Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਬੱਚਿਆਂ ਨੂੰ ਪ੍ਰੀਖਿਆ ਮੁਕਾਬਲਿਆਂ ਲਈ ਤਿਆਰ ਕਰਨ ਵਾਸਤੇ ਲਾਗੂ ਹੋਵੇਗੀ ਵਿਆਪਕ ਯੋਜਨਾਬੰਦੀ : ਕੈਬਨਿਟ ਮੰਤਰੀ ਡਾ.ਬਲਜੀਤ ਕੌਰ

ਬੱਚਿਆਂ ਨੂੰ ਪ੍ਰੀਖਿਆ ਮੁਕਾਬਲਿਆਂ ਲਈ ਤਿਆਰ ਕਰਨ ਵਾਸਤੇ ਲਾਗੂ ਹੋਵੇਗੀ ਵਿਆਪਕ ਯੋਜਨਾਬੰਦੀ : ਕੈਬਨਿਟ ਮੰਤਰੀ ਡਾ.ਬਲਜੀਤ ਕੌਰ

ਫਗਵਾੜਾ,(ਲਾਲੀ ਦਾਦਰ) 

ਬੱਚਿਆਂ ਨੂੰ ਪ੍ਰੀਖਿਆ ਮੁਕਾਬਲਿਆਂ ਲਈ ਤਿਆਰ ਕਰਨ ਵਾਸਤੇ ਲਾਗੂ ਹੋਵੇਗੀ ਵਿਆਪਕ ਯੋਜਨਾਬੰਦੀ-ਕੈਬਨਿਟ ਮੰਤਰੀ ਡਾ.ਬਲਜੀਤ ਕੌਰ

* ਡਾ.ਅੰਬੇਡਕਰ ਭਵਨ ਅਰਬਨ ਅਸਟੇਟ ਦਾ ਦੌਰਾ ਕਰਕੇ ਮੁਫ਼ਤ ਕੋਚਿੰਗ ਤੇ ਲੋਕ ਭਲਾਈ ਕਾਰਜ਼ਾਂ ਦਾ ਲਿਆ ਜਾਇਜ਼ਾ

28 ਅਕਤੂਬਰ : ਸਮਾਜਿਕ ਨਿਆਂ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਸ਼ੀਰੀ ਗੁਰੂ ਰਵਿਦਾਸ ਸਭਾ ਅਰਬਨ ਅਸਟੇਟ ਫਗਵਾੜਾ ਦੇ ਸੱਦੇ ´ਤੇ ਸਥਾਨਕ ਡਾ.ਅੰਬੇਡਕਰ ਭਵਨ ਅਰਬਨ ਅਸਟੇਟ ਦਾ ਦੌਰਾ ਕੀਤਾ ਗਿਆ।ਇਸ ਮੌਕੇ ਸਭਾ ਦੇ ਪਰਧਾਨ ਜਗਨ ਨਾਥ ਬਾਂਸਲ,ਜਨਰਲ ਸਕੱਤਰ ਘਨਸ਼ਾਮ,ਕੈਸ਼ੀਅਰ ਸਤਨਾਮ ਸਿੰਘ ਬਿਰਹਾ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਨੇ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ।ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਸਭਾ ਵਲੋਂ ਡਾ.ਅੰਬੇਡਕਰ ਭਵਨ ਅਰਬਨ ਅਸਟੇਟ ਵਿਖੇ ਚਲਾਏ ਜਾ ਰਹੇ ਕੋਚਿੰਗ ਕਲਾਸਾਂ ਦਾ ਨਿਰੀਖਣ ਕਰਦਿਆਂ ਕਿਹਾ ਕਿ ਅਜੋਕੇ ਦੌਰ ਵਿੱਚ ਨੌਜਵਾਨ ਪੀੜੀ ਨੂੰ ਮੁਕਾਬਲਿਆਂ ਲਈ ਤਿਆਰ ਕਰਨ ਵਾਲੀਅਾਂ ਸੰਸਥਾਵਾਂ ਨੂੰ ਪੰਜਾਬ ਸਰਕਾਰ ਵਲੋਂ ਮੁਕੰਮਲ ਸਹਿਯੋਗ ਅਤੇ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।ੳੁਹਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕਮਜ਼ੋਰ ਵਰਗਾਂ ਦੇ ਬੱਚਿਆਂ ਨੂੰ ਨੌਕਰੀਆਂ ਲਈ ਮੁਕਾਬਲੇ ਦੇ ਇਮਤਿਹਾਨਾਂ ਵਾਸਤੇ ਤਿਆਰ ਕਰਨ ਸਬੰਧੀ ਵਿਆਪਕ ਯੋਜਨਾਬੰਦੀ ਨੂੰ ਲਾਗੂ ਕੀਤਾ ਜਾਵੇਗਾ ਤਾਂ ਜੋ ਉਹ ਵੱਧ ਤੋਂ ਵੱਧ ਮੌਕਿਆਂ ਦਾ ਲਾਹਾ ਲੈ ਸਕਣ।ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਸਭਾ ਵਲੋਂ ਲੋਕ ਭਲਾੲੀ ਕਾਰਜਾਂ ਲਈ ਕੀਤੇ ਜਾ ਰਹੇ ੳਪਰਾਲਿਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਸ.ਭਗਵੰਤ ਮਾਨ ਦੀ ਅਗਵਾੲੀ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤਾ ਇੱਕ – ਇੱਕ ਵਾਅਦਾ ਪੂਰਾ ਕਰਨ ਲੲੀ ਵਚਨਬੰਧ ਹੈ।ੳੁਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਮਾਨ ਦੀ ਸਰਕਾਰ ਨੇ ਮੁਲਾਜਮਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਕੇ ਸਾਬਿਤ ਕਰ ਦਿੱਤਾ ਹੈ ਕਿ ੳੁਹ ਹੀ ੲਇੱਕੋ  ਇੱਕ ਪਾਰਟੀ ਹੈ ਜੋ ਪੰਜਾਬ,ਪੰਜਾਬੀਅਤ ਅਤੇ ਮੁਲਾਜ਼ਮਾਂ ਦੇ ਹੱਕਾਂ ਪਰਤੀ ਹਮਦਰੀ ਰੱਖਦੀ ਹੈ।ੲਿਸ ਮੌਕੇ ਜਿੱਥੇ ਫਗਵਾੜਾ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਫਗਵਾੜਾ ਤੋਂ ਆਪ ਦੇ ਹਲਕਾ ਇੰਚਾਰਜ ਸ.ਜੋਗਿੰਦਰ ਸਿੰਘ ਮਾਨ ਨੇ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨਾਲ ਮੁਲਾਕਾਤ ਕੀਤੀ।ਉੱਥੇ ਸਭਾ ਦੇ ਪਰਧਾਨ ਜਗਨ ਨਾਥ ਬਾਂਸਲ ਅਤੇ ਜਨਰਲ ਸਕੱਤਰ ਘਨਸ਼ਾਮ ਦੀ ਅਗਵਾਈ ਹੇਠ ਇੱਕ ਮੰਗ ਪੱਤਰ ਵੀ ਦਿੱਤਾ ਗਿਆ।ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ੳੁਹਨਾਂ ਦੀਅਾਂ ਮੰਗਾਂ ਨੂੰ ਧਿਅਾਨ ਨਾਲ ਸੁਣਿਆਂ ਅਤੇ ਭਰੋਸਾ ਦਿੱਤਾ ਕਿ ੳੁਕਤ ਮੰਗਾਂ ਸਬੰਧੀ ਜਲਦ ਹੀ ਲੋੜੀਂਦੇ ਕਦਮ ਚੁੱਕੇ ਜਾਣਗੇ।ੳੁਹਨਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕਰੀਬ 7 ਮਹੀਨਿਆਂ ਦੌਰਾਨ ਉਹ ਹਰ ਕੰਮ ਕਰ ਵਿਖਾੲਿਅਾ ਹੈ, ਜਿਸ ਨੂੰ ਸਮੇਂ- ਸਮੇਂ ਦੀਅਾਂ ਸਰਕਾਰਾਂ ਨੇ 70 ਸਾਲਾਂ ਵਿੱਚ ਵੀ ਨਹੀਂ ਕਰ ਸਕੀਅਾਂ ਤੇ ਜਿਸ ਨੂੰ ਲੈ ਕੇ ਅਾਮ ਲੋਕਾਂ ´ਚ ਭਾਰੀ ਖੁਸ਼ੀ ਦੀ ਲਹਿਰ ਪਾੲੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਲਗਨ ਨਾਲ ਪੰਜਾਬ ਨੂੰ ਤਰੱਕੀ ਤੇ ਖੁਸ਼ਹਾਲੀ ਦੇ ਰਾਹ ´ਤੇ ਪਾੳੁਣ ਲੲੀ ਦਿਨ ਰਾਤ ਯਤਨ ਕਰ ਰਹੇ ਹਨ।ਇਸ ਮੌਕੇ ਐਸ.ਡੀ.ਐਮ.ਅਮਰਦੀਪ ਸਿੰਘ,ਡਿਪਟੀ ਡਾਇਰੈਕਟਰ ਸਮਾਜਿਕ ਸੁਰੱਖਿਆ ਪਰਿੰਦਰ ਸਿੰਘ ਗਿੱਲ,ਜ਼ਿਲਾ ਭਲਾਈ ਅਫਸਰ ਹਰਪਾਲ ਸਿੰਘ ਗਿੱਲ, ਸੀ.ਡੀ.ਪੀ.ਓ.ਸੁਸ਼ੀਲ ਲਤਾ ਭਾਟੀਆ,ਬਲਵੀਰ ਠਾਕੁਰ ਅਰਬਨ ਅਸਟੇਟ,ਗੁਰਦਾਵਰ ਰਾਮ,ਹਰਮੇਸ਼ ਪਾਠਕ,ਰੁਪਿੰਦਰ ਕੌਰ ਹੋਠੀ, ਪਰਿਤਪਾਲ ਕੌਰ ਤੁਲੀ,ਨਰੇਸ਼ ਸ਼ਰਮਾ,ਜੀਤ ਦਾਸ,ਹਰਵਿੰਦਰ ਰਵੀ ਅੈਕਸ ਕੌਂਸ਼ਲਰ,ਸੋਨੂ ਪਹਿਲਵਾਨ,ਗੁਰਦੀਪ ਸਿੰਘ ਤੁਲੀ,ਵਰੁਣ ਬੰਗੜ ਚੱਕ ਹਕੀਮ,ਰਾਜਾ ਕੌਲਸਰ,ਚਰਨਜੀਤ ਸਿੰਘ ਟੋਨੀ,ਕੇਸ਼ੀ ਗੰਡਵਾਂ,ਧਰਮਵੀ ਸੇਠੀ ਅਤੇ ਦਲਜੀ ਰਾਜੂ ਆਦਿ ਵੀ ਹਾਜਰ ਸਨ।

error: copy content is like crime its probhihated