Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing 28 ਮੋਛੇ ਖੈਰ ਨਾਲ ਲੱਦੀ ਮਹਿੰਦਰਾ ਪਿੱਕਅਪ ,ਲੋਹੇ ਦਾ ਆਰਾ ਸਮੇਤ 2 ਵਿਅਕਤੀ ਕਾਬੂ, 3 ਫਰਾਰ 

28 ਮੋਛੇ ਖੈਰ ਨਾਲ ਲੱਦੀ ਮਹਿੰਦਰਾ ਪਿੱਕਅਪ ,ਲੋਹੇ ਦਾ ਆਰਾ ਸਮੇਤ 2 ਵਿਅਕਤੀ ਕਾਬੂ, 3 ਫਰਾਰ 

ਤਲਵਾੜਾ / ਦਸੂਹਾ (ਚੌਧਰੀ)

10 ਦਸੰਬਰ : 28 ਮੋਛੇ ਖੈਰ ਨਾਲ ਲੱਦੀ ਮਹਿੰਦਰਾ ਪਿੱਕਅਪ ,ਲੋਹੇ ਦਾ ਆਰਾ ਸਮੇਤ 2 ਵਿਅਕਤੀ ਨੂੰ ਤਲਵਾੜਾ ਪੁਲਿਸ ਨੇ ਮੌਕੇ ਤੇ ਕਾਬੂ ਕੀਤਾ ਹੈ ਅਤੇ 3 ਵਿਅਕਤੀ ਮੌਕੇ ਤੋਂ ਫਰਾਰ ਹੋ ਗਏ।

ਮਾਨਯੋਗ ਸੀਨੀਅਰ ਪੁਲਿਸ ਕਪਤਾਨ  ਸਰਤਾਜ ਸਿੰਘ ਚਾਹਲ IPS ਜੀ ਦੇ ਦਿਸ਼ਾ ਨਿਰਦੇਸ਼ ਮੁਤਾਬਿਕ  ਮਨਪ੍ਰੀਤ ਪੀ.ਪੀ.ਐਸ ਪੁਲਿਸ ਕਪਤਾਨ/ਤਫਤੀਸ਼ ਹੁਸ਼ਿਆਰਪੁਰ, ਬਲਬੀਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ ਡਵੀਜਨ ਦਸੂਹਾ ਜੀ ਦੀ ਯੋਗ ਅਗਵਾਈ ਹੇਠ ਥਾਣਾ ਤਲਵਾੜਾ ਦੇ ਮੁੱਖ ਅਫਸਰ ਇੰਸਪੈਕਟਰ ਹਰਗੁਰਦੇਵ ਸਿੰਘ ਵੱਲੋਂ ਭੈੜੇ ਪੁਰਸ਼ਾ ਖਿਲਾਫ ਚਲਾਈ ਮੁਹਿੰਮ ਤਹਿਤ ਥਾਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਦੀ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਮਿਤੀ 06 ਦਸੰਬਰ 2022 ਨੂੰ ਏ.ਐਸ.ਆਈ ਸੁਖਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾਂ ਸਬੰਧ ਵਿੱਚ ਅੱਡਾ ਭੰਬੋਤਾੜ ਮੌਜੂਦ ਸੀ ਕਿ ਮੁੱਖਬਰ ਖਾਸ ਦੀ ਇਤਲਾਹ ਦਿੱਤੀ ਕਿ ਗੁਰਦੀਪ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਅਲੇਰਾ ਅਤੇ ਤਿਲਕ ਰਾਜ ਪੁੱਤਰ ਬਲਦੇਵ ਸਿੰਘ ਵਾਸੀ ਭੋਲ ਕਲੋਤਾ ਅਤੇ ਸੁਰੇਸ਼ ਕੁਮਾਰ ਪੁੱਤਰ ਜਗਦੀਸ਼ ਰਾਮ ਵਾਸੀ ਬਰਿੰਗਲੀ ਅਤੇ ਮਹਿੰਦਰ ਸਿੰਘ ਪੁੱਤਰ ਹੰਸ ਰਾਜ ਅਤੇ ਮਨੋਜ ਕੁਮਾਰ ਉਰਫ ਭੋਲੂ ਪੁੱਤਰ ਰਮੇਸ਼ ਚੰਦ ਭੋਲ ਭੱਦਮਾਣੀਆ ਥਾਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਜੋ ਸਾਰੇ ਜਣੇ ਜੰਗਲਾਤ ਦੇ ਏਰੀਆ ਵਿੱਚੋਂ ਅਤੇ ਵੱਖ ਵੱਖ ਪਿੰਡਾਂ ਦੇ ਏਰੀਆ ਵਿੱਚੋਂ ਖੈਰ ਦੇ ਦਰੱਖਤ ਦੀ ਚੋਰੀ ਕਟਾਈ ਕਰਕੇ ਅੱਗੇ ਠੇਕੇਦਾਰ ਕਿਰਨ ਮਹਿਤਾ ਪੁੱਤਰ ਦੇਵ ਪ੍ਰਸ਼ਾਦ ਵਾਸੀ ਧਰਮਪੁਰ ਥਾਣਾ ਤਲਵਾੜਾਂ ਨੂੰ ਵੇਚਦੇ ਹਨ ਅਤੇ ਅੱਜ ਵੀ ਇਹਨਾਂ ਸਾਰਿਆਂ ਨੇ ਮਿਲ ਕੇ ਪਿੰਡ ਬਰਿੰਗਲੀ ਦੇ ਏਰੀਆ ਵਿੱਚੋਂ ਪੰਚਾਇਤੀ ਜਮੀਨ ਵਿੱਚੋਂ ਭਾਰੀ ਮਾਤਰਾ ਵਿੱਚ ਖੇਰ ਦੇ ਦਰੱਖਤਾਂ ਦੀ ਚੋਰੀ ਕਟਾਈ ਕੀਤੀ ਹੈ। ਅਤੇ ਇਨਾਂ ਨੇ ਇਹ ਖੈਰ ਦੇ ਦਰੱਖਤਾਂ ਦੀ ਕਟਾਈ ਕਰਕੇ ਉਸਦੀ ਚੋਰੀ ਦੀ ਲੱਕੜੀ ਨੂੰ ਗੱਡੀ ਨੰਬਰੀ PB-13-AR-4533 ਮਹਿੰਦਰਾ ਪਿੱਕਅਪ ਰੰਗ ਚਿੱਟਾ ਪਰ ਲੱਦ ਕੇ ਠੇਕੇਦਾਰ ਕਿਰਨ ਮਹਿਤਾ ਨੂੰ ਵੇਚਣ ਲਈ ਪਿੰਡ ਧਰਮਪੁਰ ਨੂੰ ਪਿੰਡ ਬਰਿੰਗਲੀ ਤੋਂ ਜਾ ਰਹੇ ਹਨ। ਜੋ ਏ.ਐਸ.ਆਈ ਨੇ ਸਮੇਤ ਕਰਮਚਾਰੀਆਂ ਦੇ ਪਿੰਡ ਬਰਿੰਗਲੀ ਤੋਂ ਮੇਨ ਰੋਡ ਤਲਵਾੜਾ ਪਰ ਨਾਕਾਬੰਦੀ ਕੀਤੀ ਤਾ ਬਰਿੰਗਲੀ ਖੇਡ ਪਿੰਡ ਵੱਲੋਂ ਇੱਕ ਗੱਡੀ ਆਉਂਦੀ ਦਿਖਾਈ ਦਿੱਤੀ ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਦੇ ਡਰਾਈਵਰ ਨੇ ਆਪਣੀ ਗੱਡੀ ਨੂੰ ਨਾਕੇ ਤੋਂ ਥੋੜਾ ਪਿੱਛੇ ਰੋਕ ਕੇ ਗੱਡੀ ਨੂੰ ਵਾਪਸ ਦੋੜਾਉਣ ਦੀ ਕੋਸ਼ਿਸ਼ ਕੀਤੀ ਅਤੇ ਗੱਡੀ ਮਹਿੰਦਰਾ ਪਿੱਕਅੱਪ ਵਿੱਚੋਂ ਤਿੰਨ ਮੋਨੇ ਵਿਅਕਤੀ ਉਤਰ ਕੇ ਪਿੰਡ ਬਰਿੰਗਲੀ ਵੱਲ ਨੂੰ ਦੋੜ ਗਏ ਅਤੇ ਮੋਕਾ ਪਰ ਮਹਿੰਦਰਾ ਪਿੱਕਅੱਪ ਨੰਬਰੀ PB-13-AR-4533 ਦੇ ਡਰਾਈਵਰ ਤਿਲਕ ਰਾਜ ਪੁੱਤਰ ਬਲਦੇਵ ਸਿੰਘ ਵਾਸੀ ਭੋਲ ਕਲੋਤਾ ਅਤੇ ਗੁਰਦੀਪ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਅਲੇਰਾ ਥਾਣਾ ਤਲਵਾੜਾ ਨੂੰ ਗ੍ਰਿਫਤਾਰ ਕੀਤਾ ਗਿਆਂ ਅਤੇ ਇਨਾਂ ਪਾਸੋਂ ਗੱਡੀ ਵਿੱਚੋਂ ਦੋੜਨ ਵਾਲੇ ਵਿਅਕਤੀਆਂ ਦਾ ਨਾਮ ਪਤਾ ਪੁਛਿਆ ਜਿਨਾਂ ਦੇ ਨਾਮ ਸੁਰੇਸ਼ ਕੁਮਾਰ ਪੁੱਤਰ ਜਗਦੀਸ਼ ਰਾਮ ਵਾਸੀ ਬਰਿੰਗਲੀ ਅਤੇ ਮਹਿੰਦਰ ਸਿੰਘ ਪੁੱਤਰ ਹੰਸ ਰਾਜ ਅਤੇ ਮਨੋਜ ਕੁਮਾਰ ਉਰਫ ਭੋਲੂ ਪੁੱਤਰ ਰਮੇਸ਼ ਚੰਦ ਵਾਸੀਆਂਨ ਭੋਲ ਭੱਦਮਾਣੀਆਂ ਦੱਸਿਆ। ਗੱਡੀ ਮਹਿੰਦਰਾ ਪਿੱਕਅਪ ਨੂੰ ਚੈਕ ਕਰਨ ਪਰ ਉਸ ਵਿੱਚੋਂ 28 ਮੋਛੇ ਖੈਰ ਸਮੇਤ ਲੋਹੇ ਦਾ ਆਰਾ ਬ੍ਰਾਮਦ ਕੀਤਾ। ਜਿਸ ਤੇ ਉਕਤ ਦੋਸ਼ੀਆਨ ਉਕਤਾਂ ਖਿਲਾਫ ਮੁਕੱਦਮਾ ਨੰਬਰ 112 ਮਿਤੀ 06.12.2022 ਅ/ਧ 379,411 ਭ:ਦ ਥਾਣਾ ਤਲਵਾੜਾ ਦਰਜ ਰਜਿਸਟਰ ਕੀਤਾ ਗਿਆ ਹੈ।

error: copy content is like crime its probhihated