Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing 146 ਗ੍ਰਾਮ ਨਸ਼ੀਲੇ ਪਾਊਡਰ ਸਮੇਤ 6 ਨੌਜਵਾਨ ਪੁਲਿਸ ਅੜਿੱਕੇ

146 ਗ੍ਰਾਮ ਨਸ਼ੀਲੇ ਪਾਊਡਰ ਸਮੇਤ 6 ਨੌਜਵਾਨ ਪੁਲਿਸ ਅੜਿੱਕੇ

ਸਦਰ / ਦਸੂਹਾ (ਚੌਧਰੀ) 

14 ਜਨਵਰੀ : 51 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਦੋ ਨੌਜਵਾਨਾਂ ਨੂੰ ਸਦਰ ਪੁਲਿਸ ਅਤੇ 95 ਗ੍ਰਾਮ ਨਸ਼ੀਲੇ ਪਾਊਡਰ ਸਮੇਤ 4 ਨੌਜਵਾਨਾਂ ਨੂੰ ਦਸੂਹਾ ਪੁਲਿਸ ਨੇ ਕਾਬੂ ਕੀਤਾ ਹੈ ।

ਪੁਲਿਸ ਐਫ ਆਈ ਆਰ ਮੁਤਾਬਿਕ ਐਸ.ਆਈ. ਸੇਵਕ ਸਿੰਘ ਸਮੇਤ ਪੁਲਿਸ ਪਾਰਟੀ ਬਾਏ ਗਸ਼ਤ ਬੰਜਰਬਾਗ ਤੋ ਮੋੜ ਅਜੋਵਾਲ ਪੁੱਜੇ ਤਾ ਅੱਜੋਵਾਲ ਸਾਇਡ ਤੋਂ 2 ਨੌਜਵਾਨ ਮੋਟਰਸਾਇਕਲ ਪਰ ਆਉਂਦੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿਛਾਂਹ ਵੱਲ ਨੂੰ ਮੋੜਨ ਲਗੇ ਤਾਂ ਐਸ.ਆਈ ਸੇਵਕ ਸਿੰਘ ਨੇ ਸਾਥੀ ਕਰਮਚਾਰੀਆਂ ਮਦਦ ਨਾਲ ਦੋਵਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਮੋਟਰ ਸਾਇਕਲ ਚਾਲਕ ਨੇ ਆਪਣਾ ਨਾਮ ਲਵਪ੍ਰੀਤ ਪੁੱਤਰ ਕਿਸ਼ਨ ਵਾਸੀ ਹਰਦੋਖਾਨਪੁਰ ਥਾਣਾ ਮਾਡਲ ਟਾਊਨ ਹੁਸ਼ਿ: ਅਤੇ ਜੈਪਾਲ ਪੁੱਤਰ ਲਾਲ ਵਾਸੀ ਨੰਦਾਚੌਰ ਥਾਣਾ ਬੁਲੋਵਾਲ ਹੁਸ਼ਿ ਦੱਸਿਆ। ਜਿਹਨਾ ਦੀ ਤਲਾਸ਼ੀ ਕਰਨ ਤੇ ਲਵਪ੍ਰੀਤ ਉਕਤ ਪਾਸੋਂ 29 ਗ੍ਰਾਮ ਅਤੇ ਜੈਪਾਲ ਉਕਤ ਪਾਸੋਂ 22 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਹੋਣ ਤੇ ਮੁਕੱਦਮਾ ਦਰਜ ਕੀਤਾ ਗਿਆ ।

ਇਸੇ ਤਰਾਂ ਏ.ਐਸ.ਆਈ ਭੁਪਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਬਾ ਸਵਾਰੀ ਸਰਕਾਰੀ ਗੱਡੀ ਬਾ ਸਿਲਸਿਲਾ ਗਸ਼ਤ ਬਾ-ਚੈਕਿੰਗ ਸਰਕਾਰੀ ਗੱਡੀ ਸਫਦਰਪੁਰ ਖੋਲੇ ਤੋਂ ਪਿੰਡ ਆਕੀਟੁੰਡਾ ਤੋਂ ਹੁੰਦੇ ਹੋਏ ਧੁੱਸੀ ਵੰਨੇ ਬੰਨ ਬੁਧੋਬਰਕਤ ਸਾਈਡ ਨੂੰ ਜਾ ਰਹੇ ਸੀ ਤਾਂ ਜਦੋਂ ਪੀਰ ਬਾਬੇ ਦੀ ਜਗ੍ਹਾ ਲਾਗੇ ਪੁੱਜੀ ਤਾਂ ਇੱਕ ਇੰਡੀਕਾ ਕਾਰ ਨੰਬਰ ਪੀ.ਬੀ-10-ਬੀ.ਐਲ-7761 ਪੀਰ ਬਾਬੇ ਦੀ ਜਗ੍ਹਾ ਕੋਲ ਖੜੀ ਦਿਖਾਈ ਦਿੱਤੀ। ਜਿਸ ਵਿੱਚ ਚਾਰ ਵਿਅਕਤੀ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਦੇਖ ਗੱਡੀ ਵਿੱਚੋਂ ਉਤਰ ਕੇ ਖਿਸਕਣ ਲੱਗੇ ਤਾਂ ਕਡੰਕਟਰ ਸਾਈਡ ਬੈਠੇ ਇੱਕ ਸਰਦਾਰ ਨੌਜਵਾਨ ਨੇ ਗੱਡੀ ਦੇ ਡੈਸ ਬੋਰਡ ਵਿੱਚੋਂ ਇਕ ਵਜਨਦਾਰ ਲਿਫਾਫਾ ਕੱਢ ਕੇ ਜਮੀਨ ਪਰ ਘਾਹ ਫੂਸ ਪਰ ਸੁੱਟ ਦਿੱਤਾ। ਜਿੱਥੇ ਮਨ ਏ.ਐਸ. ਆਈ. ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਅਤੇ ਨਾਮ ਪਤਾ ਪੁੱਛਿਆ। ਜਿਸਤੇ ਡਰਾਈਵਰ ਦਾ ਨਾਮ ਉਂਕਾਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਚੋਟਾਲਾ ਥਾਣਾ ਟਾਂਡਾ, ਕਡੰਕਟਰ ਸੀਟ ਪਰ ਬੈਠੇ ਜਸਵੀਰ ਸਿੰਘ ਉਰਫ ਜੱਸਾ ਪੱਤਰ ਗੁਰਮੀਤ ਸਿੰਘ ਵਾਸੀ ਚੱਕ ਖੇਲਾ ਥਾਣਾ ਹਰਿਆਣਾ, ਮਗਰਲੀ ਸੀਟ ਪਰ ਬੈਠੇ ਹੋਰ ਦੋ ਵਿਅਕਤੀ ਸੰਨੀ ਪੁੱਤਰ ਮੰਗਾ ਵਾਸੀ ਕਾਹਲਵਾਂ ਥਾਣਾ ਦਸੂਹਾ ਅਤੇ ਸਾਗਰ ਕੁਮਾਰ ਪੁੱਤਰ ਮਲਕੀਤ ਸਿੰਘ ਵਾਸੀ ਭੂਲਪੁਰ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਦੱਸਿਆ। ਜਿਨਾਂ ਵਲੋ ਸੁੱਟੇ ਲਿਫਾਫਾ ਨੂੰ ਚੈਕ ਕਰਨ ਤੇ ਉਸ ਵਿਚੋਂ 95 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਕੀਤਾ ਗਿਆ।ਜਿਸ ਸਬੰਧੀ ਮੁਕੱਦਮਾ ਦਰਜ ਕੀਤਾ ਗਿਆ |