ਗੜ੍ਹਦੀਵਾਲਾ (ਚੌਧਰੀ /ਯੋਗੇਸ਼ ਗੁਪਤਾ)
10 ਦਸੰਬਰ : ਅੱਜ ਪੰਜਾਬ ਵਿੱਚ ਹਰ ਇਨਸਾਨ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਜਿਸ ਤਰੀਕੇ ਨਾਲ ਹਰਰੋਜ਼ ਪੰਜਾਬ ਵਿਚ ਕਿਤੇ ਨਾ ਕਿਤੇ ਗੋਲੀਆਂ ਤੇ ਬੰਬ ਚੱਲ ਰਹੇ ਹਨ ਤੇ ਜਨਤਾ ਮਰ ਰਹੀ ਹੈ ਪਰ ਭਗਵੰਤ ਮਾਨ ਤੇ ਕੇਜਰੀਵਾਲ ਆਮ ਆਦਮੀ ਪਾਰਟੀ ਨੂੰ ਝਾੜੂੂ ਰਾਸ਼ਟਰੀ ਪਾਰਟੀ ਬਨਾਉਣ ਲਈ ਝੂਠ ਤੇ ਝੂਠ ਬੋਲੀੇ ਜਾ ਰਹੇ ਹਨ। ਪੰਜਾਬ ਵਿੱਚ ਪੂਰਾ ਜੰਗਲੀ ਰਾਜ ਦਾ ਬੋਲਬਾਲਾ ਚੱਲ ਰਿਹਾ ਹੈ। ਜਿਸ ਤੇ ਸਾਫ ਜਾਹਿਰ ਹੁੰਦਾ ਹੈ ਕਿ ਪੰਜਾਬ ਵਿੱਚ ਹੁਣ ਲੋਕ ਬਹੁਤੇ ਸੁਰੱਖਿਅਤ ਨਹੀਂ। ਇੱਥੇ ਹੁਣ ਯੂ ਪੀ, ਬਿਹਾਰੀ ਰਾਜ ਵਾਲਾ ਹਾਲ ਹੋਇਆ ਪਿਆ ਹੈ। ਇਸ ਵਾਸਤੇ ਪੰਜਾਬ ਵਿੱਚੋਂ ਜੰਗਲੀ ਰਾਜ ਖਤਮ ਕਰਨ ਲਈ ਪੰਜਾਬ ਗਵਰਨਰ ਕੋਲੋਂ ਰਾਸਟਰਪਤੀ ਰਾਜ ਲਗਾਉਣ ਦੀ ਮੰਗ ਕਰਦੇ ਹਾਂ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸਰੂਪ ਸਿੰਘ ਪੰਡੋਰੀ ਅਰਾਂਈਆਂ ਉਪ ਪ੍ਰਧਾਨ ਆਲ ਇੰਡੀਆ ਸੋਨੀਆ ਗਾਂਧੀ ਐਸੋਸੀਏਸ਼ਨ ਪੰਜਾਬ ਇੰਚਾਰਜ ਜਿਲਾਂ ਹੁਸਿ਼ਆਰਪੁਰ, ਕਪੂਰਥਲਾ, ਏ ਆਈ ਹਿਉਮਨ ਰਾਈਟਸ ਸਟੇਟ ਸੇਕਟਰੀ ਪੰਜਾਬ, ਸਾਬਕਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ। ਪੰਡੋਰੀ ਅਰਾਂਈਆਂ ਨੇ ਕਿਹਾ ਪੰਜਾਬ ਵਿੱਚ ਹਰ ਮੁਲਾਜ਼ਮ ਜੱਥੇਬੰਦੀ ਧਰਨੇ ਪਰ ਹੈ। ਕਿਸਾਨ ਧਰਨੇ ਪਰ, ਮਜਦੂਰ ਧਰਨੇ ਪਰ ਹੈ। ਪੰਜਾਬ ਦੀ ਸਰਕਾਰ ਦਾ ਧਿਆਨ ਪੰਜਾਬ ਦੀ ਜਨਤਾ ਦੀ ਸੁਰੱਖਿਆ ਵੱਲ ਬਿਲਕੁਲ ਵੀ ਨਹੀਂ ਹੈ,ਪੰਜਾਬ ਵਿੱਚ ਰੋਜ ਸਰੇਆਮ ਗੋਲੀਆਂ ਨਾਲ ਜਨਤਾ ਮਾਰੀ ਜਾ ਰਹੀ ਹੈ। ਝਾੜੂੂ ਪਾਰਟੀ ਲੋਕਾਂ ਨੂੰ ਝੂਠੇ ਵਾਦਿਆਂ ਨਾਲ ਰਿਝਾਉਣ ਤੇ ਲੱਗੀ ਹੋਈ ਹੈ ਪਰ ਅੱਜ ਜੋ ਤਰਨਤਾਰਨ ਵਿੱਚ ਹਮਲਾ ਕੀਤਾ ਗਿਆ ਇਸ ਤੋਂ ਸਾਫ ਹੋ ਗਿਆ ਆਮ ਆਦਮੀ ਪਾਰਟੀ ਨੂੰ ਆਪਣੀ ਸਰਕਾਰ ਆਪ ਡਿਗਾਣੀ ਚਹੀਦੀ ਹੈ ਨਹੀਂ ਤਾਂ ਇਹ ਨਾ ਹੋ ਜਾਵੇ ਜਨਤਾ ਆਪਣੀ ਜਮੀਰ ਜਗਾਕੇ ਸਰਕਾਰ ਨਾਲ ਬਗਾਵਤ ਕਰ ਲਵੇ। ਪੰਡੋਰੀ ਅਰਾਂਈਆਂ ਨੇ ਅੱਗੇ ਕਿਹਾ ਜਨਵਰੀ ਵਿੱਚ ਕਾਂਗਰਸ ਪਾਰਟੀ ਦੀ ਭਾਰਤ ਜੋੜੋਂ ਯਾਤਰਾ ਰਾਹੁਲ ਗਾਂਧੀ ਦੀ ਅਗਵਾਈ ਹੇਠਾਂ ਪੰਜਾਬ ਆ ਰਹੀ ਹੈ ਤੇ ਡਰ ਦਾ ਮਾਹੋਲ ਹੋਣ ਕਰਨ ਇਹ ਖਤਰਾ ਵੀ ਬਣਿਆ ਹੋਇਆ ਹੈ ਕਿਤੇ ਯਾਤਰਾ ਨੂੰ ਨੁਕਸਾਨ ਨਾ ਹੋ ਜਾਵੇ ਜਿਸ ਤਰੀਕੇ ਨਾਲ ਪੰਜਾਬ ਵਿੱਚ ਦਹਿਸ਼ਤ ਵਾਲਾ ਮਾਹੌਲ ਹੈ।








