Prime Punjab Times

Latest news
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਸੌਂਪਿਆ ਗਿਆ ਮੰਗ ਪੱਤਰ ਆਮ ਆਦਮੀ ਕਲੀਨਿਕ ਕਪਾਹਟ ਅਤੇ ਉਥੇ ਚੱਲ ਰਹੇ ਗਰਭਵਤੀ ਅਤੇ ਬੱਚਿਆਂ ਦੇ ਟੀਕਾਕਰਣ ਦੀ ਅਚਨਚੇਤ ਚੈਕਿੰਗ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਵਿਦਿਆਰਥਣ ਜਸਦੀਪ ਕੌਰ ਸਨਮਾਨਿਤ, ਸਿ... ਫਲੈਗ ਮਾਰਚ ਦੌਰਾਨ ਜਲੰਧਰ ਰੋਡ ‘ਤੇ ਗੋਲੀਬਾਰੀ, ਹੋਟਲ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ
ADVERTISEMENT
You are currently viewing ਬਹਾਟੀਵਾਲ-ਕੈਸ਼ੋਪੁਰ ਟੰਡ ਵਿਖੇ ਸੂਫ਼ੀਆਨਾ ਜੋੜ ਮੇਲਾ ਕਰਵਾਇਆ ਗਿਆ

ਬਹਾਟੀਵਾਲ-ਕੈਸ਼ੋਪੁਰ ਟੰਡ ਵਿਖੇ ਸੂਫ਼ੀਆਨਾ ਜੋੜ ਮੇਲਾ ਕਰਵਾਇਆ ਗਿਆ

ਗੜ੍ਹਦੀਵਾਲਾ (ਚੌਧਰੀ) 

8 ਅਪ੍ਰੈਲ : ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਬਹਾਟੀਵਾਲ-ਕੈਸ਼ੋਪੁਰ ਟੰਡ ਵਿਖੇ ਪੀਰ ਸ਼ਾਹ ਮੁਹੰਮਦ ਜੀ ਦੇ ਦਰਬਾਰ ਤੇ ਸੂਫ਼ੀਆਨਾ ਜੋੜ ਮੇਲਾ ਬਾਬਾ ਰਾਮਜੀ (ਸੂਫ਼ੀ ਲੇਖਕ) ਗੱਦੀਨਸ਼ੀਨ ਦਰਬਾਰ ਸ਼੍ਰੀ ਬਾਲਾ ਜੀ (ਹਨੂੰਮਾਨ ਜੀ) ਬਹਾਟੀਵਾਲ ਵੱਲੋਂ ਸੰਗਤਾਂ ਤੇ ਦਰਬਾਰ ਦੇ ਸੇਵਾਦਾਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ।ਜਿਸ ਵਿੱਚ ਵਿਸ਼ੇਸ ਮਹਿਮਾਨ ਵਜੋਂ ਬਾਬਾ ਬਾਲੀ ਜੀ ਸ਼ਾਮ ਚੌਰਾਸੀ, ਬਾਬਾ ਪ੍ਰੇਮ ਦਾਸ ਜੀ ਰਜਪਾਲਵਾਂ, ਬਾਬਾ ਸਾਬੀ ਸਰਕਾਰ ਜੀ ਸ਼ਾਮ ਚੌਰਾਸੀ, ਬਾਬਾ ਲਛਮਣ ਦਾਸ ਜੀ ਫੰਬੀਆਂ, ਬਾਬਾ ਚੰਦਰ ਸ਼ੇਖਰ ਜੀ ਸਕਰਾਲਾ, ਬਾਬਾ ਸੁਖਵਿੰਦਰ ਸਿੰਘ ਜੀ ਸਰਹਾਲਾ ਮੁੰਡੀਆਂ ਅਤੇ ਵੱਖ-ਵੱਖ ਡੇਰਿਆਂ ਤੋਂ ਸੰਤ ਮਹਾਂਪੁਰਸ਼ ਸੰਗਤਾਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ ਅਤੇ ਮੁੱਖ ਮਹਿਮਾਨ ਵਜੋਂ ਵਿਧਾਇਕ ਜਸਵੀਰ ਸਿੰਘ ਰਾਜਾ ਉੜਮੁੜ ਟਾਂਡਾ, ਵਿਧਾਇਕ ਕਰਮਵੀਰ ਸਿੰਘ ਘੁੰਮਣ ਦਸੂਹਾ, ਸ. ਅਰਵਿੰਦਰ ਸਿੰਘ ਰਸੂਲਪੁਰ, ਸ. ਲਖਵਿੰਦਰ ਸਿੰਘ ਲੱਖੀ ਪਹੁੰਚੇ। ਸਭ ਤੋਂ ਪਹਿਲਾਂ ਚਾਦਰ ਅਤੇ ਝੰਡੇ ਚੜਾਉਣ ਦੀ ਰਸਮ ਅਦਾ ਕੀਤੀ ਗਈ। ਉਸ ੳਪੁਰੰਤ ਮਸ਼ੂਹਰ ਗਾਇਕ ਨੰਦ ਵਿਨਰ ਵਾਈਸ ਆਫ ਪੰਜਾਬ ਨੇ ਆਪਣੇ ਕਲਾਮ ਅੱਲਾ ਹੂੰ ਅੱਲਾ ਹੂੰ ਨਾਲ ਅਤੇ ਰਾਜੂ ਸ਼ਾਹ ਮਸਤਾਨਾ ਨੇ ਆਪਣੇ ਕਲਾਮ ਔਖੀ ਹੁੰਦੀ ਏ ਫਕੀਰੀ ਸੱਜਣਾਂ ਨਾਲ ਸੰਗਤਾਂ ਨੂੰ ਮੰਤਰ ਮੁਗਧ ਕੀਤਾ, ਉਸ ਤੋਂ ਬਾਅਦ ਸ਼ਿਵ ਕੁਮਾਰ ਕਾਦਰੀ, ਜਰਨੈਲ ਸੋਨੀ ਅਤੇ ਨਿਸ਼ਾਂਤ ਨਿਸ਼ੂ ਨੇ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ।ਇਸ ਮੌਕੇ ਬਾਬਾ ਰਾਮਜੀ ਵੱਲੋਂ ਆਏ ਮੁੱਖ ਮਹਿਮਾਨਾਂ ਅਤੇ ਸਾਧੂ ਸੰਤਾਂ ਦਾ ਸਿਰਪਾਓ ਅਤੇ ਯਾਦ ਚਿੰਨ੍ਹ ਭੇਂਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਵਿਧਾਇਕ ਸ. ਜਸਵੀਰ ਸਿੰਘ ਰਾਜਾ ਨੇ ਆਪਣੇ ਸੰਬੋਧਨ ਵਿੱਚ ਸੰਗਤਾਂ ਨੂੰ ਮੇਲੇ ਦੀਆ ਵਧਾਈਆਂ ਦਿੰਦੇ ਹੋਏ ਕਿਹਾ ਕਿ ਸਾਨੂੰ ਸਭ ਧਰਮਾਂ ਦਾ ਸਨਾਮਨ ਕਰਨਾ ਚਾਹੀਦਾ ਹੈ ਅਤੇ ਸਭ ਧਰਮਾਂ ਦੇ ਸੱਚੇ ਸਾਧੂ ਸੰਤ ਸਾਨੂੰ ਰੱਬ ਨਾਲ ਜੁੜਨ ਦੀ ਪ੍ਰੇਰਣਾ ਦਿੰਦੇ ਹਨ। ਹਲਕਾ ਵਿਧਾਇਕ ਦਸੂਹਾ ਸ. ਕਰਮਵੀਰ ਸਿੰਘ ਘੁੰਮਣ ਨੇ ਜੋੜ ਮੇਲੇ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਸਭ ਧਰਮ ਸਾਨੂੰ ਮਾਨਤਵਾ ਦੀ ਸੇਵਾ ਲਈ ਪ੍ਰੇਰਿਤ ਕਰਦੇ ਹਨ, ਸਾਨੂੰ ਮਾਨਵਤਾ ਦਾ ਪਾਠ ਪੜਾ ਕੇ ਰੱਬ ਨਾਲ ਜੋੜਦੇ ਹਨ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਇਸ ਮੌਕੇ ਮਸ਼ਹਰੂ ਗੀਤਕਾਰ ਸੁਖਜੀਤ ਝਾਂਸਾ ਵਾਲਾ, ਪ੍ਰਧਾਨ ਸਮੂਨ ਸੂਦ, ਡਾ. ਪਰਸ਼ੋਤਮ ਸਰਮਾਂ, ਵੈਦ ਦੀਪਕ, ਡਾ. ਹਰਵਿੰਦਰ, ਕੇਸ਼ਵ ਸਿੰਘ ਸੈਣੀ ਬਲਾਕ ਪ੍ਰਧਾਨ ਟਾਂਡਾ, ਹਰਜੀਤ ਸਿੰਘ ਹੈਪੀ ਰਾਜਾ ਕਲਾਂ ਵਾਇਸ ਬਲਾਕ ਪ੍ਰਧਾਨ, ਅਵਤਾਰ ਸਿੰਘ ਪੀ.ਏ ਵਿਧਾਇਕ, ਸਰਕਲ ਪ੍ਰਧਾਨ ਸਬਾਕਾ ਸਰਪੰਚ ਪਰਮਿੰਦਰ ਸਿੰਘ ਕੈਸੋਪੁਰ, ਸ਼ੁਭਮ ਸੋਹਤਾ, ਸ਼ੈਂਕੀ ਕਲਿਆਣ, ਜਸਵਿੰਦਰ ਸਿੰਘ ਮਾਣਕੂ, ਸਰਪੰਚ ਜੈਪਾਲ, ਨੰਬਰਦਾਰ ਦਲਜੀਤ ਕੁਮਾਰ, ਚੌਂਕੀਦਾਰ ਹਜ਼ਾਰਾ ਰਾਮ, ਪੰਚ ਆਸ਼ਾ ਰਾਣੀ, ਪੰਚ ਰਜਿੰਦਰ ਕੁਮਾਰ, ਰਮਨ ਕੁਮਾਰ, ਨਵਲ ਕਿਸ਼ੋਰ, ਕਸ਼ਤੂਰੀ ਲਾਲ, ਸ਼ੁਭਾਸ ਸ਼ਰਮਾਂ, ਤਿਲਕ ਰਾਜ, ਸਰਪੰਚ ਬਲਵਿੰਦਰ ਸਿੰਘ, ਬਲਕਾਰ ਸਿੰਘ ਲਿੱਟ, ਓਮਪਾਲ, ਬਲਦੇਵ ਸਿੰਘ ਸਮੇਤ ਦਰਬਾਰ ਸ੍ਰੀ ਬਾਲਾ ਬਾਹਟੀਵਾਲ ਦੇ ਸੇਵਾਦਾਰ ਅਤੇ ਦਰਬਾਰ ਬਾਬਾ ਸ਼ਾਮੀ ਸ਼ਾਹ ਜੀ ਸ਼ਾਮ ਚੌਰਾਸੀ ਦੇ ਸੇਵਾਦਾਰ ਅਤੇ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਸੰਗਤਾਂ ਹਾਜ਼ਰ ਸਨ। ਇਸ ਮੌਕੇ ਵਿਸ਼ਾਲ ਲੰਗਰ ਵੀ ਲਗਾਏ ਗਏ।

error: copy content is like crime its probhihated