Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਟੋਲ ਪਲਾਜਾ ਚੌਲਾਂਗ ਵਲੋਂ ਹਲਕਾ ਵਿਧਾਇਕ ਨਾਲ ਕੀਤੇ ਵਿਵਹਾਰ ‘ਤੇ ਕਾਰਵਾਈ ਕਰਨ……

ਟੋਲ ਪਲਾਜਾ ਚੌਲਾਂਗ ਵਲੋਂ ਹਲਕਾ ਵਿਧਾਇਕ ਨਾਲ ਕੀਤੇ ਵਿਵਹਾਰ ‘ਤੇ ਕਾਰਵਾਈ ਕਰਨ……

ਦਸੂਹਾ

ਟੋਲ ਪਲਾਜਾ ਚੌਲਾਂਗ ਵਲੋਂ ਹਲਕਾ ਵਿਧਾਇਕ ਨਾਲ ਕੀਤੇ ਵਿਵਹਾਰ ‘ਤੇ ਕਾਰਵਾਈ ਕਰਨ ਸਬੰਧੀ ਐਸ ਡੀ ਐਮ  ਨੂੰ ਇੱਕ ਮੰਗ ਪੱਤਰ ਸੌਂਪਿਆ 

8 ਅਗਸਤ : ਅੱਜ ਦਸੂਹਾ ਦੇ ਸਮੂਹ ਇਲਾਕਾ ਨਿਵਾਸੀਆਂ ਅਤੇ ਜੱਥੇਬੰਦੀਆਂ ਨੇ ਸੰਯੁਕਤ ਤੌਰ ਤੇ ਟੋਲ ਪਲਾਜਾ ਚੌਲਾਂਗ ਵਲੋਂ ਹਲਕਾ ਵਿਧਾਇਕ ਦਸੂਹਾ ਨਾਲ ਕੀਤੇ ਵਿਵਹਾਰ ‘ਤੇ ਕਾਰਵਾਈ ਕਰਨ ਸਬੰਧੀ ਐਸ ਡੀ ਐਮ ਦਸੂਹਾ ਹਰਬੰਸ ਸਿੰਘ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ।

ਜਿਸ ਵਿਚ ਉਨ੍ਹਾਂ ਕਿਹਾ ਕਿ ਮਿਤੀ 6 ਅਗਸਰ 2022 ਨੂੰ ਹਲਕਾ ਵਿਧਾਇਕ ਦਸੂਹਾ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਜਲੰਧਰ ਤੋਂ ਦਸੂਹਾ ਆ ਰਹੇ ਸਨ ਤਾਂ ਰਸਤੇ ਵਿਚ ਚੌਲਾਂਗ ਟੋਲ ਪਲਾਜ਼ਾ ਵਾਲਿਆਂ ਵੱਲੋਂ ਜੋ ਘਟੀਆ ਵਤੀਰਾ ਹਲਕਾ ਵਿਧਾਇਕ ਦਸੂਹਾ ਨਾਲ ਕੀਤਾ ਗਿਆ। ਉਸ ਦੇ ਵਿਰੋਧ ਵਿਚ ਦਸੂਹਾ ਦੀਆਂ ਸਮੂਹ ਜੱਥੇਬੰਦੀਆਂ ਅਤੇ ਦਸੂਹਾ ਵਾਸੀਆਂ ਵੱਲੋਂ ਐਸ.ਡੀ.ਐਸ. ਸਾਹਿਬ ਨੂੰ ਇਨ੍ਹਾਂ ਟੋਲ ਪਲਾਜ਼ਾ ਵਾਲਿਆਂ ‘ਤੇ ਕਾਰਵਾਈ ਕਰਾਉਣ ਲਈ ਇੱਕ ਮੰਗ ਪੱਤਰ ਦਿੱਤਾ ਗਿਆ। ਸਮੂਹ ਜਥੇਬੰਦੀਆਂ ਨੇ ਦੱਸਿਆ ਕਿ ਟੋਲ ਪਲਾਜ਼ਾ ਵਾਲੇ ਇੱਕ ਹਲਕਾ ਵਿਧਾਇਕ ਨਾਲ ਇਸ ਤਰਾਂ ਦਾ ਵਿਵਹਾਰ ਕਰਦੇ ਹਨ ਤਾਂ ਆਮ ਜਨਤਾ ਨਾਲ ਕਿਸ ਤਰ੍ਹਾਂ ਪੇਸ਼ ਆਉਂਦੇ ਹੋਣਗੇ |ਸਮੂਹ ਜੱਥੇਬੰਦੀਆ ਅਤੇ ਹਲਕਾ ਦਸੂਹਾ ਮੰਗ ਕਰਦਾ ਹੈ ਕਿ ਟੋਲ ਪਲਾਜਾ ਚੌਲਾਂਗ ਵਾਲਿਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕੁਲਵਿੰਦਰ ਸਿੰਘ, ਦਿਲਬਾਗ ਸਿੰਘ, ਬਲਦੇਵ ਸਿੰਘ, ਕੌਂਸਲਰ ਅਮਨਪ੍ਰੀਤ ਸਿੰਘ, ਜਰਨੈਲ ਸਿੰਘ, ਗੁਰਪ੍ਰੀਤ ਸਿੰਘ ਜਸਵੰਤ ਸਿੰਘ, ਗੁਰਪ੍ਰੀਤ, ਨਰਵਿੰਦਰ ਸਿੰਘ, ਹਰਪਾਲ ਸਿੰਘ, ਸਤਪਾਲ ਸਿੰਘ, ਭੁਪਿੰਦਰ ਸਿੰਘ, ਸੁਰਿੰਦਰ ਸਿੰਘ, ਅਰਵਿੰਦਰ ਪਾਲ ਸਿੰਘ, ਰਜਿੰਦਰ ਸਿੰਘ, ਕੁਲਵਿੰਦਰ ਸਿੰਘ, ਕ੍ਰਿਸ਼ਨ ਕੁਮਾਰ, ਜਸਦੀਪ ਸਿੰਘ, ਰਾਕੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਵੱਖ ਵੱਖ ਜਥੇਬੰਦੀਆਂ ਦੇ ਲੋਕ ਅਤੇ ਦਸੂਹਾ ਵਾਸੀ ਹਾਜਰ ਸਨ।