Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਅਥਲੈਟਿਕਸ ਮੀਟ ਦੇ ਤੀਜੇ ਦਿਨ ਪ੍ਰਿ. ਸ਼ੈਲੇਂਦਰ ਠਾਕੁਰ ਨੇ ਕੀਤਾ ਉਦਘਾਟਨ

ਅਥਲੈਟਿਕਸ ਮੀਟ ਦੇ ਤੀਜੇ ਦਿਨ ਪ੍ਰਿ. ਸ਼ੈਲੇਂਦਰ ਠਾਕੁਰ ਨੇ ਕੀਤਾ ਉਦਘਾਟਨ

ਟਾਂਡਾ / ਗੜ੍ਹਦੀਵਾਲਾ (ਚੌਧਰੀ) 

ਖੇਡਾਂ ਨਾਲ ਹੁੰਦਾ ਹੈ ਸ਼ਖਸ਼ੀਅਤ ਦਾ ਸਰਵਪੱਖੀ ਵਿਕਾਸ : ਸ਼ੈਲੇਂਦਰ ਠਾਕੁਰ

 4 ਨਵੰਬਰ : ਅੱਜ ਸਰਕਾਰੀ ਕਾਲਜ ਟਾਂਡਾ ਦੇ ਖੇਡ ਮੈਦਾਨ ਵਿੱਚ ਚਲ ਰਹੇ ਜਿਲ੍ਹਾ ਐਥਲੈਟਿਕ ਚੈਂਪੀਅਨਸ਼ਿਪ ਵਿੱਚ ਤੀਜੇ ਦਿਨ ਦੀਆਂ ਖੇਡਾਂ ਦਾ ਉਦਘਾਟਨ ਪ੍ਰਿੰ. ਸ਼ੈਲੇਂਦਰ ਠਾਕੁਰ ਇੰਚਾਰਜ ਸਿੱਖਿਆ ਸੁਧਾਰ ਟੀਮ ਵੱਲੋਂ ਕੀਤਾ ਗਿਆ। ਉਨ੍ਹਾਂ ਇਸ ਕਿਹਾ ਕਿ ਖੇਡਾਂ ਨਾਲ ਵਿਅਕਤੀ ਦੀ ਸ਼ਖਸ਼ੀਅਤ ਦਾ ਸਰਵਪੱਖੀ ਵਿਕਾਸ ਹੁੰਦਾ ਹੈ ਅਤੇ ਵਿਸ਼ੇਸ਼ ਤੌਰ ਦੇ ਵਿਦਿਆਰਥੀਆਂ ਲਈ ਖੇਡਾਂ ਵਿੱਚ ਭਾਗ ਲੈਣ ਨਾਲ ਉਨ੍ਹਾਂ ਦੀ ਪ੍ਰਤਿਭਾ ਵਿੱਚ ਹੋਰ ਨਿਖਾਰ ਆਉਂਦਾ ਹੈ। ਜਿਕਰਯੋਗ ਹੈ ਕਿ ਇਹ ਟੂਰਨਾਮੈਂਟ ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਕਮ- ਪ੍ਰਧਾਨ ਜਿਲ੍ਹਾ ਟੂਰਨਾਮੈਟ ਕਮੇਟੀ ਦੀ ਪ੍ਰਧਾਨਗੀ ਅਤੇ ਧੀਰਜ ਵਸ਼ਿਸ਼ਟ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਅਤੇ ਦਲਜੀਤ ਸਿੰਘ ਡੀ.ਐਮ.ਸਪੋਰਟਸ ਦੀ ਨਿਗਰਾਨੀ ਹੇਠ ਕਰਵਾਇਆ ਜਾ ਰਿਹਾ ਹੈ ।
ਇਸ ਮੌਕੇ ਸਮਰਜੀਤ ਸਿੰਘ ਜਿਲ੍ਹਾ ਮੀਡੀਆ ਕੁਆਡੀਨੇਟਰ, ਯੋਗੇਸ਼ਵਰ ਸਲਾਰੀਆ ਸ਼ੋਸ਼ਲ ਮੀਡੀਆ ਕੁਆਡੀਨੇਟਰ, ਬਲਜਿੰਦਰ ਕੌਰ ਬੀ.ਐਸ.ਓ, ਸਰਬਜੀਤ ਕੌਰ, ਊਸ਼ਾ ਦੇਵੀ, ਰਾਜਵਿੰਦਰ ਕੌਰ, ਜਸਵੀਰ ਕੌਰ, ਪਰਮਜੀਤ ਕੌਰ, ਕਸ਼ਮੀਰ ਕੌਰ, ਕੁਲਵਿੰਦਰ ਕੌਰ, ਸੁਮਨਦੀਪ ਕੌਰ, ਰਜਨੀ ਦੇਵੀ, ਪਰਵਿੰਦਰ ਕੌਰ, ਬਲਵੀਰ ਸਿੰਘ, ਪਰਮਿੰਦਰ ਸਿੰਘ, ਕੁਲਵਿੰਦਰ ਸਿੰਘ, ਉਂਕਾਰ ਸਿੰਘ, ਜਤਿੰਦਰਪਾਲ ਸਿੰਘ, ਇੰਦਰਜੀਤ ਸਿੰਘ, ਦੀਪਕ ਸੌਧੀ, ਗੁਰਚਰਨ ਸਿੰਘ, ਲਖਵੀਰ ਸਿੰਘ ਆਦਿ ਹਾਜਰ ਸਨ।
ਅੱਜ ਹੋਏ ਮੁਕਾਬਲਿਆਂ ਵਿੱਚ ਲੰਬੀ ਛਾਲ (ਲੜਕੀਆਂ) ਅੰਡਰ-14 ਵਿੱਚ ਵੰਸ਼ਿਕਾ ਸ.ਹ.ਸ ਬਿੱਸੋ ਚੱਕ (ਦਸੂਹਾ) ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਚਰਨਜੀਤ ਕੌਰ ਸ.ਸ.ਸ.ਸ ਨਾਰੂ ਨੰਗਲ ਨੇ ਤੀਸਰਾ ਅਤੇ ਪ੍ਰਭਜੋਤ ਕੌਰ ਸ.ਹ.ਸ ਦੇਹਰੀਵਾਲ ਨੇ ਤੀਸਰਾ ਸਥਾਨ ਪ੍ਰਪਾਤ ਕੀਤਾ।
ਲੰਬੀ ਛਾਲ (ਲੜਕੀਆਂ) ਅੰਡਰ-17 ਵਿੱਚ ਅਰਨਪ੍ਰੀਤ ਕੌਰ ਔਕਸਫੋਰਡ ਇੰਟਰਨੈਸ਼ਨਲ ਸਕੂਲ ਜਿਆਣ (ਮਹਿਲਪੁਰ) ਨੇ ਪਹਿਲਾ ਜਦਕਿ ਨੀਰੂ ਸ.ਪ.ਸ. ਭੰਗਾਲਾ ਨੇ ਦੂਸਰਾ ਸਥਾਨ ਅਤੇ ਕੋਮਲ ਸ.ਸ.ਸ.ਸ ਮਹਿਲਾਂਵਾਲੀ ਸ਼ੇਰਗੜ੍ਹ ਜ਼ੋਨ ਨੇ ਤੀਸਰਾ ਸਥਾਨ ਹਾਸਿਲ ਕੀਤਾ।
1500 ਮੀਟਰ ਦੌੜ (ਲੜਕੀਆਂ) ਅੰਡਰ-17 ਵਿੱਚ ਸਿਮਰਨ ਸ.ਸ.ਸ.ਸਕੂਲ ਧੁੱਗਾ ਕਲਾਂ (ਗੜ੍ਹਦੀਵਾਲਾ) ਨੇ ਪਹਿਲਾ ਜਦਕਿ ਰੀਤਿਕਾ ਸ਼ਰਮਾ ਸ.ਸ.ਸ.ਸ ਬਸੀ ਬਜੀਦ (ਹਰਿਆਣਾ) ਨੇ ਦੂਸਰਾ ਅਤੇ ਬਲਪ੍ਰੀਤ ਕੌਰ ਸ.ਸ.ਸ.ਸ ਉੜਮੁੜ ਟਾਂਡਾ (ਟਾਂਡਾ-1)ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
1500 ਮੀਟਰ ਦੌੜ (ਲੜਕੀਆਂ) ਅੰਡਰ-19 ਵਿੱਚ ਪਲਕ ਪ੍ਰਮਾਰ ਸ.ਸ.ਸ.ਸ ਪਲਹਾੜ(ਤਲਵਾੜਾ) ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਹਰਪ੍ਰੀਤ ਕੌਰ ਜੇ.ਸੀ.ਕੇ.ਸ.ਸ.ਸਕੂਲ ਚੱਕ ਅੱਲਾ ਬਖਸ਼ (ਮੁਕੇਰੀਆਂ) ਨੇ ਦੂਸਰਾ ਸਥਾਨ ਅਤੇ ਅਨੂੰ ਸ.ਸ.ਸ.ਸ ਖਡਿਆਲਾ ਸੈਣੀਆ (ਹਰਿਆਣਾ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਹ ਜਾਣਕਾਰੀ ਦਲਜੀਤ ਸਿੰਘ ਡੀ. ਐਮ. ਸਪੋਰਟਸ ਨੇ ਦਿੱਤੀ।

ਫੋਟੋ : ਪ੍ਰਿੰ. ਸ਼ੈਲੇਂਦਰ ਠਾਕੁਰ ਇੰਚਾਰਜ ਜਿਲ੍ਹਾ ਸਿੱਖਿਆ ਸੁਧਾਰ ਟੀਮ ਜਿਲ੍ਹਾ ਅਥਲੈਟਿਕਸ ਖੇਡਾਂ ਦੇ ਤੀਜੇ ਦਿਨ ਈਵੈਂਟਸ ਦਾ ਉਦਘਾਟਨ ਕਰਦੇ ਹੋਏ, ਨਾਲ ਖੜ੍ਹੇ ਹਨ ਦਲਜੀਤ ਸਿੰਘ ਡੀ. ਐਮ. ਸਪੋਰਟਸ ਤੇ ਹੋਰ।