ਗੜ੍ਹਦੀਵਾਲਾ (ਚੌਧਰੀ)
“ਖੇਡਾਂ ਵਤਨ ਪੰਜਾਬ ਦੀਆਂ” ਵਿਚ ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ਼ ਅੰਬਾਲਾ ਜੱਟਾਂ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ‘ਚ ਕੀਤੀਆਂ ਜਿੱਤਾਂ ਦਰਜ਼
6 ਸਤੰਬਰ : ਪ੍ਰਿੰਸੀਪਲ ਜਤਿੰਦਰ ਸਿੰਘ ਦੀ ਯੋਗ ਅਗਵਾਈ ਹੇਠਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਨੇ ਪੰਜਾਬ ਸਰਕਾਰ ਦੇ ਉੱਦਮ ਸਦਕਾ “ਖੇਡਾਂ ਵਤਨ ਪੰਜਾਬ ਦੀਆਂ ਖੇਡਾਂ ਵਿੱਚ” ਭਾਗ ਲਿਆ | ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਡਾ ਕੁਲਦੀਪ ਸਿੰਘ ਮਨਹਾਸ ਨੇ ਦੱਸਿਆ ਕਿ ਬਲਾਕ ਪੱਧਰ ਭੁੰਗਾ ਵਿਚ ਰੱਸਾ ਕਸੀ ਵਿੱਚ 17 ਲੜਕੀਆਂ ਅਤੇ ਅੰਡਰ 21 ਲੜਕੇ ਵਿੱਚ ਪਹਿਲਾ ਸਥਾਨ ਹਾਂਸਿਲ ਕੀਤਾ ਤੇ ਐਥਲੈਟਿਕ ਵਿੱਚ ਅਨੀਕੇਤ ਭੱਟੀ ਨੇ 100 ਵਿੱਚ ਪਹਿਲਾ ਅਤੇ 400 ਵਿੱਚ ਦੂਸਰਾ ਸਥਾਨ ਅਤੇ ਪ੍ਰਦੀਪ ਸਿੰਘ ਨੇ ਲੰਬੀ ਛਾਲ ਵਿੱਚ ਦੂਸਰਾ ਸਥਾਨ ਹਾਂਸਿਲ ਕੀਤਾ |ਇਸ ਮੌਕੇ ਪ੍ਰਿੰਸੀਪਲ ਜਤਿੰਦਰ ਸਿੰਘ ਵਲੋਂ ਜੈਤੂ ਖਿਡਾਰੀਆਂ ਅਤੇ ਸਕੂਲ ਸਟਾਫ਼ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿਤੀ |








