲੋ ਚੂਰਾ ਪੋਸਤ ( ਭੁੱਕੀ ) ਬਰਾਮਦ ਹੋਈ ।