Prime Punjab Times

Latest news
DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ...
ADVERTISEMENT
You are currently viewing ਸੜਕ ਧੱਸਣ ਨਾਲ ਪਲਟੀ ਗੰਨੇ ਨਾਲ ਭਰੀ ਟਰਾਲੀ,ਵੱਡਾ ਹਾਦਸਾ ਹੋਣੋਂ ਟਲਿਆ

ਸੜਕ ਧੱਸਣ ਨਾਲ ਪਲਟੀ ਗੰਨੇ ਨਾਲ ਭਰੀ ਟਰਾਲੀ,ਵੱਡਾ ਹਾਦਸਾ ਹੋਣੋਂ ਟਲਿਆ

ਫਗਵਾੜਾ ( ਲਾਲੀ ਦਾਦਰ )

20 ਦਸੰਬਰ : ਫਗਵਾੜਾ-ਘੁੰਮਣਾ ਲਿੰਕ ਰੋਡ ਸਥਿਤ ਖਲਵਾੜਾ ਕਲੋਨੀ ਦੀ ਚੜ੍ਹਾਈ ਚੜ੍ਹਦਿਆਂ ਇਕ ਗੰਨੇ ਨਾਲ ਭਰੀ ਟਰਾਲੀ ਸੜਕ ਧੱਸਣ ਨਾਲ ਪਲਟ ਗਈ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿਚ ਟਰੈਕਟਰ ਚਾਲਕ ਵਾਲ-ਵਾਲ ਬੱਚ ਗਿਆ। ਇਹ ਹਾਦਸਾ ਸਵੇਰੇ ਕਰੀਬ 11 ਵਜੇ ਵਾਪਰਿਆ ਜਦੋਂ ਕਾਫੀ ਧੁੰਧ ਪੈ ਰਹੀ ਸੀ ਤਾਂ ਵਿਨੋਦ ਪਾਸਵਾਨ ਨਾਮਕ ਟਰੈਕਟਰ ਚਾਲਕ ਗੰਨਾ ਕਿਸਾਨ ਤਰਲੋਚਨ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਟੋਡਰਪੁਰ ਦੀ ਗੰਨੇ ਦੀ ਫਸਲ ਨੂੰ ਟਰਾਲੀ ਵਿੱਚ ਲੋਡ ਕਰਕੇ ਗੰਨਾ ਮਿਲ ਫਗਵਾੜਾ ਲੈ ਕੇ ਆ ਰਿਹਾ ਸੀ। ਜਦੋਂ ਉਹ ਖਲਵਾੜਾ ਕਲੋਨੀ ਦੀ ਚੜ੍ਹਾਈ ਚੜ੍ਹ ਰਿਹਾ ਸੀ ਤਾਂ ਅੱਗੋਂ ਅਚਾਨਕ ਇਕ ਟਰੱਕ ਆ ਗਿਆ। ਜਿਸ ਨੂੰ ਸਾਈਡ ਦੇਣ ਲਈ ਉਸਨੇ ਟਰਾਲੀ ਨੂੰ ਸਾਇਡ ´ਤੇ ਕੀਤਾ ਤਾਂ ਅਚਾਨਕ ਸੜਕ ਧੱਸਣ ਨਾਲ ਟਰਾਲੀ ਪਲਟ ਗਈ। ਦੱਸਿਆ ਜਾਂਦਾ ਹੈ ਕਿ ਜਿਸ ਜਗ੍ਹਾ ਇਹ ਹਾਦਸਾ ਵਾਪਰਿਆ ਉੱਥੇ ਸੜਕ ਦੇ ਹੇਠਾਂ ਵਾਟਰ ਸਪਲਾਈ ਦੀ ਪਾਈਪ ਲਾਈਨ ਪਾਈ ਹੋਈ ਹੈ। ਜੇਕਰ ਗੰਨਿਆਂ ਦੇ ਸਹਾਰੇ ਟਰਾਲੀ ਟੇਢੀ ਹੋ ਕੇ ਖੇਤਾਂ ਵਿੱਚ ਨਾ ਖੜੀ ਹੁੰਦੀ ਤਾਂ ਟਰੈਕਟਰ ਵੀ ਪਲਟ ਸਕਦਾ ਸੀ ਅਤੇ ਚਾਲਕ ਦੀ ਜਿੰਦਗੀ ਖਤਰੇ ਵਿਚ ਪੈ ਸਕਦੀ ਸੀ।
ਕੈਪਸ਼ਨ- ਖਲਵਾੜਾ ਕਲੋਨੀ ਰੋਡ ਤੇ ਪਲਟੀ ਟਰਾਲੀ ਅਤੇ ਲਾਲ ਘੇਰੇ ਵਿਚ ਧੱਸੀ ਹੋਈ ਸੜਕ।

error: copy content is like crime its probhihated