ਦਸੂਹਾ (PPT NEWS )
15 ਨਵੰਬਰ : ਅੱਜ ਮਾਨਯੋਗ ਡੀ.ਜੀ.ਪੀ. ਪੰਜਾਬ ਦੇ ਹੁਕਮਾਂ ਅਨੁਸਾਰ ਆਰ. ਕੇ. ਜਾਇਸਵਾਲ ਆਈ.ਪੀ.ਐਸ., ਆਈ.ਜੀ.ਪੀ ਦੀ ਰਹਿੰਨਮਾਈ ਹੇਠ ਐਸ.ਐਸ.ਪੀ. ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਆਈ.ਪੀ.ਐਸ. ਦੀ ਸੁਪਰਵੀਜਨ ਹੇਠ ਜਿਲ੍ਹਾ ਹੁਸ਼ਿਆਰਪੁਰ ਵਿੱਚ ਵਿੱਚ ਵੱਖ-ਵੱਖ ਸਬ ਡਵੀਜਨਾਂ ਵਿੱਚ ਕਾਰਡਨ ਐਂਡ ਸਰਚ ਉਪਰੇਸ਼ਨ ਕੀਤਾ ਗਿਆ ਹੈ। ਜਿਸ ਦੇ ਤਹਿਤ ਬਲਬੀਰ ਸਿੰਘ ਡੀ.ਐਸ.ਪੀ. ਸਬ ਡਵੀਜਨ ਦਸੂਹਾ ਅਤੇ ਇੰਸਪੈਕਟਰ ਬਿਕਰਮਜੀਤ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਦੀ ਪੁਲਿਸ ਪਾਰਟੀ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ; ਜਦੋਂ ਕਸਬਾ ਮੁਹੱਲਾ ਦਸੂਹਾ ਮੁਖਬਰੀ ਦੇ ਅਧਾਰ ਤੇ ਸੰਦੀਪ ਸਿੰਘ ਉਰਫ ਸੋਨੂੰ ਸ਼ਾਹੀ ਪੁੱਤਰ ਤਰਲੋਕ ਸਿੰਘ ਵਾਸੀ ਕਸਬਾ ਮੁਹੱਲਾ ਦਸੂਹਾ ਅਤੇ ਸੰਦੀਪ ਸਿੰਘ ਦਾ ਸਾਲਾ ਗੁਰਦੀਪ ਸਿੰਘ ਉਰਫ ਲੱਡੂ ਪੁੱਤਰ ਜਸਵੰਤ ਸਿੰਘ ਵਾਸੀ ਮਾਖਾ ਥਾਣਾ ਮੁਕੇਰੀਆਂ ਅਤੇ ਸੰਦੀਪ ਸਿੰਘ ਦੀ ਪਤਨੀ ਰੀਤੀਕਾ ਤੇ ਮੁਕੱਦਮਾਂ ਨੰਬਰ 183 ਮਿਤੀ 15/11/2022 ਅਧੀਨ ਧਾਰਾ 15,22/61/85 ਐਨ.ਡੀ.ਪੀ.ਐਸ. ਐਕਟ ਅਤੇ 25 ਅਸਲਾ ਐਕਟ ਥਾਣਾ ਦਸੂਹਾ ਦਰਜ ਰਜਿਸਟਰ ਕਰਕੇ ਸੰਦੀਪ ਸਿੰਘ ਦੇ ਘਰ ਤੇ ਰੋਡ ਕੀਤਾ ਗਿਆ ਜਿਥੇ ਉਸਦੇ ਸਾਲੇ ਗੁਰਦੀਪ ਸਿੰਘ ਨੂੰ ਕਾਬੂ ਕਰਕੇ ਉਸਦੇ ਕਬਜੇ ਵਿੱਚੋਂ 53 ਕਿਲੋਗ੍ਰਾਮ ਡੋਡੇ ਚੂਰਾ ਪੋਸਤ,157 ਗ੍ਰਾਮ ਨਸ਼ੀਲਾ ਪਾਊਡਰ (ਚਿੱਟਾ),315 ਬੋਰ ਰਾਇਫਲ ਸਮੇਤ ਦੂਰਬੀਨ, 07 ਖੋਲ 315 ਬੋਰ ਚੱਲੇ ਹੋਏ ਅਤੇ 01 ਖੋਲ ਜਿੰਦਾ,67,000/-ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਗਈ ਹੈ।
ਇਸ ਸਬੰਧੀ ਬਲਬੀਰ ਸਿੰਘ ਡੀ ਐਸ ਪੀ ਦਸੂਹਾ ਨੇ ਦੱਸਿਆ ਕਿ ਉਕਤ ਦੋਸ਼ੀ ਗੁਰਦੀਪ ਸਿੰਘ ਉਰਫ ਲੱਡੂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਡੋਡੇ ਚੂਰਾ ਪੋਸਤ ਕਿਥੋਂ ਲਿਆਉਂਦੇ ਹਨ, ਕਿਥੇ ਵੇਚਦੇ ਹਨ ਅਤੇ 315 ਬੋਰ ਰਾਇਫਲ ਬਾਰੇ ਵੀ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਰਾਇਫਲ ਕਿਸ ਦੀ ਹੈ? ਮੁਕੱਦਮਾ ਦੇ ਰਹਿੰਦੇ ਦੋਸ਼ੀਆਨ ਨੂੰ ਵੀ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।








