Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ……

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ……

ਹੁਸ਼ਿਆਰਪੁਰ / ਸਰਾਭਾ (ਤਰਸੇਮ ਦੀਵਾਨਾ )

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 205ਵਾਂ ਦਿਨ

ਅਸੀਂ ਨਾ ਤਾਂ ਗੁਰੂ ਦੀ ਗੱਲ ਮੰਨੀ, ਨਾ ਵੈਰੀ ਦੀ ਆਕੜ ਭੰਨੀ, ਇਸ ਲਈ ਸੰਘਰਸ਼ ਜਿੱਤਣ ‘ਚ ਦੇਰੀ ਹੋ ਰਹੀ ਹੈ : ਦੇਵ ਸਰਾਭਾ

13 ਸਤੰਬਰ :  ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 205ਵਾਂ ਦਿਨ ਪੂਰਾ ਹੋਇਆ। ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ‘ਚ ਅੱਜ ਸਹਿਯੋਗੀ ਸਾਬਕਾ ਸਰਪੰਚ ਜਸਬੀਰ ਸਿੰਘ ਟੂਸੇ, ਢਾਡੀ ਬੀਬੀ ਮਨਜੀਤ ਕੌਰ ਦਾਖਾ,ਤੇਜਾ ਸਿੰਘ ਟੂਸੇ ਜਸਪਰੀਤ ਸਿੰਘ ਤੁਗਲ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਭਾਰਤ ‘ਚ ਸਿੱਖ ਕੌਮ ਇੱਕ ਵਿਲੱਖਣ ਕੌਮ ਹੈ ਜੋ ਗੁਰੂ ਦੀ ਬਖਸ਼ੀ ਦਸਤਾਰ ਕਰਕੇ ਕਰੋੜਾਂ ਦੇ ਇਕੱਠ ਵਿੱਚ ਖੜ੍ਹੀ ਵੀ ਪਹਿਚਾਣੀ ਜਾਂਦੀ ਹੈ।ਜਦ ਕਿ ਜਦੋਂ ਵੀ ਕੋਈ ਸਰਕਾਰ ਸੱਤਾ ਵਿਚ ਆਉਂਦੀ ਹੈ ਤਾਂ ਉਹ ਸਿੱਖਾਂ ਦੀ ਦਸਤਾਰ ਦੇ ਨਾਲ ਹੀ ਧਰੋਹ ਕਮਾਉਂਦੀ ਹੈ। ਜਦਕਿ ਸਿੱਖ ਸਰਦਾਰਾਂ ਦੇ ਸਿਰ ਤੇ ਬੰਨ੍ਹੀ ਸੱਤ ਮੀਟਰ ਦੀ ਦਸਤਾਰ ਹੀ ਸਰਕਾਰਾਂ ਦੇ ਅੱਖਾਂ ‘ਚ ਚੁੱਭਦੀ ਹੈ। ਜਾਦ ਕੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਹੀ ਸਰਦਾਰ ਹੱਸ ਫਾਂਸੀਆਂ ਤੇ ਝੂਲ ਗਏ ਅੱਜ ਤਕ ਉਨ੍ਹਾਂ ਨੂੰ ਬਣਦਾ ਸਤਿਕਾਰ ਨਹੀਂ ਦੇਂਦੀਆਂ ਸਰਕਾਰਾਂ । ਬਾਕੀ ਜਦੋਂ ਵੀ ਕਦੇ ਦੇਸ਼ ‘ਚ ਪਰਲੋ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਗੁਰੂ ਕਾ ਲੰਗਰ ਲਗਾਉਣ ਲਈ ਪਹੁੰਚ ਦੇ ਸਰਦਾਰ ਫੇਰ ਪਤਾ ਨਹੀਂ ਕਿਉਂ ਹੱਕ ਦੇਣ ਵੇਲੇ ਇਨ੍ਹਾਂ ਨੂੰ ਸਰਕਾਰਾਂ ਦੇ ਹਿੰਦੂਤਵੀ ਲੀਡਰ ਫਾਡੀ ਕਿਉਂ ਛੱਡ ਦਿੰਦੇ ਹਨ । ਉਨ੍ਹਾਂ ਨੇ ਅੱਗੇ ਆਖਿਆ ਕਿ ਸਿੱਖ ਕੌਮ ਕਦੇ ਨਾ ਹਾਰੇ ਜੇਕਰ ਸਿੱਖ ਹੀ ਸਿੱਖ ਨੂੰ ਨਾ ਮਾਰੇ । ਅੱਜ ਜੋ ਸਿੱਖ ਕੌਮ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਹਨ ਕੇ ਸਰਕਾਰਾਂ ਉਨ੍ਹਾਂ ਨੂੰ ਬਣਦੇ ਹੱਕ ਜਲਦੀ ਦੇਣ ਪਰ ਸਰਕਾਰਾਂ ਸਿੱਖਾਂ ਨੂੰ ਹੱਕ ਦੇਣ ਦੀ ਬਜਾਏ ਸਿਰਫ ਝੂਠੇ ਲਾਰੇ ਲਾ ਕੇ ਹੀ ਸਾਰ ਦੀਆਂ । ਸਿੱਖ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਸੰਘਰਸ਼ ‘ਚ ਆਉਣ ਲਈ ਦੇਰੀ ਲਗਾ ਰਹੇ ਹਨ ਜਦਕਿ ਸਾਡੇ ਗੁਰੂ ਨੇ ਆਖਿਆ ਕਿ “ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ” ਅਸੀਂ ਨਾ ਤਾਂ ਗੁਰੂ ਦੀ ਗੱਲ ਮੰਨੀ, ਨਾ ਵੈਰੀ ਦੀ ਆਕੜ ਭੰਨੀ ਇਸ ਲਈ ਸੰਘਰਸ਼ ਜਿੱਤਣ ‘ਚ ਦੇਰੀ ਹੋ ਰਹੀ ਹੈ।ਹਾਲੇ ਵੀ ਸਿੱਖ ਜਲਦੀ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਇਕ ਮੰਚ ਇਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜਾਣ। ਜੇਕਰ ਗੁਰੂਆਂ ਦੀ ਦਿੱਤੀ ਕੁਰਬਾਨੀ ਯਾਦ ਹੈ। ਉਨ੍ਹਾਂ ਨੇ ਆਖਰ ਵਿੱਚ ਆਖਿਆ ਕਿ ਸਰਾਭਾ ਪੰਥਕ ਮੋਰਚਾ ਦਿਨੋਂ ਦਿਨ ਚੜ੍ਹਦੀ ਕਲਾ ਵੱਲ ਵਧ ਰਿਹਾ ਹੈ । ਇਸ ਲਈ ਪਿੰਡ ਦੇ ਗੁਰੂ ਘਰਾਂ ਦੀਆਂ ਕਮੇਟੀਆਂ ਭੁੱਖ ਹਡ਼ਤਾਲ ‘ਚ ਹਾਜ਼ਰੀ ਜ਼ਰੂਰ ਭਰਨਾ ਤਾਂ ਜੋ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਜਲਦ ਜਿੱਤ ਸਕੀਏ।ਬਾਕੀ ਪੰਥਕ ਮੋਰਚਾ ਸਥਾਨ ਪਿੰਡ ਸਰਾਭੇ ਤੋਂ ਭਾਈ ਬਾਲਾ ਚੌਕ ਸ਼ਹੀਦ ਕਰਤਾਰ ਸਿੰਘ ਸਰਾਭਾ ਬੁੱਤ ਪਾਰਕ ਲੁਧਿਆਣੇ ਤਕ ਇਕ ਰੋਸ ਮਾਰਚ 18 ਸਤੰਬਰ ਦਿਨ ਐਤਵਾਰ ਨੂੰ ਕੱਢਿਆ ਜਾ ਰਿਹਾ ਹੈ।ਸੋ ਸਾਰੇ ਹੀ ਪੰਥਕ ਦਰਦੀ ਤੇ ਨੌਜਵਾਨ ਵਧ ਚੜ੍ਹ ਕੇ ਸਹਿਯੋਗ ਕਰਨ ਦੀ ਅਪੀਲ ਕਰਦੇ ਹਾਂ ਤਾਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾ ਸਕੀਏ ਅਤੇ ਬੰਦੀ ਸਿੰਘ ਜਲਦ ਰਿਹਾਅ ਕਰਵਾ ਸਕੀਏ । ਇਸ ਮੌਕਾ ਖਜ਼ਾਨਚੀ ਪਰਵਿੰਦਰ ਸਿੰਘ ਟੂਸੇ,ਢਾਡੀ ਕਰਨੈਲ ਸਿੰਘ ਛਾਪਾ, ਢਾਡੀ ਸੁਰਿੰਦਰ ਸਿੰਘ ਬਰਨਾਲਾ,ਮੇਵਾ ਸਿੰਘ ਸਰਾਭਾ, ਬਲਜਿੰਦਰ ਕੌਰ ਸਰਾਭਾ,ਤੁਲਸੀ ਦਾਸ ਸਰਾਭਾ,ਬੰਤ ਸਿੰਘ ਸਰਾਭਾ,ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਏਪੁਰ,ਨੰਬੜਦਾਰ ਰਮੇਸ਼ਵਰ ਸਿੰਘ ਟੂਸੇ,ਮਨਰਹ ਲਾਲ ਸਰਾਭਾ,ਹਰਬੰਸ ਸਿੰਘ ਪੰਮਾ ਹਿੱਸੋਵਾਲ,ਚੰਦ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।

error: copy content is like crime its probhihated