Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਯੂਬੀਡੀਸੀ ਨਹਿਰ ਉਪੱਰ ਬਨਣ ਵਾਲੇ ਹਾਈਲੈਵਲ ਪੁਲ ਦਾ…

ਯੂਬੀਡੀਸੀ ਨਹਿਰ ਉਪੱਰ ਬਨਣ ਵਾਲੇ ਹਾਈਲੈਵਲ ਪੁਲ ਦਾ…

ਦੀਨਾਨਗਰ (ਸੁਰਿੰਦਰ ਸਿੰਘ ਸੋਨੀ)

ਯੂਬੀਡੀਸੀ ਨਹਿਰ ਉਪੱਰ ਬਨਣ ਵਾਲੇ ਹਾਈਲੈਵਲ ਪੁਲ ਦਾ ਸਮਸ਼ੇਰ ਸਿੰਘ ਨੇ ਅਧਿਕਾਰੀਆਂ ਨਾਲ ਲਿਆ ਜਾਇਜਾ

22,ਸਤੰਬਰ : ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਮਸ਼ੇਰ ਸਿੰਘ ਵੱਲੋਂ ਅੱਜ ਦੀਨਾਨਗਰ ਦੇ ਪਿੰਡ ਨਾਨੋਨੰਗਲ ਵਿਖੇ ਯੂਬੀਡੀਸੀ ਨਹਿਰ ਉਪੱਰ ਉਸਾਰੇ ਜਾਣ ਵਾਲੇ ਹਾਈਲੈਵਲ ਪੁੱਲ ਦੇ ਕੰਮ ਦਾ ਜਾਇਜਾ ਲਿਆ ਗਿਆ। ਇਸ ਮੌਕੇ ਤੇ ਉਹਨਾਂ ਦੇ ਨਾਲ ਜੰਗਲਾਤ ਵਿਭਾਗ ਦੇ ਕੰਜਰਵੇਟਰ ਸਤਿੰਦਰ ਸਾਗਰ, ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਰਜਿੰਦਰ ਸਿੰਘ ਗੋਤਰਾ, ਐਸਡੀਓ ਰਾਘਵ ਖਜੂਰੀਆ ਅਤੇ ਨਾਇਬ ਤਹਿਸੀਲਦਾਰ ਅਭਿਸ਼ੇਕ ਵਰਮਾ ਵੀ ਮੌਜੂਦ ਸਨ। ਜਾਇਜਾ ਲੈਣ ਮਗਰੋਂ ਹਲਕਾ ਇੰਚਾਰਜ ਸਮਸ਼ੇਰ ਸਿੰਘ ਵੱਲੋਂ ਮੌਕੇ ਤੇ ਮੌਜੂਦ ਅਧਿਕਾਰੀਆਂ ਨੂੰ ਕੰਮ ਵਿੱਚ ਤੇਜੀ ਲਿਆਉਣ ਸਬੰਧੀ ਹਦਾਇਤਾਂ ਵੀ ਜਾਰੀ ਕੀਤੀਆਂ।ਜਾਣਕਾਰੀ ਦਿੰਦਿਆਂ ਹਲਕਾ ਇੰਚਾਰਜ ਸਮਸ਼ੇਰ ਸਿੰਘ ਨੇ ਕਿਹਾ ਕਿ ਪਿੰਡ ਭਗਵਾਨਪੁਰ ਅਤੇ ਕਲੀਚਪੁਰ ਆਦਿ ਨੂੰ ਦੀਨਾਨਗਰ ਨਾਲ ਜੋੜਣ ਵਾਲੇ ਯੂਬੀਡੀਸੀ ਨਹਿਰ ਉਪੱਰ ਬਣੇ ਪੁਲ ਦੀ ਹਾਲਤ ਖਸਤਾ ਹੋਣ ਕਾਰਨ ਪੰਜਾਬ ਸਰਕਾਰ ਲੋਕਾਂ ਦੀ ਸਹੂਲਤ ਲਈ ਇਸ ਨਹਿਰ ਉਪੱਰ 7.90 ਕਰੋੜ ਰੁਪਏ ਦੀ ਲਾਗਤ ਨਾਲ 70 ਮੀਟਰ ਲੰਮਾ ਹਾਈਲੈਵਲ ਪੁਲ ਬਨਾਉਣ ਜਾ ਰਹੀ ਹੈ। ਪੁਲ ਦੇ ਦੋਵੇਂ ਪਾਸੇ ਕੁਝ ਜੰਗਲਾਤ ਵਿਭਾਗ ਦੀ ਅਤੇ ਕੁਝ ਨਿਜੀ ਜਮੀਨ ਅਧਿਗ੍ਰਹਿਣ ਕੀਤੀ ਜਾਣੀ ਹੈ। ਜਿਸਦੇ ਕੰਮ ਵਿੱਚ ਤੇਜੀ ਲਿਆਉਣ ਲਈ ਅੱਜ ਉਹਨਾਂ ਨੇ ਸਬੰਧਤ ਅਧਿਕਾਰੀਆਂ ਨਾਲ ਮੌਕੇ ਦਾ ਨਿਰੀਖਣ ਕਰਕੇ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਅਤੇ ਜਮੀਨ ਅਧਿਗ੍ਰਹਿਣ ਦਾ ਕੰਮ ਪੂਰਾ ਹੋਣ ਦੇ ਨਾਲ ਹੀ ਇਸ ਪੁਲ ਦੀ ਉਸਾਰੀ ਦਾ ਕੰਮ ਵੀ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵੱਚਨਬੱਧ ਹੈ ਅਤੇ ਦੀਨਾਨਗਰ ਹਲਕੇ ਅੰਦਰ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।ਇਸ ਮੌਕੇ ਤੇ ਰੇਂਜ ਅਫਸਰ ਕਮਲਜੀਤ ਸਿੰਘ ਤੇ ਸਤਨਾਮ ਸਿੰਘ ਅਤੇ ਫੋਰੈਸਟ ਗਾਰਡ ਵਿਵੇਕ ਸਿੰਘ ਦੇ ਇਲਾਵਾ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਮਨਮੋਹਨ ਸਿੰਘ ਧਮਰਾਈ,ਸਿਟੀ ਪ੍ਰਧਾਨ ਵਿਜੇ ਕੁਮਾਰ,ਠਾਕੁਰ ਪ੍ਰਦੀਪ ਸਿੰਘ, ਰਜਿੰਦਰ ਮਗਰਾਲਾ,ਗੁਰਮੁਖ ਸਿੰਘ ਮਿੰਟਾ,ਗੁਰਨਾਮ ਸਿੰਘ ਚੱਕ ਅਲੀਆ,ਮੰਨਾ ਸੰਧੂ,ਸੰਨੀ ਕੋਠੇ ਈਸਰਪੁਰ ਅਤੇ ਪਰਮਿੰਦਰ ਸਿੰਘ ਬਿੱਟੂ ਵੀ ਹਾਜਰ ਸਨ।