ਦਸੂਹਾ 11 ਮਾਰਚ (ਚੌਧਰੀ)
: ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਦੇ ਚੇਅਰਮੈਨ ਚੌਧਰੀ ਕੁਮਾਰ ਸੈਣੀ, ਪ੍ਰਿੰਸੀਪਲ ਡਾ. ਸ਼ਬਨਮ ਕੌਰ ਅਤੇ ਡਾਇਰੈਕਟਰ ਡਾ. ਮਾਨਵ ਸੈਣੀ ਨੇ ਨੋਡਲ ਪ੍ਰੋਗਰਾਮ ਅਫ਼ਸਰ ਐਚ.ਓ.ਡੀ ਡਾ. ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਐਨ.ਐਸ.ਐਸ ਯੂਨਿਟ ਦੇ 80 ਵਿਦਿਆਰਥੀਆਂ ਨੂੰ ਕੇ.ਐਮ.ਐਸ ਕਾਲਜ ਦਸੂਹਾ ਤੋਂ ਗਗਨ ਜੀ ਦਾ ਟਿੱਲਾ ਮੰਦਿਰ ਸਹੋੜਾ ਕੰਢੀ ਵਿਖੇ ਇੱਕ ਦਿਨਾਂ ਆਊਟਰੀਚ ਸਫ਼ਾਈ ਕੈਂਪ ਲਗਾਉਣ ਲਈ ਰਵਾਨਾ ਕੀਤਾ ਗਿਆ। ਇਹ ਸਫ਼ਾਈ ਕੈਂਪ ਗਗਨ ਜੀ ਦਾ ਟਿੱਲਾ ਮੰਦਿਰ ਸਹੋੜਾ ਕੰਢੀ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਮਨਾਉਣ ਤੋਂ ਬਾਅਦ ਲਗਾਇਆ ਗਿਆ, ਜਿਸ ਵਿੱਚ ਐਨ.ਐਸ.ਐਸ ਯੂਨਿਟ ਦੇ ਵਲੰਟੀਅਰਾ ਵੱਲੋਂ ਮੰਦਿਰ ਦੇ ਮੁੱਖ ਗੇਟ ਤੋਂ ਮੰਦਿਰ ਤੱਕ ਅਤੇ ਮੰਦਿਰ ਦੇ ਆਸ ਪਾਸ ਸਫ਼ਾਈ ਦੀ ਸੇਵਾ ਬੜੇ ਉਤਸ਼ਾਹ ਅਤੇ ਮਿਹਨਤ ਨਾਲ ਕੀਤੀ ਗਈ। ਇਸ ਮੌਕੇ ਤੇ ਮੰਦਿਰ ਕਮੇਟੀ ਦੇ ਮੈਂਬਰਾਂ ਵੱਲੋਂ ਕਾਲਜ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਸਮ੍ਰਿਤੀ ਚਿੰਨ੍ਹ ਅਤੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਮੰਦਿਰ ਕਮੇਟੀ ਦੇ ਮੈਂਬਰ ਲੈਕਚਰਾਰ ਪੰਕਜ ਰੱਤੀ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਨੋਡਲ ਪ੍ਰੋਗਰਾਮ ਅਫ਼ਸਰ ਐਚ.ਓ.ਡੀ ਡਾ. ਰਾਜੇਸ਼ ਕੁਮਾਰ ਅਤੇ ਫੈਕਲਟੀ ਮੈਂਬਰਾਂ ਦਾ ਮੰਦਿਰ ਨੂੰ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਤੇ ਮੰਦਿਰ ਕਮੇਟੀ ਦੇ ਮੈਂਬਰ ਸੁਸ਼ੀਲ ਕੁਮਾਰ, ਕੈਪਟਨ ਸੁਰਜੀਤ ਕੌਸ਼ਲ, ਦਵਿੰਦਰ ਕੁਮਾਰ ਰੋਜ਼ੀ, ਨੋਡਲ ਪ੍ਰੋਗਰਾਮ ਅਫ਼ਸਰ ਐਚ.ਓ.ਡੀ ਡਾ. ਰਾਜੇਸ਼ ਕੁਮਾਰ, ਅਮਨਪ੍ਰੀਤ ਕੌਰ, ਗੁਰਿੰਦਰਜੀਤ ਕੌਰ, ਪ੍ਰਿਯੰਕਾ ਦੇਵੀ, ਜਗਰੂਪ ਕੌਰ, ਮਹਿਕ ਸੈਣੀ, ਰਾਕੇਸ਼ ਕੁਮਾਰ, ਲਵਦੀਪ ਸਿੰਘ ਅਤੇ ਐਨ.ਐਸ.ਐਸ ਯੂਨਿਟ ਦੇ ਵਲੰਟੀਅਰ ਹਾਜ਼ਰ ਸਨ।
ਕੈਪਸ਼ਨ : ਤਸਵੀਰ ਵਿੱਚ ਗਗਨ ਜੀ ਦਾ ਟਿੱਲਾ ਵਿਖੇ ਲਗਾਏ ਸਫ਼ਾਈ ਕੈਂਪ ਦੌਰਾਨ ਐਨ.ਐਸ.ਐਸ ਯੂਨਿਟ ਦੇ ਵਿਦਿਆਰਥੀ ਅਤੇ ਫੈਕਲਟੀ ਮੈਂਬਰ।