Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਬਾਬਾ ਦੀਪ ਸਿੰਘ ਸੇਵਾਦਲ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਵਲੋਂ ਕੰਢੀ ਖੇਤਰ ਲਈ ਐਬੂਲੈਂਸ ਭੇਂਟ 

ਬਾਬਾ ਦੀਪ ਸਿੰਘ ਸੇਵਾਦਲ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਵਲੋਂ ਕੰਢੀ ਖੇਤਰ ਲਈ ਐਬੂਲੈਂਸ ਭੇਂਟ 

ਗੜ੍ਹਦੀਵਾਲਾ 15 ਫਰਵਰੀ (ਚੌਧਰੀ) 

: ਗੜ੍ਹਦੀਵਾਲਾ ਦੇ ਨੇੜਲੇ ਪਿੰਡ ਭੱਟਲਾਂ ਵਿਖੇ ਝਿੜਾ ਬਾਬਾ ਸਹਾਲੀ ਦੇ ਸਥਾਨ ਤੇ ਕਰਵਾਏ ਸਾਦੇ ਸਮਾਗ ਦੌਰਾਨ ਬਾਬਾ ਦੀਪ ਸਿੰਘ ਸੇਵਾਦਲ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਕੰਢੀ ਖੇਤਰ ਦੇ ਲੋਕਾਂ ਦੀ ਸਿਹਤ ਸਹੂਲਤਾਂ ਨੂੰ ਮੁੱਖ ਰੱਖਦਿਆਂ ਕੰਢੀ ਖੇਤਰ ਲਈ ਐਬੂਲੈਂਸ ਭੇਂਟ ਕੀਤੀ ਗਈ।ਇਸ ਮੌਕੇ ਪਿੰਡ ਸਰਪੰਚ ਭੱਟਲਾਂ ਦੇ ਸਰਪੰਚ ਕੁਲਵੀਰ ਸਿੰਘ ਤੇ ਝਿੜਾ ਕਮੇਟੀ ਪ੍ਰਧਾਨ ਸੁਰਿੰਦਰਪਾਲ ਸਿੰਘ ਵਲੋਂ ਬਾਬਾ ਦੀਪ ਸਿੰਘ ਸੇਵਾਦਲ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਜੱਟਾਂ ਦੀ ਸਮੁੱਚੀ ਟੀਮ ਦਾ ਕੰਢੀ ਖੇਤਰ ਦੇ ਲੋਕਾਂ ਦੀ ਸਹੂਲਤ ਐਬੂਲੈਂਸ ਭੇਂਟ ਕਰਨ ਲਈ ਧੰਨਵਾਦ ਕੀਤਾ।ਇਸ ਮੌਕੇ ਉਕਤ ਸੁਸਾਇਟੀ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਜੱਟਾਂ ਨੇ ਕਿਹਾ ਬਾਬਾ ਦੀਪ ਸਿੰਘ ਸੇਵਾਦਲ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਹਮੇਸ਼ਾ ਲੋਕ ਹਿੱਤ ਕਾਰਜਾਂ ਨੂੰ ਸਮਰਪਿਤ ਹੈ।ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀ ਦੇ ਸਹਿਯੋਗ ਨਾਲ ਸੁਸਾਇਟੀ ਵੱਲੋਂ ਸਮੇਂ-ਸਮੇਂ ਅਨੇਕਾਂ ਲੋਕ ਭਲਾਈ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਪਹਿਲਕਦਮੀ ਕੀਤੀ ਜਾ ਰਹੀ ਹੈ।ਉਨ੍ਹਾਂ ਆਖਿਆ ਕਿ ਸੁਸਾਇਟੀ ਵਲੋਂ ਕੰਢੀ ਖੇਤਰ ਦੇ ਲੋਕਾਂ ਦੀ ਸਹੂਲਤ ਲਈ ਇਹ ਐਬੂਲੈਂਸ ਪਿੰਡ ਭੱਟਲਾਂ ਵਿਖੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਈ ਹੈ।ਜਿਹੜੀ ਕਿ ਲਗਭਗ 8/10 ਪਿੰਡ ਦੇ ਲੋਕਾਂ ਨੂੰ ਸਹੂਲਤ ਮਿਲੇਗੀ।ਉਨ੍ਹਾਂ ਕਿਹਾ ਕਿ ਇਸ ਐਬੂਲੈਂਸ ਨੂੰ ਚਲਾਉਣ ਤੇ ਦੇਖਭਾਲ ਦੀ ਸਾਰੀ ਜਿੰਮੇਵਾਰੀ ਉੱਕਤ ਪਿੰਡ ਦੀ ਕਮੇਟੀ ਦੀ ਹੋਵੇਗੀ।ਜੇਕਰ ਕਿਸੇ ਕਿਸਮ ਦੀ ਕੋਈ ਸਮੱਸਿਆ ਆਵੇਗੀ ਤਾਂ ਸੁਸਾਇਟੀ ਵੱਲੋਂ ਪੂਰਨ ਸਹਿਯੋਗ ਦਿੱਤਾ ਕੀਤਾ ਜਾਵੇਗਾ।ਇਸ ਮੌਕੇ ਸਰਪੰਚ ਕੁਲਵੀਰ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀਆਂ ਵੱਲੋਂ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਜੱਟਾਂ ਸਮੇਤ ਪੁੱਜੀਆਂ ਸਖ਼ਸ਼ੀਅਤਾਂ ਦੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਜਸਪਾਲ ਸਿੰਘ,ਸਰਪੰਚ ਲਖਵਿੰਦਰ ਸਿੰਘ ਮਿਰਜਾਪੁਰ,ਕੈਸ਼ੀਅਰ ਪ੍ਰਸ਼ੋਤਮ ਸਿੰਘ, ਗੁਰਵਿੰਦਰ ਸਿੰਘ, ਮਿੰਦਾ ਮੱਲ੍ਹਵਾਲ,ਗੁਰਪ੍ਰੀਤ ਸਿੰਘ ਭੋਗਪੁਰ ਸਮਰਾਟ ਸਵੀਟਸਾਪ ਹਾਊਸ, ਨਵੀ ਭੋਗਪੁਰ, ਮੱਖਣ ਸਿੰਘ ਭੋਗਪੁਰ, ਕੈਪਟਨ ਆਤਮ ਸਰੂਪ, ਪੰਡਿਤ ਪੱਪੂ ਭਾਣੋਵਾਲ,ਕੇਸ਼ਵ ਚੰਦ,ਬਿਮਲ ਕੁਮਾਰ, ਕੈਪਟਨ ਰਣਜੀਤ ਸਿੰਘ, ਧਿਆਨ ਚੰਦ,ਪਿ੍ਥਵੀ ਕੁਮਾਰ, ਅਰਜਨ ਲਾਲ,ਮਦਨ ਲਾਲ, ਰਛਪਾਲ ਸਿੰਘ, ਰਾਜੇਸ਼ ਕੁਮਾਰ, ਹੈਪੀ, ਨਰਿੰਦਰ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਕੰਢੀ ਦੇ ਪਿੰਡਾਂ ਦੇ ਲੋਕ ਹਾਜਰ ਸਨ।