Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਡਿਊਟੀ ਦੇ ਨਾਲ ਨਾਲ ਸਮਾਜ ਸੇਵਾਵਾਂ ਨਿਭਾਉਣ ਵਾਲੇ ਏ ਐਸ ਆਈ ਜਗਦੀਸ਼ ਸਿੰਘ ਸਮੇਤ ਹੋਰ ਕਰਮਚਾਰੀਆਂ ਦਾ ਭਰਾਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਹੁਦੇਦਾਰਾਂ ਵਲੋਂ ਸਨਮਾਨ

ਡਿਊਟੀ ਦੇ ਨਾਲ ਨਾਲ ਸਮਾਜ ਸੇਵਾਵਾਂ ਨਿਭਾਉਣ ਵਾਲੇ ਏ ਐਸ ਆਈ ਜਗਦੀਸ਼ ਸਿੰਘ ਸਮੇਤ ਹੋਰ ਕਰਮਚਾਰੀਆਂ ਦਾ ਭਰਾਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਹੁਦੇਦਾਰਾਂ ਵਲੋਂ ਸਨਮਾਨ

ਗੜ੍ਹਦੀਵਾਲਾ (ਚੌਧਰੀ) 

7 ਸਤੰਬਰ : ਅੱਜ ਭਰਾਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਕੌਮੀ ਪ੍ਰਧਾਨ ਸਰਦਾਰ ਬਲਵੀਰ ਸਿੰਘ ਰਾਜੇਵਾਲ ਦੀਆਂ ਹਦਾਇਤਾਂ ਆਨੁਸਾਰ ਜਿਲ੍ਹਾ ਹੁਸ਼ਿਆਰਪੁਰ ਦੇ ਜਿਲ੍ਹਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਖਾਨਪੁਰ ਤੇ ਹਲਕਾ ਟਾਂਡਾ ਉੜਮੁੜ ਦੇ ਪ੍ਰਧਾਨ ਹਰਦੀਪ ਸਿੰਘ ਅਰਗੋਵਾਲ ਸਮੇਤ ਪ੍ਰਸ਼ੋਤਮ ਰਾਜ ਅਹੀਰ ਹੁਸ਼ਿਆਰਪੁਰ ਪਿਛਲੇ ਦਿਨੀ ਭਾਰੀ ਵਰਖਾ ਨਾਲ ਪਿੰਡਾਂ ਵਿੱਚ ਹੋਏ ਨੁਕਸਾਨ ਦਾ ਜ਼ਾਇਜ਼ਾ ਲਿਆ ਅਤੇ ਵੱਖ-ਵੱਖ ਪਿੰਡਾਂ ਤੋ ਹੁੰਦੇ ਹੋਏ ਪਿੰਡ ਧੂਤ ਕਲਾਂ ਵਿੱਚ ਪੁੱਜੇ ਤਾਂ ਕਿਸੇ ਪਿੰਡ ਵਾਸੀ ਨੇ ਉਹਨਾਂ ਨੂੰ ਦੱਸਿਆ ਕਿ ਪੁਲਿਸ ਚੌਕੀ ਭੂੰਗਾ ਦੇ ਪੁਲਿਸ ਕਰਮਚਾਰੀਆਂ ਵਲੋਂ ਪਿੰਡ ਦੀ ਇੱਕ ਵਿਧਵਾ ਔਰਤ ਦਾ ਮਕਾਨ ਤਿਆਰ ਕਰਕੇ ਦਿੱਤਾ ਤੇ ਆਸ-ਪਾਸ ਪਿੰਡਾਂ ਦੇ ਕਾਫੀ ਲੜਕਿਆਂ ਨੂੰ ਨਸ਼ੇ ਦੇ ਕੋਹੜ ਤੋ ਬਚਾਉਣ ਲਈ ਇਲਾਜ ਲਈ ਸਿਵਲ ਹਸਪਤਾਲ ਨਸ਼ਾ ਛਡਾਉ ਕੇਂਦਰ ਦਾਖਲ ਕਰਵਾਇਆ ਤੇ ਹੋਰ ਵੀ ਇਲਾਕੇ ਵਿੱਚ ਲੋੜਵੰਦ ਵਿਆਕਤੀਆਂ ਦੀ ਮਦਦ ਕੀਤੀ। ਜੋ ਅਸੀਂ ਪਿੰਡ ਧੂਤ ਕਲਾਂ ਦੇ ਉਸ ਪਰਿਵਾਰ ਨੂੰ ਮਿਲੇ ਜਿਨ੍ਹਾਂ ਦਾ ਮਕਾਨ ਪੁਲਿਸ ਕਰਮਚਾਰੀਆਂ ਚੌਕੀ ਭੂੰਗਾ ਵਲੋਂ ਬਣਾ ਕਿ ਦਿੱਤਾ ਹੈ ।ਜਿਨ੍ਹਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਇਹ ਮਕਾਨ ਪੁਲਿਸ ਚੌਕੀ ਭੂੰਗਾ ਦੇ ਇੰਚਾਰਜ ਏ ਐਸ ਆਈ ਜਗਦੀਸ਼ ਕੁਮਾਰ ਨੇ ਬਣਾ ਕਿ ਦਿੱਤਾ ਹੈ ਅਤੇ ਜੋ ਲੜਕੀ ਦੀ ਪੜਾਈ ਚਲਦੀ ਹੈ ਉਸ ਵਿੱਚ ਵੀ ਉਹਨਾ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਸੇਵਾ ਜਿਵੇਂ ਪੰਜਾਬ ਵਿੱਚ ਕਈ ਜਥੇਬੰਦੀਆਂ ਕਰਦੀਆਂ ਹਨ। ਉਨ੍ਹਾਂ ਨੂੰ ਮੁੱਖ ਰੱਖਕੇ ਉਨ੍ਹਾਂ ਵਲੋਂ ਕੀਤੀ ਜਾ ਰਹੀ ਹੈ ।ਇਹ ਕੀਤੀ ਹੋਈ ਸੇਵਾ ਨੂੰ ਦੇਖ ਕੇ ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਖਾਨਪੁਰ ਦੀ ਟੀਮ ਨੇ ਅਹਿਮ ਫੈਸਲਾ ਲਿਆ ਕਿ ਇਹੋ ਜਿਹੇ ਸਮਾਜ ਸੇਵੀ ਅਫਸਰਾਂ ਨੂੰ ਸਨਮਾਨਿਤ ਕਰਨਾ ਬਹੁਤ ਜਰੂਰੀ ਹੈ । ਸਾਡੀ ਟੀਮ ਨੇ ਏ ਐਸ ਆਈ ਜਗਦੀਸ਼ ਕੁਮਾਰ ਨਾਲ ਰਾਬਤਾ ਕਾਇਮ ਕੀਤਾ ਗਿਆ। ਉਨ੍ਹਾਂ ਨੇ ਸਾਡੇ ਵਾਰ-ਵਾਰ ਕਹਿਣ ਤੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ। ਇੰਨਾ ਨੂੰ ਸਨਮਾਨਿਤ ਕਰਨਾ ਬਹੁਤ ਜਰੂਰੀ ਹੈ ਕਿਉਕਿ ਲੋਕਾਂ ਨੂੰ ਅਸਲ ਸਮਾਜ ਸੇਵਕਾ ਦਾ ਪਤਾ ਚੱਲ ਸਕੇ ਤੇ ਬਾਕੀ ਪੁਲਿਸ ਮੁਲਾਜ਼ਮਾਂ ਵਿੱਚ ਸਮਾਜ ਪ੍ਰਤੀ ਸੇਵਾ ਕਰਨ ਦਾ ਉਤਸ਼ਾਹ ਪੈਦਾ ਹੋ ਸਕੇ ।ਜਿਸ ਨਾਲ ਪੁਲਿਸ ਅਤੇ ਪਬਲਿਕ ਵਿੱਚ ਵਧੀਆ ਤਾਲਮੇਲ ਬਣ ਸਕੇ । ਸਾਡੀ ਜਥੇਬੰਦੀ ਹਮੇਸ਼ਾ ਇਹੋ ਜਿਹੇ ਸਮਾਜ ਸੇਵਕਾਂ ਤੇ ਲਗਨ ਨਾਲ ਕੰਮ ਕਰਦੇ ਪੁਲਿਸ ਅਫਸਰਾਂ ਨਾਲ ਖੜੀ ਹੈ। ਇਸ ਸਬੰਧੀ ਸਰਤਾਜ ਸਿੰਘ ਚਾਹਲ ਐਸ ਐਸ ਪੀ ਹੁਸ਼ਿਆਰਪੁਰ ਨਾਲ ਮਿਲ ਕਿ ਉਨ੍ਹਾਂ ਦਾ ਧੰਨਵਾਦ ਕੀਤਾ ਜਾਵੇਗਾ ਕਿ ਇੰਚਾਰਜ ਪੁਲਿਸ ਚੌਕੀ ਭੂੰਗਾ ਦੀ ਤਰ੍ਹਾਂ ਹੋਰ ਪਲਿਸ ਕਰਮਚਾਰੀ ਵੀ ਡਿਊਟੀ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮ ਕਰਨ ।ਇਸ ਮੌਕੇ ਤੇ ਜਥੇਦਾਰ ਕਸ਼ਮੀਰ ਸਿੰਘ ਜਡਿਆਲਾ, ਜਰਨੈਲ ਸਿੰਘ ਬੰਕਾ ਪ੍ਰਧਾਨ ਮਹਿਲਪੁਰ, ਰਸ਼ਪਾਲ ਸਿੰਘ ਜੇ.ਈ,ਤਰਸੇਮ ਸਿੰਘ ਖਾਨਪੁਰ,ਇਕਬਾਲ ਸਿੰਘ ਮਾਂਗਾ,ਜਰਨੈਲ ਸਿੰਘ ਮੱਲੀ ਆਦਿ ਸ਼ਾਮਲ ਸਨ।

error: copy content is like crime its probhihated